ਚੋਹਲਾ ਸਾਹਿਬ/ਤਰਨਤਾਰਨ, 20 ਦਸੰਬਰ (ਰਾਕੇਸ਼ ਨਈਅਰ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਦੇ ਨਾਲ ਚੋਣਾਂ ਸਬੰਧੀ ਮੀਟਿੰਗ ਕੀਤੀ ਅਤੇ ਇਸ ਮੌਕੇ ‘ਤੇ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਭਰਪੂਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਨਾ ਤਾਂ ਵਿਕਾਸ ਹੋਇਆ ਤੇ ਨਾ ਬੇਅਦਬੀਆਂ ਦਾ ਕੋਈ ਮਸਲਾ ਹੱਲ ਹੋਇਆ।ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨਾਲ ਵਾਅਦੇ ਕੀਤੇ ਜੋ ਪੂਰੇ ਨਹੀਂ ਕੀਤੇ।ਜੇਕਰ ਕੈਪਟਨ ਨੇ ਆਪਣੇ ਰਾਜ ਸਮੇਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਮੁੜ-ਮੁੜ ਕੇ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਨਹੀਂ ਹੋਣੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਵਰਕਰਾਂ ਨਾਲ ਵਿਚਾਰ ਚਰਚਾ ਕਰਦੇ ਹੋਏ।
ਜਥੇ.ਬ੍ਰਹਮਪੁਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਹੀ ਮੌਕੇ ਦਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੋਈ ਵਧੀਆ ਰੋਲ ਅਦਾ ਨਹੀਂ ਕਰ ਰਿਹਾ।ਸਿਰਫ ਲੋਕਾਂ ਨੂੰ ਲਾਰੇ ਲਾ ਕੇ ਝੂਠੇ ਵਾਅਦੇ ਕਰ ਕੇ ਵੋਟਾਂ ਤੱਕ ਸਮਾਂ ਕੱਢ ਰਹੇ ਹਨ। ਮੁੱਖ ਮੰਤਰੀ ਚੰਨੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਲੋਕਾਂ ਨੂੰ ਸਬਜ਼ਬਾਗ ਵਿਖਾ ਰਹੇ ਹਨ,ਪਰ ਪੰਜਾਬ ਦੇ ਲੋਕ ਇਨ੍ਹਾਂ ਦੀ ਗੱਲ ਸਮਝ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਤੋਂ ਪੰਜਾਬ ਦਾ ਰਾਜ ਖੋਹ ਕੇ ਹੋਰ ਕਿਸੇ ਪਾਰਟੀ ਨੂੰ ਜੋ ਪੰਜਾਬ ਦਾ ਭਲਾ ਕਰਨ ਯੋਗ ਹੋਵੇ ਉਨ੍ਹਾਂ ਨੂੰ ਦੇਣ ਲਈ ਕਾਹਲੇ ਹਨ।ਇਸ ਮੌਕੇ ਜਥੇਦਾਰ ਬ੍ਰਹਮਪੁਰਾ ਪੁਰਾਣੇ ਵਰਕਰਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ ਅਤੇ ਵਰਕਰਾਂ ਨੇ ਵੀ ਜਥੇ.ਬ੍ਰਹਮਪੁਰਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਹਨ।ਇਸ ਮੌਕੇ ‘ਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਲਾਡੀ,ਜਥੇਦਾਰ ਰਣਜੀਤ ਸਿੰਘ ਪੱਪੂ,ਸਾਬਕਾ ਸਰਪੰਚ ਸਰੂਪ ਸਿੰਘ,ਸਰਕਲ ਪ੍ਰਧਾਨ ਜਸਬੀਰ ਸਿੰਘ ਮਹਿਤੀਆ,ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਖਹਿਰਾ,ਜਥੇਦਾਰ ਗੱਜਣ ਸਿੰਘ ਮੈਂਬਰ ਲੋਕਲ ਕਮੇਟੀ ਖਡੂਰ ਸਾਹਿਬ,ਹਰਦੇਵ ਸਿੰਘ ਚੌਧਰੀ,ਗੁਰਦੇਵ ਸਿੰਘ ਬਿੱਲਾ,ਹਰਦੇਵ ਸਿੰਘ ਸਾਬਕਾ ਮੈਂਬਰ ਪੰਚਾਇਤ,ਅਜੀਤ ਸਿੰਘ ਚੌਧਰੀ,ਪ੍ਰਿੰਸੀਪਲ ਕਰਤਾਰ ਸਿੰਘ ਅਤੇ ਲਾਭ ਸਿੰਘ ਕੰਗ ਆਦਿ ਹਾਜ਼ਰ ਸਨ।