ਪੱਟੀ/ਚੋਹਲਾ ਸਾਹਿਬ, 31 ਦਸੰਬਰ (ਰਾਕੇਸ਼ ਨਈਅਰ) : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦੀ ਗੁਣਵਤਾ ਨੂੰ ਵਧਾਉਣ ਅਤੇ ਗ੍ਰਾਮ ਸਕੂਲੀ ਕੰਮਕਾਜ ਨੂੰ ਬਿਹਤਰੀਨ ਤਰੀਕੇ ਨਾਲ ਚਲਾਉਣ ਲਈ ਅਧਿਆਪਕਾਂ ਦੀ ਤਰੱਕੀ ਸੀਨੀਆਰਤਾ ਅਤੇ ਬਣਦੇ ਕੋਟੇ ਦੇ ਅਧਾਰ ‘ਤੇ ਕੀਤੀ ਗਈ ਹੈ।ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ.ਜਗਵਿੰਦਰ ਸਿੰਘ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ.ਪਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਬਲਾਕਾਂ ਦੇ ਈ.ਟੀ.ਟੀ ਤੋਂ ਐਚ.ਟੀ ਦੀ ਪ੍ਰਮੋਸ਼ਨ ਲਈ ਅਧਿਆਪਕ ਸਹਿਬਾਨ ਨੂੰ ਬੁਲਾ ਕੇ ਉਹਨਾਂ ਦੀ ਮਰਜੀ ਅਨੁਸਾਰ ਸਟੇਸ਼ਨ ਚੋਣ ਕਰਵਾਈ ਗਈ।ਉਪਰੰਤ ਇਹ ਨਵੇਂ ਬਣੇ ਸਕੂਲ ਮੁਖੀ ਆਪਣੇ ਨਵੇਂ ਸਕੂਲਾਂ ਵਿਚ ਆਪਣੀ ਡਿਊਟੀ ‘ਤੇ ਹਾਜਰ ਹੋਏ।
ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ,ਵੱਖ-ਵੱਖ ਅਧਿਆਪਕ ਸਹਿਬਾਨ ਅਤੇ ਨਵੇਂ ਬਣੇ ਸਕੂਲ ਮੁਖੀਆਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਨਾਲ ਹਾਜਰ ਸਨ।ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕਰਦਿਆਂ ਬਲਾਕ ਸਿੱਖਿਆ ਅਫ਼ਸਰ ਪੱਟੀ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਪੱਟੀ ਬਲਾਕ ਦੇ ਪਦ-ਉੱਨਤ ਹੋਏ 10 ਸਕੂਲ ਮੁਖੀ ਸਾਹਿਬਾਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ,ਜਿਸ ਵਿੱਚ ਸੁਖਜੀਤ ਕੌਰ ਸਰਕਾਰੀ ਐਲੀ.ਸਕੂਲ ਬੋਪਾਰਾਏ,ਬਲਜੀਤ ਕੌਰ ਸਰਕਾਰੀ ਐਲੀ.ਸਕੂਲ ਪੱਟੀ ਨੰ.4,ਪਰਵਿੰਦਰ ਕੌਰ ਸਰਕਾਰੀ ਐਲੀ.ਕੰਨਿਆ ਸਕੂਲ ਘਰਿਆਲਾ, ਰਜਵੰਤ ਕੌਰ ਸਰਕਾਰੀ ਐਲੀ.ਸਕੂਲ ਨਬੀਪੁਰ,ਗੁਰਦੇਵ ਸਿੰਘ ਸਰਕਾਰੀ ਐਲੀ.ਸਕੂਲ ਕਿਰਤੋਵਾਲ,ਰਾਜਬੀਰ ਕੌਰ ਸਰਕਾਰੀ ਐਲੀ.ਸਕੂਲ ਦੁੱਬਲੀ, ਅਵਤਾਰ ਸਿੰਘ ਸਰਕਾਰੀ ਐਲੀ.ਸਕੂਲ ਬੱਠੇ ਭੈਣੀ, ਪਰਮਜੀਤ ਸਲਗੋਤਰਾ ਸਰਕਾਰੀ ਐਲੀ.ਸਕੂਲ ਠੱਠਾ,ਹੁਕਮ ਚੰਦ ਸਰਕਾਰੀ ਐਲੀ.ਸਕੂਲ ਜੋਧ ਸਿੰਘ ਵਾਲਾ, ਮੋਨਿਕਾ ਸਰਕਾਰੀ ਐਲੀ.ਸਕੂਲ ਸਰਹਾਲੀ ਖੁਰਦ ਸ਼ਾਮਲ ਹਨ।
ਇਸ ਮੌਕੇ ਸੀ.ਐਚ.ਟੀ.ਜਸਵਿੰਦਰ ਸਿੰਘ,ਸੀ.ਐਚ.ਟੀ.ਰਾਜਨ ਕੁਮਾਰ,ਸੀ.ਐਚ.ਟੀ.ਨਵਜੋਤ ਕੌਰ,ਸੀ.ਐਚ.ਟੀ.ਪਰਮਜੀਤ ਕੌਰ,ਸੀ.ਐਚ.ਟੀ.ਨਵਜੋਤ ਕੌਰ ਚੀਮਾਂ,ਬੀ.ਐਡ.ਅਧਿਆਪਕ ਫਰੰਟ ਬਲਾਕ ਪ੍ਰਧਾਨ ਗੁਰਸੇਵਕ ਸਿੰਘ,ਸਟੇਟ ਕਮੇਟੀ ਮੈਂਬਰ ਰਵਿੰਦਰ ਸਿੰਘ,ਬੀ.ਐਡ.ਅਧਿਆਪਕ ਫਰੰਟ,ਬੀ.ਐਮ.ਟੀ.ਹਰਮਿੰਦਰ ਸਿੰਘ, ਸੁਰਜੀਤ ਸਿੰਘ,ਪ੍ਰਗਟ ਸਿੰਘ,ਹਰਜੀਤ ਸਿੰਘ ਦੁੱਬਲੀ,ਹਰਪਾਲ ਸਿੰਘ ਐਚ.ਟੀ,ਮਨਦੀਪ ਸਿੰਘ ਐਚ.ਟੀ.ਭੈਣੀ ਗੁਰਮੁਖ ਸਿੰਘ, ਦਲਜੀਤ ਸਿੰਘ,ਪ੍ਰਭਜੋਤ ਸਿੰਘ ਸੀ.ਐਚ.ਟੀ,ਕੰਵਲਜੀਤ ਸਿੰਘ ਐਚ.ਟੀ,ਅਰਮਿੰਦਰ ਕੌਰ ਐਚ.ਟੀ, ਸ਼ਰਨ ਜੀਤ ਕੌਰ ਐਚ.ਟੀ, ਲਖਵਿੰਦਰ ਕੌਰ,ਜਗਵੰਤ ਕੌਰ, ਗੁਰਸੇਵਕ ਸਿੰਘ,ਗੁਰਮੇਜ ਸਿੰਘ, ਗੁਰਿੰਦਰ ਕੌਰ,ਗੁਰਜੀਤ ਕੌਰ, ਗੁਰਜੀਤ ਸਿੰਘ ਐਚ.ਟੀ.,ਸਤਨਾਮ ਸਿੰਘ,ਗੁਰਵੇਲ ਸਿੰਘ,ਗੁਰਦੇਵ ਸਿੰਘ,ਮਨਜਿੰਦਰ ਸਿੰਘ,ਮਨਜੀਤ ਸਿੰਘ,ਮੋਹਣਜੀਤ ਸਿੰਘ,ਹਰਮਨਦੀਪ ਕੌਰ,ਮਨਦੀਪ ਸਿੰਘ ਪਰਾਗਪੁਰ, ਅੰਗਰੇਜ਼ ਸਿੰਘ,ਇੰਦਰਪ੍ਰੀਤ ਸਿੰਘ, ਕੁਲਵਿੰਦਰ ਕੌਰ,ਲਖਵਿੰਦਰ ਕੌਰ, ਬਲਜੀਤ ਕੌਰ,ਗੀਤਿਕਾ,ਜਗਦੀਪ ਸਿੰਘ ਜੀ.ਐਚ.ਟੀ,ਸੁਖਚੈਨ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਪੱਟੀ ਮੈਡਮ ਪਰਮਜੀਤ ਕੌਰ,ਬੀਐਮਟੀ ਹਰਮਿੰਦਰ ਸਿੰਘ, ਸੁਰਜੀਤ ਸਿੰਘ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਮੈਡਮ ਪਰਵਿੰਦਰ ਕੌਰ ਨੇ ਸਮੂਹ ਨਵ ਨਿਯੁਕਤ ਸਕੂਲ ਮੁਖੀਆਂ ਨੂੰ ਉਹਨਾਂ ਦੀ ਪ੍ਰਮੋਸ਼ਨ ‘ਤੇ ਵਧਾਈ ਦਿੱਤੀ।