ताज़ा खबरपंजाब

ਮਹਿੰਗਾਈ ਦੇ ਵਿਰੁੱਧ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਖਡੂਰ ਸਾਹਿਬ,ਚੋਹਲਾ ਸਹਿਬ ਅਤੇ ਸ਼ਾਹਬਾਜਪੁਰ ’ਚ ਸਾੜੇ ਪ੍ਰਧਾਨ ਮੰਤਰੀ ਦੇ ਪੁਤਲੇ

ਚੋਹਲਾ ਸਾਹਿਬ/ਤਰਨਤਾਰਨ,18 ਦਸੰਬਰ (ਰਾਕੇਸ਼ ਨਈਅਰ) : ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸੱਦੇ ’ਤੇ ਸ਼ਨੀਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਖਡੂਰ ਸਾਹਿਬ ਹਲਕੇ ਦੇ ਕਸਬਾ ਖਡੂਰ ਸਾਹਿਬ,ਚੋਹਲਾ ਸਾਹਿਬ ਅਤੇ ਸ਼ਾਹਬਾਜਪੁਰ ਵਿਖੇ ਮਹਿੰਗਾਈ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਨਾਅਰੇਬਾਜੀ ਕੀਤੀ। ਵਿਧਾਇਕ ਸਿੱਕੀ ਵਲੋਂ ਦਿਨੋਂ-ਦਿਨ ਮਹਿੰਗੀਆਂ ਹੋ ਰਹੀਆਂ ਵਸਤੂਆਂ ਦੇ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਦਾ ਦੋਸ਼ ਲਗਾਉਦਿਆਂ ਕੇਂਦਰ ਸਰਕਾਰ ਨੂੰ ਕੋਸਿਆ ਗਿਆ।ਵੱਖ ਵੱਖ ਥਾਵਾਂ ’ਤੇ ਵਰਕਰਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਇਕ ਤਾਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੋਕਾਂ ਦੇ ਕੰਮਕਾਜ ਪਹਿਲਾਂ ਹੀ ਠੱਪ ਹੋ ਚੁੱਕੇ ਹਨ।ਉਲਟਾ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਨੂੰ ਮਹਿੰਗਾਈ ਦੀ ਭੱਠੀ ਵਿਚ ਧਕੇਲ ਦਿੱਤਾ ਹੈ।

 

ਜਿਸਦੇ ਚਲਦਿਆਂ ਆਮ ਲੋਕ ਨਿੱਤ ਵਰਤੋਂ ਦੀਆਂ ਵਸਤੂਆਂ ਖਰੀਦਣ ਤੋਂ ਵੀ ਔਖੇ ਹੋ ਰਹੇ ਹਨ।ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੇ ਗਏ ਸੱਦੇ ’ਤੇ ਅੱਜ ਖਡੂਰ ਸਾਹਿਬ ਹਲਕੇ ’ਚ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਵੱਡੇ ਘਰਾਣਿਆਂ ਦੇ ਮੁਥਾਜ ਹੋ ਕੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਹੇਠਾਂ ਲਿਆ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਤ੍ਰਾਹ ਤ੍ਰਾਹ ਕਰ ਰਿਹਾ ਹੈ ਅਤੇ ਸਰਕਾਰ ਅੱਖਾਂ ਮੀਟ ਕੇ ਤਮਾਸ਼ਾ ਵੇਖ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਜੋ ਗੈਸ ਸਿਲੰਡਰ ਲੋਕਾਂ ਨੂੰ ਅੱਜ ਇਕ ਹਜਾਰ ਰੁਪਏ ਵਿਚ ਮਿਲ ਰਿਹਾ ਹੈ,ਉਹ ਉਦੋਂ 300 ਰੁਪਏ ’ਚ ਮਿਲਦਾ ਸੀ।ਡੀਜਲ-ਪੈਟਰੋਲ ਦੀਆਂ ਕੀਮਤਾਂ ਅਸਮਾਨੀ ਲੱਗ ਗਈਆਂ ਹਨ ਅਤੇ ਲੋਕਾਂ ਦੀ ਜੇਬ ’ਤੇ ਸਰਕਾਰ ਡਾਕਾ ਮਾਰ ਰਹੀ ਹੈ। ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣੇਗੀ ਤਾਂ ਦੇਸ਼ ਨੂੰ ਇਕ ਵਾਰ ਫਿਰ ਅਸਲ ਵਾਲੇ ਚੰਗੇ ਦਿਨ ਵੇਖਣ ਨੂੰ ਮਿਲਣਗੇ।ਇਸ ਮੌਕੇ ਵਿਧਾਇਕ ਸਿੱਕੀ ਦੇ ਸਿਆਸੀ ਸਕੱਤਰ ਜਸਵਿੰਦਰ ਸਿੰਘ,ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ,ਬਾਬਾ ਸਾਹਿਬ ਸਿੰਘ ਗੁਜਰਪੁਰਾ ਚੇਅਰਮੈਨ ਪੀਏਡੀ ਬੈਂਕ ਚੋਹਲਾ ਸਾਹਿਬ, ਲਖਬੀਰ ਸਿੰਘ ਪਹਿਲਵਾਨ ਸਰਪੰਚ ਚੋਹਲਾ ਸਾਹਿਬ,ਮਨਦੀਪ ਸਿੰਘ ਮਨੀ ਚੋਹਲਾ ਸਾਹਿਬ ਯੂਥ ਆਗੂ, ਹਰਪ੍ਰੀਤ ਸਿੰਘ ਸੋਨੂੰ ਚੋਹਲਾ,ਮਾਸਟਰ ਅਜੈਬ ਸਿੰਘ ਮੁੰਡਾਪਿੰਡ ਵਾਈਸ ਚੇਅਰਮੈਨ, ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ,ਬਲਾਕ ਪ੍ਰਧਾਨ ਮੇਜਰ ਸਿੰਘ ਮੰਮਣਕੇ, ਭੁਪਿੰਦਰ ਕੁਮਾਰ ਨਈਅਰ ਡਾਇਰੈਕਟਰ,ਬਲਵਿੰਦਰ ਸਿੰਘ ਬਿੰਦਾ,ਪਿਆਰਾ ਸਿੰਘ,ਤਰਸੇਮ ਸਿੰਘ, ਕੁਲਵੰਤ ਸਿੰਘ ਲਹਿਰ (ਚਾਰੇ ਮੈਂਬਰ ਪੰਚਾਇਤ),ਹਰਜੀਤ ਸਿੰਘ ਡਾਲੇਕੇ,ਕਸ਼ਮੀਰ ਸਿੰਘ ਸ਼ਾਹ ਖਡੂਰ ਸਾਹਿਬ,ਪੌਪੀ ਸ਼ਾਹ ਖਡੂਰ ਸਾਹਿਬ,ਸਰਪੰਚ ਜਗਰੂਪ ਸਿੰਘ ਖਵਾਸਪੁਰ,ਸਰਪੰਚ ਸਵਰਨ ਸਿੰਘ ਧੂੰਦਾ,ਸਰਪੰਚ ਲਖਵਿੰਦਰ ਸਿੰਘ ਹੰਸਾਵਾਲਾ,ਸਰਪੰਚ ਨਰਿੰਦਰ ਸਿੰਘ ਚੰਬਾ,ਰਛਪਾਲ ਸਿੰਘ ਸਰਪੰਚ ਧੁੰਨ, ਮਨਿੰਦਰ ਸਿੰਘ ਗੁਜਰਪੁਰਾ,ਮਨਦੀਪ ਸਿੰਘ ਸਰਪੰਚ ਘੜਕਾ,ਸਰਪੰਚ ਇੰਦਰਜੀਤ ਸਿੰਘ ਪੱਖੋਪੁਰ, ਅਜਮੇਰ ਸਿੰਘ ਘੜਕਾ, ਨਛੱਤਰ ਸਿੰਘ ਕਾਲਾ ਘੜਕਾ ਡਾਇਰੈਕਟਰ,ਸਰਪੰਚ ਗੁਰਭੇਜ ਸਿੰਘ ਸੰਗਤਪੁਰ,ਸਰਪੰਚ ਰਾਣਾ ਚੱਕ ਮਹਿਰ,ਅਵਤਾਰ ਸਿੰਘ ਸਰਪੰਚ ਕੌੜਾ ਵਧਾਨ,ਸਰਪੰਚ ਗੁਰਮੀਤ ਸਿੰਘ ਮਾਣੋਚਾਹਲ,ਗੋਰਾ ਸ਼ਾਹਬਾਜਪੁਰ,ਮਾਸਟਰ ਹਰਚਰਨ ਸਿੰਘ,ਪ੍ਰਿਤਪਾਲ ਸਿੰਘ,ਜੱਸ ਲਾਲਪੁਰਾ ਮੀਡੀਆ ਇੰਚਾਰਜ ਆਦਿ ਵੀ ਮੌਜੂਦ ਸਨ।

Related Articles

Leave a Reply

Your email address will not be published.

Back to top button