ਜੰਡਿਆਲਾ ਗੁਰੂ/ਫਤ੍ਹਿਆਬਾਦ, 11 ਜਨਵਰੀ (ਕੰਵਲਜੀਤ ਸਿੰਘ ਲਾਡੀ) : ਲੋਕਾਂ ਨੂੰ ਬਿਜਲੀ ਦਫ਼ਤਰ ਮੁਲਾਜ਼ਮਾਂ ਵੱਲੋਂ ਖੱਜਲ ਖੁਆਰ ਕਰਨ ਕਰਕੇ ਧਰਨਾ ਲਗਾਉਣ ਸਮੇਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਸੁਲੱਖਣ ਸਿੰਘ ਤੁੜ , ਮਨਜੀਤ ਸਿੰਘ ਬੱਗੂਕੋਟ , ਕਰਮ ਸਿੰਘ ਫਤ੍ਹਿਆਬਾਦ ਨੇ ਦੱਸਿਆ ਕਿ ਪਿੱਛਲੇ ਲੰਮੇ ਸਮੇਂ ਤੋਂ ਲਟਕ ਰਹੇ ਮਾਮਲਿਆਂ ਦੇ ਸੰਬੰਧੀ ਐਸ,ਡੀ,ਓ, ਫਤ੍ਹਿਆਬਾਦ ਦੇ ਦਫ਼ਤਰ ਲਗਾਇਆ ਗਿਆ ਧਰਨਾ, ਐਸ, ਡੀ, ਓ, ਵੱਲੋਂ ਵਿਸ਼ਵਾਸ ਦੁਆਇਆ ਕਿ ਜਲਦੀ ਹੀ ਸਾਰੇ ਮਸਲੇ ਹੱਲ ਕੀਤੇ ਜਾਣਗੇ ਉਸ ਤੋਂ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਰੇ ਮਸਲੇ ਜਲਦੀ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ, ਜੰਗ ਬਹਾਦਰ ਸਿੰਘ, ਬਲਵਿੰਦਰ ਸਿੰਘ, ਅਜੈਦੀਪ ਸਿੰਘ ਤੁੜ, ਹਰਜੀਤ ਸਿੰਘ, ਮਨਦੀਪ ਸਿੰਘ ਪੋਨੀ, ਬਚਿੱਤਰ ਸਿੰਘ ਜਾਮਾਰਾਏ, ਸੁਖਵੰਤ ਸਿੰਘ ਦੋਧੀ, ਗੁਰਦੇਵ ਸਿੰਘ, ਤਰਸੇਮ ਸਿੰਘ ਛਾਪੜੀ ਸਾਹਿਬ, ਮਾਸਟਰ ਸਰਬਜੀਤ ਸਿੰਘ, ਜਗੀਰ ਸਿੰਘ ਭਰੋਵਾਲ,ਦਾਰਾ ਸਿੰਘ ਮੁੰਡਾ ਪਿੰਡ, ਦਿਲਬਾਗ ਸਿੰਘ ਚੰਡੀਗੜ੍ਹ ਅਤੇ ਹੋਰ ਆਗੂ ਹਾਜ਼ਰ ਸਨ।