ताज़ा खबरपंजाब

ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਵਜੋਂ ਸੁਖਮਨੀ ਸਾਹਿਬ ਪਾਠ ਭੋਗ ਪਾਏ ਅਤੇ ਸਨਮਾਨ ਸਮਾਗਮ ਕਰਵਾਇਆ

ਜੰਡਿਆਲਾ ਗੁਰੂ 14 ਦਸੰਬਰ(ਕੰਵਲਜੀਤ ਸਿੰਘ ਲਾਡੀ): ਜੰਡਿਆਲਾ ਗੁਰੂ ਦੇ ਲਾਗੇ ਨਿੱਜਰਪੂਰਾ ਟੋਲ ਪਲਾਜ਼ਾ ਵਿਖੇ ਚਲਾਏ ਜਾ ਰਹੇ ਪਿਛਲੇ ਚੌਦਾਂ ਮਹੀਨਿਆਂ ਤੋਂ ਅੰਦੋਲਨ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਵੱਲੋਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਭੋਗ ਪਾਏ ਗਏ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਅਤੇ ਜ਼ਿਲਾ ਪ੍ਰੈੱਸ ਸਕੱਤਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਨਸਲਾਂ ਫ਼ਸਲਾਂ ਅਤੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਪਿਛਲੇ ਸਮੇਂ ਤੋਂ ਕਿਸਾਨਾਂ ਵੱਲੋਂ ਅੰਦੋਲਨ ਚਲਾਇਆ ਗਿਆ ਜਿਸ ਨੂੰ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਕਿਸਾਨ ਸੰਗਠਨਾਂ ਦੀ ਏਕਤਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਸੁਚੱਜੀ ਅਗਵਾਈ ਸਦਕਾ ਜਿੱਤ ਪ੍ਰਾਪਤੀ ਹੋਈ।

ਅੱਜ ਦੇ ਇਸ ਸਮਾਗਮ ਸਮੇਂ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਸੰਤ ਮਹਾਂਪੁਰਸ਼ ਬਾਬਾ ਗੱਜਣ ਸਿੰਘ ਜੀ ਤਰਨਾ ਦਲ ਵਾਲੇ ਸੰਤ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਜੀ ਭੂਰੀ ਵਾਲਿਆਂ ਨੇ ਕਿਸਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਜਥੇਬੰਦੀ ਦੇ ਸੂਬਾਈ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਵੀ ਅਤੇ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਬਾਗਾ ਅੰਗਰੇਜ ਸਿੰਘ ਚਾਟੀਵਿੰਡ ਜਥੇਦਾਰ ਬਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਅੰਦੋਲਨ ਵਿਚ ਸਮੂਹ ਲੋਕਾਂ ਨੇ ਆਪਣੀ ਸਮਰੱਥਾ ਨਾਲ ਅਹਿਮ ਯੋਗਦਾਨ ਪਾਇਆ ਜਿਸ ਸਦਕਾ ਇਹ ਕਿਸਾਨ ਅੰਦੋਲਨ ਲੋਕ ਅੰਦੋਲਨ ਵਿਚ ਤਬਦੀਲ ਹੋ ਕੇ ਵਿਸ਼ਵ ਵਿਆਪੀ ਹੋ ਨਿਬੜਿਆ ਅੱਜ ਦੇ ਇਸ ਸਮਾਗਮ ਵਿਚ

ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰ ,ਪ੍ਰਧਾਨ ਨਿਸ਼ਾਨ ਸਿੰਘ ਵਿਰਕ ਜੰਡਿਆਲਾ ਗੁਰੂ,ਜਥੇਦਾਰ ਬਲਵੰਤ ਸਿੰਘ ਪੰਡੋਰੀ, ਪ੍ਰਗਟ ਸਿੰਘ ਘਗਣਸ ਜੰਡਿਆਲਾ ਗੁਰੂ, ਰਾਜਨਪ੍ਰੀਤ ਸਿੰਘ ਜੰਡਿਆਲਾ ਗੁਰੂ, ਸਤਿੰਦਰਬੀਰ ਸਿੰਘ ਹੁੰਦਲ, ਭੁਪਿੰਦਰ ਸਿੰਘ ਸਿੱਧੂ, ਗੋਪਾਲ ਸਿੰਘ ਮਨਜੋਤਰਾ, ਕੰਵਲਜੀਤ ਸਿੰਘ ਲਾਡੀ ਪੱਤਰਕਾਰ ਨਿਊਜ਼24ਪੰਜਾਬ,ਪਰਗਟ ਸਿੰਘ ਪ੍ਰਾਈਮ ਨਿਊਜ਼, ਸਤਿੰਦਰ ਸਿੰਘ ਅਠਵਾਲ ਸਾਂਝੀ ਸੋਚ, ਸੁੱਖਵਿੰਦਰ ਸਿੰਘ ਗਿੱਲ ਵਤਨ ਦੀ ਮਿੱਟੀ,ਪਰਮਜੀਤ ਸਿੰਘ ਵਰਪਾਲ ਪ੍ਰਲਾਦ ਸਿੰਘ ਵਰਪਾਲ ਸੰਦੀਪ ਸਿੰਘ ਮਿੱਠਾ ਸਰਦਾਰ ਪਰਗਟ ਸਿੰਘ ਅੰਗਰੇਜ ਸਿੰਘ ਗੇਜਾ ਬਲਕਾਰ ਸਿੰਘ ਲਖਵਿੰਦਰ ਸਿੰਘ ਕਾਰਜ ਸਿੰਘ ਰਾਜਪਾਲ ਸਿੰਘ ਬਚਿੱਤਰ ਸਿੰਘ ਦਲੇਰ ਸਿੰਘ ਸ਼ੇਰਾ ਰਾਮਪੁਰਾ ਹਰਦੀਪ ਸਿੰਘ ਮਿੱਠਾ ਨਿਰਵੈਲ ਸਿੰਘ ਬਲਵਿੰਦਰ ਸਿੰਘ ਬਿੰਦਾ ਮਹਿੰਦਰ ਸਿੰਘ ਮਿੰਦਾ, ਅਰਸ਼ ਰਾਮਪੁਰ ਸਾਬੀ ਚਾਟੀਵਿੰਡ ਮੰਗਾਂ ਚਾਟੀਵਿੰਡ ਗੁਰਜੀਤ ਸਿੰਘ ਸੋਨੂੰ ਮਾਹਲ ਗੱਜਣ ਸਿੰਘ ਸਾਬਕਾ ਸਰਪੰਚ ਰਾਮਪੁਰਾ ਇਸ ਮੌਕੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਆਗੂਆਂ ਅਤੇ ਸੰਤਾ ਮਹਾਪੁਰਸ਼ਾਂ ਵੱਲੋਂ ਪੱਤਰਕਾਰਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਫੋਟੋਆਂ ‘ਤੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।

Related Articles

Leave a Reply

Your email address will not be published.

Back to top button