ਜੰਡਿਆਲਾ ਗੁਰੂ/ਅਮ੍ਰਿਤਸਰ, 01 ਜਨਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਮਾਨਯੋਗ ਕਮਿਸ਼ਨਰ ਪੁਲਿਸ ਸ੍ਰੀ ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾ ਤੇ ਸ੍ਰੀ ਰਸ਼ਪਾਲ ਸਿੰਘ, ਡਿਪਟੀ ਕਮਿਸ਼ਨਰ ਪੁਲਿਸ, ਡਿਟੈਕਟਿਵ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਜੁਗਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਡਿਟੈਕਟਿਵ, ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਡਿਟੈਕਟਿਵ, ਸ੍ਰੀ ਸਰਬਜੀਤ ਸਿੰਘ ਬਾਜਵਾ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ ਉਤਰੀ, ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਅੰਮ੍ਰਿਤਸਰ ਅਤੇ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਮਜੀਠਾ ਰੋਡ, ਦੀਆਂ ਵੱਖ-2 ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਭਾਲ ਲਈ ਖੁਫੀਆ ਸੋਰਸਾਂ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਦੌਰਾਨੇ ਤਫਤੀਸ਼ ਅੰਮ੍ਰਿਤਸਰ ਪੁਲੀਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਯੋਜਨਾਬੰਧ ਤਰੀਕੇ ਨਾਲ ਨਾਕਾਬੰਦੀ ਕਰਕੇ ਫਿਰੋਤੀ ਦੀ ਮੰਗ ਕਰਨ ਵਾਲੇ ਦੋਸ਼ੀ ਚਰਨਜੀਤ ਸਿੰਘ ਉਰਫ ਚੰਨ ਅਤੇ ਗਜਿੰਦਰਜੀਤ ਸਿੰਘ ਉਰਫ ਰਾਜਬੀਰ ਵਾਸੀਆਨ ਉਕਤਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿਚੋ ਇੱਕ ਕਾਰ ਨੰਬਰ PB02-DX-9551 ਮਾਰਕਾ ਫੋਰਡ ਈਕੋ ਸਪੋਟ ਰੰਗ, ਚਾਰ ਮੋਬਾਇਲ ਫੋਨ ਸਮੇਤ ਸਿੰਮ ਜਿਸ ਤੋਂ ਫਰੋਤੀ ਦੀ ਮੰਗ ਕਰਦੇ ਸੀ।
ਇੱਕ ਦੇਸੀ ਪਿਸਟਲ ਸਮੇਤ 03 ਰੌਦ 32 ਬੋਰ ਅਤੇ ਇੱਕ ਬਟਨਾਂ ਵਾਲਾ ਫੋਲਡਿੰਗ ਕਮਾਨੀਦਾਰ ਚਾਕੂ ਬ੍ਰਾਮਦ ਕੀਤਾ ਗਿਆ। ਉਕਤ ਗ੍ਰਿਫਤਾਰ ਦੋਸ਼ੀਆਂਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ। ਦੋਸ਼ੀਆਨ ਪਾਸੋ ਹੋਰ ਵੀ ਕਾਫੀ ਖੁਲਾਸੇ ਹੋਣ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।