ਚੋਹਲਾ ਸਾਹਿਬ/ਤਰਨਤਾਰਨ, 29 ਦਸੰਬਰ (ਰਾਕੇਸ਼ ਨਈਅਰ) : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦੀ ਗੁਣਵਤਾ ਨੂੰ ਵਧਾਉਣ ਅਤੇ ਗ੍ਰਾਮ ਸਕੂਲੀ ਕੰਮ ਕਾਜ ਨੂੰ ਬਿਹਤਰੀਨ ਤਰੀਕੇ ਨਾਲ ਚਲਾਉਣ ਲਈ ਅਧਿਆਪਕਾਂ ਦੀ ਤਰੱਕੀ ਸੀਨੀਆਰਤਾ ਅਤੇ ਬਣਦੇ ਕੋਟੇ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਬੁੱਧਵਾਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸ.ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸ.ਪਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਬਲਾਕਾਂ ਦੇ ਈ.ਟੀ.ਟੀ ਤੋਂ ਐਚ.ਟੀ ਦੀ ਪ੍ਰਮੋਸ਼ਨ ਲਈ ਅਧਿਆਪਕਾਂ ਨੂੰ ਬੁਲਾ ਕੇ ਉਹਨਾਂ ਦੀ ਮਰਜੀ ਅਨੁਸਾਰ ਸਟੇਸ਼ਨ ਚੋਣ ਕਰਵਾਈ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ.ਜਗਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਜ਼ਿਲ੍ਹੇ ਦੇ ਸਕੂਲਾਂ ਅੰਦਰ ਬਿਹਤਰ ਕਾਰਜਕੁਸ਼ਲਤਾ ਦਾ ਵਿਸਥਾਰ ਕਰਨਾ ਹੈ।ਇਸ ਲਈ ਅਧਿਆਪਕਾਂ ਨੂੰ ਉਹਨਾਂ ਦੀਆਂ ਬਣਦੀਆਂ ਤਰੱਕੀਆਂ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾ ਰਹੀਆਂ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ.ਜਗਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਮੁਖੀ ਸਕੂਲ ਵਿੱਚ ਕੈਪਟਨ ਦੀ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਉਹ ਵਿਅਕਤੀਗਤ ਤੌਰ ‘ਤੇ ਪੂਰੀ ਕੋਸ਼ਿਸ਼ ਕਰਨਗੇ ਕਿ ਜਿਲਾ ਤਰਨਤਾਰਨ ਦਾ ਕੋਈ ਵੀ ਸਕੂਲ ਬਿਨਾ ਸਕੂਲ ਮੁਖੀ ਤੋਂ ਨਾ ਰਹੇ।ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ,ਬੀ.ਈ.ਈ.ਓ ਪੱਟੀ ਸ੍ਰੀਮਤੀ ਪਰਮਜੀਤ ਕੌਰ,ਬੀ.ਈ.ਈ.ਓ ਨੌਸ਼ਹਿਰਾ ਪੰਨੂਆਂ ਸ੍ਰੀਮਤੀ ਵੀਰਜੀਤ ਕੌਰ,ਬੀ.ਈ.ਈ.ਓ ਨੂਰਦੀ ਸ.ਹਰਜਿੰਦਰਪ੍ਰੀਤ ਸਿੰਘ ਨੇ ਸਮੂਹ ਨਵ ਨਿਯੁਕਤ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ‘ਪੜ੍ਹੋ ਪੰਜਾਬ ਪੜ੍ਹਾਓ’ ਪੰਜਾਬ ਜ਼ਿਲ੍ਹਾ ਤਰਨਤਾਰਨ ਕੋਆਰਡੀਨੇਟਰ ਸ੍ਰੀ ਅਨੂਪ ਮੈਣੀ ਨੇ ਨਵ-ਨਿਯੁਕਤ ਸਕੂਲ ਮੁਖੀਆ ਨੂੰ ਵਧਾਈ ਦਿੰਦਿਆਂ ਕਿਹਾ ਤਰਨਤਾਰਨ ਜਿਲ੍ਹਾ ਪੂਰੇ ਸੂਬੇ ਵਿਚ ਆਪਣੀ ਬਿਹਤਰੀਨ ਕਾਰਗੁਜ਼ਾਰੀ ਪੇਸ਼ ਕਰੇਗਾ।ਇਸ ਮੌਕੇ ਦਫ਼ਤਰੀ ਅਮਲਾ ਮੈਡਮ ਰੀਨਾ ਰਾਏ,ਕਲਰਕ ਮੈਡਮ ਪਵਨਦੀਪ ਕੌਰ ਨੇ ਇਹਨਾਂ ਤਰੱਕੀਆਂ ਲਈ ਵਿਸ਼ੇਸ਼ ਭੂਮਿਕਾ ਨਿਭਾਈ।ਇਸ ਮੌਕੇ ਬੀਐਡ ਅਧਿਆਪਕ ਫਰੰਟ ਦੇ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ,ਐਸਸੀਬੀਸੀ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਅਤੇ ਨਵੇਂ ਪ੍ਰਮੋਟ ਹੋਏ ਐਚ ਟੀ ਸਹਿਬਾਨ ਹਾਜਰ ਸਨ।