ਅੰਮ੍ਰਿਤਸਰ/ਜੰਡਿਆਲਾ, 27 ਦਸੰਬਰ (ਕੰਵਲਜੀਤ ਸਿੰਘ ਲਾਡੀ) : ਕਮਿਸ਼ਨਰ ਪੁਲੀਸ ਅੰਮ੍ਰਿਤਸਰ ਡਾਕਟਰ ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਵੱਲੋਂ ਗੈਂਗਸਟਰ ਅਤੇ ਸਮਾਜ਼ ਵਿਰੋਧੀ ਅੰਸਰਾ ਨੂੰ ਕਾਬੂ ਕਰਨ ਸਬੰਧੀ ਦਿੱਤੀਆਂ ਹਦਾਇਤਾਂ ਅਨੁਸਾਰ ਸ੍ਰੀ ਜੁਗਰਾਜ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਦੇਵ ਦੱਤ ਸ਼ਰਮਾ ਪੀ.ਪੀ.ਐਸ, ਏ.ਸੀ.ਪੀ ਵੈਸਟ ਵਲੋਂ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਇੰਸ:ਸੁਖਬੀਰ ਸਿੰਘ ਥਾਣਾ ਛੇਹਰਟਾ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸਾ ਤੇ ਮਿਤੀ 26/27-12-2021 ਦੀ ਦਰਮਿਆਨੀ ਰਾਤ ਨੂੰ ਕੀਤੀ ਗਈ ਨਾਕਾਬੰਦੀ ਦੌਰਾਨ ਮੁਖਬਰ ਦੀ ਇਤਲਾਹ ਤੇ ਏ.ਐਸ.ਆਈ ਜਗਜੀਤ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਪੱਤਗੜ ਨਜਦੀਕ ਨਾਖਾਵਾਲਾ ਬਾਗ ਤੋਂ ਉੱਕਤ ਦੋਸੀਆਨ ਨੂੰ ਡਾਕਾ ਮਾਰਨ ਦੀ ਤਿਆਰੀ ਕਰਦੇ ਸਮੇਂ ਕਾਬੂ ਕਰਕੇ ਇਹਨਾ ਪਾਸੋਂ ਦੋ ਪਿਸਟਲ,ਚਾਰ ਮੈਗਜੀਨ, 5 ਜਿੰਦਾ ਰੌਂਦ 32 ਬੋਰ, ਦਾਤਰ ਅਤੇ ਕ੍ਰਿਪਾਨਾ ਅਤੇ ਬੇਸਬਾਲ ਬ੍ਰਾਮਦ ਕੀਤੇ ਗਏ ਉੱਕਤ ਦੋਸੀਆਨ ਕਾਫੀ ਦਿਨਾਂ ਤੋਂ ਬਟਾਲਾ ਸ਼ਹਿਰ ਦੇ OUTTER ਏਰੀਆ ‘ਚ ਲੁੱਟਾਂ-ਖੋਹਾਂ ਦੀਆਂ ਵਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਦੋਸ਼ੀਆਂ ਦੇ ਖਿਲਾਫ ਜਿਲ੍ਹਾ ਬਟਾਲਾ ਦੇ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ ।
ਜਿੰਨਾ ‘ਚ ਉੱਕਤ ਦੋਸੀ ਭਗੌੜੇ ਚੱਲੇ ਆ ਰਹੇ ਦੋਸੀਆਨ ਵੱਲੋਂ ਪਿਛਲੇ ਦਿਨਾ ਵਿੱਚ ਹੇਠ ਲਿਖੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੈ। 1. ਕਰੀਬ 15/20 ਦਿਨ ਪਹਿਲਾਂ ਜੌਹਲ ਹਸਪਤਾਲ ਜਲੰਧਰ ਰੋਡ ਨੇੜੇ ਵੈਬਰਜ ਬਟਾਲਾ ਦੇ ਬਾਹਰ ਗੋਲੀਆਂ ਚਲਾਈਆਂ ਜਿਸ ਸਬੰਧੀ ਥਾਣਾ ਸਿਵਲ ਲਾਈਨ ਬਟਾਲਾ ਵਿਖੇ ਇਹਨਾ ਪਰ ਮੁਕੱਦਮਾ ਦਰਜ਼ ਹੈ। 2. ਇੱਕ ਮਹੀਨਾਂ ਪਹਿਲਾਂ ਥਾਣਾ ਰੰਗੜ ਨੰਗਲ ਏਰੀਆ ਵਿੱਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦਰਜ ਹੈ।
3. ਗੋਲੀਆਂ ਚਲਾਈਆਂ ਸਨ ਜਿਸ ਵਿੱਚ ਇੱਕ ਵਿਅਕਤੀ ਜਖਮੀ ਹੋ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 106 ਮਿਤੀ 16-11-21 ਜੁਰਮ 307,IPC, Arms Act ਥਾਣਾ ਰੰਗੜ ਨੰਗਲ ਬਟਾਲਾ ਦਰਜ ਹੈ।
3.ਕਰੀਬ 25 ਦਿਨ ਪਹਿਲਾਂ ਬਟਾਲਾ ਤੋਂ ਅੰਮ੍ਰਿਤਸਰ ਮੇਨ ਹਾਈਵੇ ਤੇ ਚੜਦਿਆ V.M.S ਕਾਲਜ ਲਾਗੋਂ ਇੱਕ ਕਾਰ !-10 ਗੰਨ ਪੁਆਂਇੰਟ ਪਰ ਖੋਹ ਕੀਤੀ ਸੀ। ਜਿਸ ਸਬੰਧੀ ਇਹਨਾਂ ਪਰ ਮੁਕੱਦਮਾ ਨੰਬਰ 148 ਮਿਤੀ 05-12-2021 ਜੁਰਮ 379-ਬੀ,IPC ਥਾਣਾ ਸਦਰ ਬਟਾਲਾ ਦਰਜ ਹੈ। 4. ਕਰੀਬ 15 ਦਿਨ ਪਹਿਲਾਂ ਗੰਨ ਪੁਆਂਇੰਟ ਪਰ ਰਮਦਾਸ ਡੇਰਾ ਬਾਬਾ ਨਾਨਕ ਦੇ ਏਰੀਆ ਵਿੱਚੋਂ ਇੱਕ ਠੇਕਾ ਲੁੱਟਿਆ ਕਰੀਬ 9 ਵਜੇ ਰਾਤ ਜਿਸ ਸਬੰਧੀ ਇਹਨਾ ਤੇ ਥਾਣਾ ਡੇਰਾ ਬਾਬਾ ਨਾਨਕ ਬਟਾਲਾ ਵਿਖੇ ਮੁਕੱਦਮਾ ਦਰਜ ਹੈ। 5.ਕਰੀਬ 10 ਦਿਨ ਪਹਿਲਾਂ ਗੰਨ ਪੁਆਂਇੰਟ ਪਰ ਫਤਹਿਗੜ ਚੂੜੀਆਂ ਤੋਂ ਇੱਕ ਡਾਕਟਰ ਕੋਲੋਂ 16000/-ਰੁਪਏ ਦੀ ਖੋਹ ਕੀਤੀ ਸੀ,ਜਿਸ ਸਬੰਧੀ ਇਹਨਾ ਤੇ ਫਤਹਿਗੜ ਚੂੜੀਆਂ ਥਾਣਾ ਵਿੱਚ ਮੁਕੱਦਮਾ ਦਰਜ ਹੈ।
ਇਸਤੋਂ ਇਲਾਵਾ ਅਮਨਪ੍ਰੀਤ ਸਿੰਘ ਇੱਕ ਮਹੀਨਾਂ ਪਹਿਲਾਂ ਜੱਗੂ ਭਗਵਾਨਪੁਰੀਆਂ ਤੇ ਰਾਵਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਭਗਵਾਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਬਟਾਲਾ ਦੇ ਕਹਿਣ ਤੇ ਦਿੱਲੀ ਤੋਂ ਦੋ ਪਿਸਟਲ ਲੈਕੇ ਆਇਆ ਜੋ ਉੱਕਤ ਦੋਸ਼ੀ ਇਹ ਸਾਰੀਆਂ ਵਾਰਦਾਤਾ ਜੱਗੂ ਭਗਵਾਨਪੁਰੀਏ ਇਸ਼ਾਰੇ ਤੇ ਕਰਦੇ ਸਨ ਉੱਕਤ ਦੋਸੀਆਨ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਿਲ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਇਹਨਾ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇ ਗੀ ਜਿਸ ਦੌਰਾਨ ਇਹਨਾ ਵੱਲੋਂ ਕੀਤੀਆਂ ਹੋਰ ਵੀ ਵਰਾਦਾਤਾਂ ਸਾਹਮਣੇ ਆ ਸਕਦੀਆਂ ਹਨ।