ताज़ा खबरदिल्ली

‘ਤੁਸੀਂ ਇਤਿਹਾਸ ਦੇ ਸਭ ਤੋਂ ਵੱਡੇ ਮੋਬ ਲਿੰਚਰ ਦੇ ਪੁੱਤਰ’ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਨੂੰ ਕਰਵਾਇਆ ਚੇਤਾ

 ਦਿੱਲੀ, 21 ਦਸੰਬਰ (ਬਿਊਰੋ) : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਏ ਆਈ ਸੀ ਸੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੁੰ ਚੇਤੇ ਕਰਵਾਇਆ ਕਿ ਉਹ ‘ਇਤਿਹਾਸ ਦੇ ਸਭ ਤੋਂ ਵੱਡੇ ਮੋਬ ਲਿੰਚਰ ਰਾਜੀਵ ਗਾਂਧੀ ਦੇ ਪੁੱਤਰ ਹਨ’ ਅਤੇ ਕਿਹਾ ਕਿ 1984 ਵਿਚ ਸਿੱਖਾਂ ਨਾਲ ਕਾਂਗਰਸ ਨੇ ਜੋ ਕੀਤਾ, ਉਹ ਸਾਰੀ ਦੁਨੀਆਂ ਨੇ ਵੇਖਿਆ ਸੀ।

ਕਾਂਗਰਸ ਦੇ ‘ਰਾਜ ਕੁਮਾਰ’ ਵੱਲੋਂ ਮੋਬ ਲਿੰਚਿੰਗ ਬਾਰੇ ਕੀਤੇ ਟਵੀਟ ‘ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ 1984 ਵਿਚ 8 ਹਜ਼ਾਰ ਤੋਂ ਜ਼ਿਆਦਾ ਮਾਸੂਮ ਤੇ ਨਿਰਦੋਸ਼ ਸਿੱਖਾਂ ਦਾ ਕਤਲ ਕਰਵਾਉਣ ਤੋਂ ਬਾਅਦ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਨੇ ਆਖਿਆ ਸੀ ਕਿ ‘ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ’। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਗਾਂਧੀ ਪਰਿਵਾਰ ਲਈ 8 ਹਜ਼ਾਰ ਜਾਨਾਂ ਦੀ ਕੀਮਤ ਇਹੀ ਹੋਵੇ। ਹੋ ਸਕਦਾ ਹੈ ਕਿ ਰਾਹੁਲ ਗਾਂਧੀ ਨੇ ਉਦੋਂ ‘ਮੋਬ ਲਿੰਚਿੰਗ’ ਬਾਰੇ ਨਾ ਸੁਣਿਆ ਹੋਵੇ।

ਸਰਦਾਰ ਸਿਰਸਾ ਨੇ ਕਿਹਾ ਕਿ ਇਹ ਸੱਚ ਹੈ ਕਿ ਰਾਹੁਲ ਗਾਂਧੀ ਨੇ 2014 ਵਿਚ ਮੋਬ ਲਿੰਚਿੰਗ ਉਦੋਂ ਸੁਣਿਆ ਜਦੋਂ ਸ੍ਰੀ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ 1984 ਕਤਲੇ ਦੇ ਹੋਰ ਦੋਸ਼ੀਆਂ ਨੁੰ ਉਮਰ ਕੈਦ, ਫਾਂਸੀ ਤੇ ਹੋਰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋਈਆਂ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇਹ ਨਾ ਭੁੁੱਲਣ ਕਿ ਉਹਨਾਂ ਦੀ ਸਿਰਫ ਇਕੋ ਪਛਾਣ ਹੈ ਕਿਉਹ ਦੁਨੀਆਂ ਦੇ ਸਭ ਤੋਂ ਵੱਡੇ ਮੋਬ ਲਿੰਚਰ ਰਾਜੀਵ ਗਾਂਧੀ ਦੇ ਪੁੱਤਰ ਹਨ।

Related Articles

Leave a Reply

Your email address will not be published.

Back to top button