ਜੰਡਿਆਲਾ ਗੁਰੂ, 05 ਜਨਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਧੰਨ ਧੰਨ ਦਸ਼ਮੇਸ਼ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਵਡਾਲੀ ਡੋਗਰਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ( ਰਜਿ.) ਪਿੰਡ ਵਡਾਲੀ ਡੋਗਰਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਪ੍ਰਕਾਸ਼ ਪੁਰਬ ਨੂੰ ਸਮਰਪਿਤ 31 ਦਸੰਬਰ ਨੂੰ ਪ੍ਰਭਾਤ ਫੇਰੀਆਂ ਦੀ ਆਰੰਭਤਾ ਕੀਤੀ ਗਈ । ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਡਾਲੀ ਡੋਗਰਾਂ ਨਗਰ ਵਿਖੇ ਫੂਲਾਂ ਨਾਲ ਸੱਜੀ ਪਾਲਕੀ ਸਾਹਿਬ ਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਭਾਏਮਾਨ ਕਰ ਕਿ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਜੈਕਾਰਿਆਂ ਦੀ ਗੂੰਜ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਇਲਾਹੀ ਬਾਣੀ ਦੇ ਜਾਪ ਕੀਤੇ ਗਏ ਅਤੇ ਉਪਦੇਸ਼ ਰਾਹੀਂ ਅਮ੍ਰਿੰਤ ਛੱਕ ਕੇ ਗੁਰੂ ਵਾਲੇ ਬਣਨ ਲਈ ਕਿਹਾ ਗਿਆ।
ਸੰਗਤਾਂ ਵੱਲੋਂ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਅਤੇ ਗਤਕੇ ਪਾਰਟੀ ਵੱਲੋਂ ਗਤਕਾ ਖੇਡ ਕੇ ਸੰਗਤਾਂ ਨੂੰ ਸ਼ਸਤਰ ਵਿੱਦਿਆ ਦੇ ਜੌਹਰ ਵਿਖਾਏ। ਇਸ ਮੌਕੇ ਕੁਲਦੀਪ ਸਿੰਘ , ਜਸਬੀਰ ਸਿੰਘ , ਬਲਵਿੰਦਰ ਸਿੰਘ , ਨਾਨਕ ਸਿੰਘ , ਸੰਦੀਪ ਸਿੰਘ ਮੌਜੀ , ਗੁਰਪ੍ਰੀਤ ਸਿੰਘ , ਸਾਹਿਬ ਸਿੰਘ ਸੰਧੂ , ਕੁਲਵੰਤ ਸਿੰਘ ਫੌਜੀ , ਮਨਜੀਤ ਸਿੰਘ , ਜਸਬੀਰ ਸਿੰਘ , ਸਾਬਕਾ ਸਰਪੰਚ ਨਿਰਵੈਲ ਸਿੰਘ , ਰਣਜੀਤ ਸਿੰਘ ਜੋਸਨ , ਮੌਜੂਦਾ ਸਰਪੰਚ ਬੁਧ ਸਿੰਘ , ਦਰਸ਼ਨ ਸਿੰਘ ਫੌਜੀ , ਬਿਕਰਮਜੀਤ ਸਿੰਘ , ਸੁਖਵਿੰਦਰ ਸਿੰਘ ਨੂਪਾ , ਕਸ਼ਮੀਰ ਸਿੰਘ , ਹੀਰਾ ਸਿੰਘ , ਗੁਰਮੇਲ ਸਿੰਘ , ਮੇਜਰ ਸਿੰਘ , ਸਾਜਨ ਸਿੰਘ , ਰਾਜਨਦੀਪ ਸਿੰਘ ਹਾਜ਼ਰ ਸਨ।