ताज़ा खबरपंजाब

ਬਲਾਕ ਸਿੱਖਿਆ ਅਧਿਕਾਰੀ ਵੱਲੋਂ ਆਖਰ ਜਾਂਚ ਸ਼ੁਰੂ, ਮਾਮਲਾ 25% ਕੋਟੇ ਦੀਆਂ ਸੀਟਾਂ ਦਾ ਨਿਪਸ ਸਕੂਲ ਨੂੰ 7 ਜਨਵਰੀ 2022 ਨੂੰ ਕੀਤਾ ਤਲਬ : ਪ੍ਰਧਾਨ ਸਤਨਾਮ ਗਿੱਲ

ਜੰਡਿਆਲਾ ਗੁਰੂ, 06 ਜਨਵਰੀ (ਕੰਵਲਜੀਤ ਸਿੰਘ ਲਾਡੀ) : ਬਲਾਕ ਰਈਆ ਦੇ ਨਾਲ ਸਬੰਧਿਤ ਪ੍ਰਾਈਵੇਟ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਂਦਾ ਜਾ ਚੁੱਕਾ ਹੈ। ਦੱਸਣਾ ਬਣਦਾ ਹੈ ਕਿ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਦੀ ਸਿਕਾਇਤ ਨੂੰ ਅਧਾਰ ਮੰਨਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਲ੍ਹਾ ਅਧਿਕਾਰੀ ਨੇ ਬੁਤਾਲਾ ਸਥਿਤ ਨਿਊ ਇੰਡੀਅਨ ਪਬਲਿਕ ਸਕੂਲ ਸਮੇਤ ਕਈ ਸਕੂਲਾਂ ਦੁਆਲੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਖ਼ਬਾਰ ਚ ਪ੍ਰਕਾਸ਼ਿਤ ਖ਼ਬਰ ਤੋਂ ਬਾਦ ਸਿੱਖਿਆ ਵਿਭਾਗ ਐਲੀਮੈਂਟਰੀ ਬਲਾਕ ਰਈਆ 2 ਦੇ ਅਫਸਰ ਨੀਂਦ ਚੋਂ ਜਾਗੇ ਹਨ।

ਹਫ਼ੜਾ ਦਫ਼ੜੀ ਚ ਨਿਪਸ ਸਕੂਲ ਬੁਤਾਲਾ ਦੀ ਜਾਂਚ ਕਰਨ ਲਈ ਨਿਕਲੇ ਬੀਈਓ ਸ੍ਰ ਦਿਲਬਾਗ ਸਿੰਘ ਤੁੜ ਜਿਉਂ ਹੀ ਬੁਤਾਲਾ ਵਿਖੇ ਨਿਪਸ ਸਕੂਲ ਪੁੰਹਚੇ ਤਾਂ ਉਥੇ ਜਿੰਦਰਾ ਲੱਗਾ ਦੇਖਕੇ ਬੇਰੰਗ ਤਾਂ ਪਰਤੇ, ਪਰ ਸ਼ਿਕਾਇਤ ਕਰਤਾ ਧਿਰ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ, ਜਨ-ਸੈਕਟਰੀ ਕਵਲਜੀਤ ਕੌਰ ਗਿੱਲ, ਪੀਏ ਗੁਰਪ੍ਰੀਤ ਸਿੰਘ ਖਾਲਸਾ ਅਤੇ ਟੀਮ ਨੂੰ ਸ਼ਾਮਿਲ ਤਫਤੀਸ਼ ਕਰਨ ਲਈ ਪਿੰਡ ਜੋਧੇ ਪੁੰਹਚ ਗਏ। ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੋਧੇ ਵਿਖੇ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਜਾਂਚ ਅਧਿਕਾਰੀ ਨੇ ਪ੍ਰਾਈਵੇਟ ਸਕੂਲਾਂ ਨੂੰ ਕਟਿਹਰੇ ਚ ਖੜ੍ਹੇ ਕਰਦੇ ਕਨੂੰਨੀ ਤੱਥ ਪ੍ਰਾਪਤ ਕੀਤੇ।

ਜਾਂਚ ਟੀਮ ਦੇ ਅਧਿਕਾਰੀ ਨੂੰ ਨਿਪਸ ਅਤੇ ਹੋਰਨਾਂ ਸਕੂਲਾਂ ਖ਼ਿਲਾਫ਼ ਪ੍ਰਮਾਣਿਤ ਦਸਤਾਵੇਜ਼ ਦੀਆਂ ਕਾਪੀਆਂ ਸੌਂਪਦਿਆਂ ਹੋਇਆ ਮੌਕੇ ਤੇ ਮੌਜੂਦਾ ਪ੍ਰੈੱਸ ਵਾਲਿਆਂ ਨੂੰ ਦੱਸਿਆ ਕਿ ਸੰਸਥਾ ਸ਼ਿਕਾਇਤ ਤੇ ਜਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਦੇ ਵਿਭਾਗੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਲਾਕ ਪੱਧਰ ਦੇ ਸਿੱਖਿਆ ਅਫ਼ਸਰ ਸ੍ਰ ਦਿਲਬਾਗ ਸਿੰਘ ਤੁੜ ਨੂੰ ਅਸੀਂ ਸਿੱਖਿਆ ਦਾ ਅਧਿਕਾਰੀ ਕਨੂੰਨ 2009 ਦੀ ਉਲੰਘਣਾਂ ਕਰਦੇ ਸਕੂਲਾਂ ਦੀ ਸੂਚੀ ਸੌਪੀ ਹੈ ਅਤੇ ਸਾਬਤ ਕੀਤਾ ਹੈ ਕਿ ਨਿੱਜੀ ਸਕੂਲ ਕੋਟੇ ਦੀਆਂ ਸੀਟਾਂ ਵੇਚਣ ਦਾ ਗੁਨਾਹ 2010 ਤੋਂ ਕਰਦਾ ਆ ਰਿਹਾ ਹੈ।

ਇਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਜਾਂਚ ਅਧਿਕਾਰੀ ਨਿਰਪੱਖ ਜਾਂਚ ਦੀ ਸਿੱਟਾ ਰਿਪੋਰਟ ਸੌਂਪੇਗਾ ਅਤੇ ਕਿਸੇ ਪ੍ਰਭਾਵ ਦੀ ਪ੍ਰਵਾਹ ਨਹੀਂ ਕਰੇਗਾ।
ਕੀ ਕਹਿਣਾ ਹੈ ਬੀਈਓ ਬਲਾਕ ਰਈਆ 2 ਐਲੀਮੈਂਟਰੀ ਦਾ: ਦਲਬਗ ਸਿੰਘ ਤੁੜ ਨੇ ਕਿਹਾ ਕਿ ਮੈਂ ਪ੍ਰਾਈਵੇਟ ਸਕੂਲਾਂ ਚ 25% ਕੋਟੇ ਦੀਆਂ ਸੀਟਾਂ ਦੀ ਬਹਾਲੀ ਨੂੰ ਲੈਕੇ ਜਾਂਚ ਸ਼ੁਰੂ ਕੀਤੀ ਹੈ। ਸ਼ਿਕਾਇਤ ਕਰਤਾ ਧਿਰ ਨੂੰ ਸ਼ਾਮਲ ਤਫਤੀਸ਼ ਕਰ ਲਿਆ ਗਿਆ ਹੈ, ਨਿਪਸ ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਨੂੰ 7 ਜਨਵਰੀ ਦਾ ਨੋਟਿਸ ਜਾਰੀ ਕਰਕੇ ਤਲਬ ਕਰ ਲਿਆ ਗਿਆ ਹੈ।
ਇਸ ਮੌਕੇ ਮਾਸਟਰ ਪ੍ਰਤਾਪ ਸਿੰਘ, ਮਾਸਟਰ ਚੰਨਦੀਪ ਸਿੰਘ ਬੁਤਾਲਾ, ਲਛਮਨ ਬਿਆਸ, ਮਨਿੰਦਰ ਸਿੰਘ ਜੋਧੇ, ਸੋਨੂੰ ਜੋਧੇ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button