ताज़ा खबरपंजाब

ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਮੁੱਚੇ ਕਲੈਰੀਕਲ ਅਮਲੇ ਦੀ 22 ਤੋਂ 28 ਦਸੰਬਰ ਤੱਕ ਕਲਮ ਛੋੜ ਹੜਤਾਲ਼ ਜਾਰੀ

27 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ

ਜਲੰਧਰ, 22 ਦਸੰਬਰ (ਕਬੀਰ ਸੌਂਧੀ) : ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੀ.ਐਸ.ਐਮ.ਐਸ.ਯੂ ਦੇ ਸੱਦੇ ਤੇ ਜਲੰਧਰ ਜਿਲੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮਿਤੀ 22-12-2021 ਤੋਂ 28-12-2021 ਤੱਕ ਕਲਮ ਛੋੜ ਹੜਤਾਲ਼ ਦਾ ਐਲਾਨ ਕੀਤਾ ਹੈ। ਜਿਸ ਨਾਲ ਸਾਰੇ ਵਿਭਾਗਾਂ ਵਿੱਚ ਕੰਮ-ਕਾਜ ਪੂਰੀ ਤਰਾ ਠੱਪ ਹੋ ਗਿਆ। ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੇ ਜਾ ਰਹੇ ਭੱਤਿਆਂ ਨੂੰ ਘਟਾ ਦਿੱਤਾ ਗਿਆ ਅਤੇ ਕੁੱਝ ਭੱਤਿਆਂ ਨੂੰ ਬੰਦ ਕਰ ਦਿੱਤਾ। ਇਸ ਨਾਲ ਹੀ ਨਵੇਂ ਭਰਤੀ ਕਰਮਚਾਰੀਆ ਨੂੰ ਪੇ ਕਮਿਸ਼ਨ ਦੇ ਲਾਭਾਂ ਚੋ ਵਾਂਝਾ ਕਰਨ ਲਈ ਵੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਨਾਲ ਸਮੁੱਚੇ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਕਈ ਵਾਅਦੇ ਮੀਟਿੰਗਾਂ ਵਿੱਚ ਗਏ ਹਨ ਪਰ ਉਨ੍ਹਾਂ ਦੀ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤੀ ਗਈ।

ਅਮਨਦੀਪ ਸਿੰਘ ਨੇ ਦੱਸਿਆ ਕਿ ਹੜਤਾਲ ਕਾਰਨ ਕਿਹੜੇ ਕੰਮਾਂ ਤੇ ਅਸਰ ਹੋਇਆ

• ਡ੍ਰਾਈਵਿੰਗ ਲਾਈਸੈਸ
• ਜਨਮ ਸਰਟੀਫ਼ਿਕੇਟ
• ਮੌਤ ਸਰਟੀਫ਼ਿਕੇਟ
• ਜਾਤੀ ਨਾਲ ਸਬੰਧਤ ਸਰਟੀਫ਼ਿਕੇਟ
• ਰਿਹਾਇਸ਼ ਸਰਟੀਫ਼ਿਕੇਟ
• ਆਮਦਨ ਸਰਟੀਫ਼ਿਕੇਟ
• ਬੁਢਾਪਾ, ਵਿਧਵਾ ਤੇ ਅਪੰਗ ਪੈਨਸ਼ਨਾਂ
• ਨਵੇਂ ਕੰਮ-ਕਾਜਾਂ ਦੇ ਟੈਂਡਰ
ਸਮੇਤ 45 ਵਿਭਾਗਾਂ ਦਾ ਕੰਮ-ਕਾਜ ਪ੍ਰਭਾਵਿਤ ਹੋਇਆ ਹੈ।

ਇਸ ਮੋਕੇ ਤੇ ਯੂਨੀਅਨ ਵੱਲੋਂ ਕਈ ਦਫ਼ਤਰਾਂ ਦਾ ਦੋਰਾ ਵੀ ਕੀਤਾ ਗਿਆ। ਜਿਸ ਵਿੱਚ ਤੇਜਿੰਦਰ ਸਿੰਘ ਜਨਰਲ ਸਕੱਤਰ, ਦਿਨੇਸ਼ ਕੁਮਾਰ, ਕ੍ਰਿਪਾਲ ਸਿੰਘ, ਪਵਨ ਕੁਮਾਰ, ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ, ਵਿਜੈ ਭਗਤ, ਭੱਟੀ, ਗਗਨਦੀਪ ਸਿੰਘ ਸਮੇਤ ਕਈ ਮੁਲਾਜ਼ਮ ਹਾਜਿਰ ਸਨ।

Related Articles

Leave a Reply

Your email address will not be published.

Back to top button