ताज़ा खबरपंजाबराजनीति

ਕੁਲਦੀਪ ਸਿੰਘ ਲੁਬਾਣਾ ਬਣੇ ਉਤਰੀ ਹਲਕੇ ਦੇ ਉਮੀਦਵਾਰ, ਹਲਕੇ ਵਿੱਚ ਖੁਸ਼ੀ ਦਾ ਮਹੌਲ

ਅੱਜ ਬਹੁਜਨ ਸਮਾਜ ਪਾਰਟੀ ਦੇ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਰਦੇਸ਼ਾ ਤੇ ਰਣਬੀਰ ਸਿੰਘ ਬੈਨੀਪਾਲ ਇੰਚਾਰਜ ਬਹੁਜਨ ਸਮਾਜ ਪਾਰਟੀ ਨੇ ਜਿਉਂ ਹੀ ਸ. ਕੁਲਦੀਪ ਸਿੰਘ ਲੁਬਾਣਾ ਨੂੰ ਹਲਕਾ ਉਤਰੀ ਤੋਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਐਲਨਿਆਂ ਐਲਾਨ ਹੁੰਦਿਆਂ ਹੀ ਪੂਰੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਜਿਸ ਨਾਲ ਬਹੁਤ ਵੱਡੇ ਪੱਧਰ ਤੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਜਿੱਥੇ ਸ. ਕੁਲਦੀਪ ਸਿੰਘ ਲੁਬਾਣਾ ਨੂੰ ਸਨਮਾਨਤ ਕੀਤਾ ਉਥੇ ਹਾਈਕਮਾਨ ਦਾ ਧੰਨਵਾਦ ਕੀਤਾ।ਸ.ਲੁਬਾਣਾ ਨੇ ਸੱਭ ਤੋਂ ਪਹਿਲਾਂ ਸ਼ਹੀਦ  ਬਾਬਾ ਦੀਪ ਸਿੰਘ ਨਗਰ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ।ਇਸ ਮੌਕੇ ਪ੍ਰੈਸ ਨਾਲ ਵਿਚਾਰ ਸਾਂਝੇ ਕਰਦਿਆਂ ਕੁਲਦੀਪ ਸਿੰਘ ਲੁਬਾਣਾ ਨੇ ਕਿਹਾ ਜਾ ਵਿਸਵਾਸ਼ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਮੇਰੇ ਉਪਰ ਕੀਤਾ ਹੈ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਂਗਾ ਅਤੇ ਪੂਰੇ ਹਲਕੇ ਦੇ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕਰਕੇ ਇਹ ਸੀਟ ਜਿੱਤ ਕੇ ਸ਼੍ਰੌਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੀ ਝੋਲੀ ਵਿਚ ਪਾਵਾਗਾ ਅਤੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਨਸਾਫ਼ ਅਤੇ ਵਿਕਾਸ ਨੂੰ ਮੁੱਖ ਰੱਖ ਕੇ ਆਪਣਾ ਰੋਲ ਅਦਾ ਕਰਗਾ।

ਇਸ ਮੌਕੇ ਵਧਾਈਆਂ ਦੇਣ ਵਾਲਿਆ ਵਿਚ ਅਜੇ ਜਾਦਵ ਪ੍ਰਧਾਨ ਬਹੁਜਨ ਸਮਾਜ ਪਾਰਟੀ ਜਸਵੰਤ ਰਾਏ, ਵਿਜੇ ਬਧਨ, ਰਣਜੀਤ ਸਿੰਘ ਰਾਣਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਮਰਜੀਤ ਸਿੰਘ ਕਿਸ਼ਨਪੁਰਾ ਜਿਲ੍ਹਾ ਪ੍ਰਧਾਨ ਬੀ. ਸੀ ਵਿੰਗ, ਕੁਲਤਾਰ ਸਿੰਘ ਕੰਡਾ ਕੌਮੀ ਮੀਤ ਪ੍ਰਧਾਨ ਬੀ.ਸੀ ਵਿੰਗ, ਗੁਰਦੇਵ ਸਿੰਘ ਗੋਲਡੀ ਭਾਟੀਆ, ਰਾਜਵੰਤ ਸਿੰਘ ਸੁੱਖਾ, ਜਸਵਿੰਦਰ ਸਿੰਘ ਜੱਸਾ, ਜਸਵੀਰ ਸਿੰਘ ਖਾਲਸਾ, ਤਰਲੋਕ ਸਿੰਘ ਰੰਧਾਵਾ, ਸੂਬੇਦਾਰ ਗਿਆਨ ਸਿੰਘ, ਨਿਰਮਲ ਸਿੰਘ ਲੁਬਾਣਾ, ਸੰਤੋਖ ਸਿੰਘ ਸੈਣੀ, ਇਕਬਾਲ ਸਿੰਘ ਸੈਣੀ, ਹਰਜਿੰਦਰ ਸਿੰਘ ਸੱਗੂ, ਜਸਵਿੰਦਰ ਸਿੰਘ ਕਾਕਾ, ਤਜਿੰਦਰ ਸਿੰਘ ਰੰਧਾਵਾ, ਜਥੇਦਾਰ ਮਹਿੰਦਰ ਸਿੰਘ, ਕਰਨੈਲ ਸਿੰਘ ਸੰਤੋਖਪੁਰ, ਤਰਲੋਕ ਸਿੰਘ ਕੰਡਾ ਆਦਿ ਮੌਜੂਦ ਸਨ।

Related Articles

Leave a Reply

Your email address will not be published.

Back to top button