ਜੰਡਿਆਲਾ ਗੁਰੂ, 12 ਦਸੰਬਰ (ਕੰਵਲਜੀਤ ਸਿੰਘ ਲਾਡੀ) : ਬੀਤੇ ਕੱਲ੍ਹ ਦੋ ਪਰਿਵਾਰਾਂ ਵਿਚ ਉਸ ਵੇਲੇ ਕਹਿਰ ਮੱਚ ਗਿਆ ਜਦੋਂ ਉਹਨਾਂ ਦੇ ਘਰ ਦੇ ਦੋ ਚਿਰਾਗ ਬੁਝ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਚੌਹਾਨ ਵਾਸੀ ਜੰਡਿਆਲਾ ਗੁਰੂ, ਬੰਟੀ ਵਾਸੀ ਅੰਮ੍ਰਿਤਸਰ ਅਤੇ ਡਰਾਈਵਰ ਸਮੇਤ ਲੁਧਿਆਣਾ ਤੋਂ ਵਾਪਸੀ ਅੰਮ੍ਰਿਤਸਰ ਅਪਨੀ ਗੱਡੀ ਨੰਬਰ ਪੀ ਬੀ 08 ਈ ਕੇ 9534 ਤੇ ਆ ਰਹੇ ਸਨ ਕਿ ਰਸਤੇ ਵਿਚ ਗੋਰਾਇਆ ਕੋਲ ਕੰਡਕਟਰ ਸਾਈਡ ਟਾਇਰ ਪੈਂਚਰ ਹੋਣ ਕਰਕੇ ਟਾਇਰ ਬਦਲ ਰਹੇ ਸਨ ਕਿ ਪਿੱਛੋਂ ਤੇਜ ਰਫਤਾਰ ਬੇਕਾਬੂ ਟਰਾਲਾ (ਘੋੜਾ) ਨੰਬਰ ਪੀ ਬੀ 03 ਏ ਜੇ 0683 ਨੇ ਜਬਰਦਸਤ ਟੱਕਰ ਮਾਰੀ ਅਤੇ ਗੱਡੀ ਨੂੰ 100 ਮੀਟਰ ਦੂਰ ਲੈ ਗਿਆ।
ਟਾਇਰ ਬਦਲ ਰਹੇ ਰਾਹੁਲ ਚੋਹਾਨ ਵਾਸੀ ਜੰਡਿਆਲਾ ਉਮਰ ਕਰੀਬ 18 ਸਾਲ ਦੀ ਹਸਪਤਾਲ ਲਿਜਾਂਦੇ ਅਤੇ ਕੁਲਦੀਪ ਅਰੋੜਾ ਉਰਫ ਬੰਟੀ ਉਮਰ ਕਰੀਬ 46 ਸਾਲ ਵਾਸੀ ਅੰਮ੍ਰਿਤਸਰ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਿਰਤਕ ਬੰਟੀ ਅਪਨੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ ਹੈ । ਸਥਾਨਕ ਪੁਲਿਸ ਨੇ ਟਰਾਲਾ ਅਤੇ ਡਰਾਈਵਰ ਨੂੰ ਹਿਰਾਸਤ ਵਿਚ ਲੈਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ । ਰੋਂਦੀ ਕੁਰਲਾਂਦੀ ਮਿਰਤਕ ਰਾਹੁਲ ਦੀ ਮਾਤਾ ਨੇ ਦੱਸਿਆ ਕਿ ਮੇਰਾ ਪੁੱਤਰ 4-5 ਦਿਨਾਂ ਤੋਂ ਲਗਾਤਾਰ ਕਹਿ ਰਿਹਾ ਸੀ ਕਿ ਮੰਮੀ ਮੇਰੇ ਨਾਲ ਕੋਈ ਹਾਦਸਾ ਹੋਣਾ ਹੈ । ਦੋਹਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਜਮ੍ਹਾ ਕਰਵਾਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ ।