ताज़ा खबरपंजाब

ਪੰਜਾਬ ਦੇ ਨਕਸ਼ੇ ’ਤੇ ਵਿਕਾਸ ਪੱਖੋਂ ਮੋਹਰੀ ਬਣੇਗਾ ਹਲਕਾ ਖਡੂਰ ਸਾਹਿਬ-ਵਿਧਾਇਕ ਸਿੱਕੀ

ਬਲਾਕ ਚੋਹਲਾ ਸਾਹਿਬ ਦੇ ਪਿੰਡਾਂ ਨੂੰ ਵੰਡੇ 1.35 ਕਰੋੜ ਦੀ ਵਿਕਾਸ ਰਾਸ਼ੀ ਦੇ ਚੈੱਕ

ਚੋਹਲਾ ਸਾਹਿਬ/ਤਰਨਤਾਰਨ, 08 ਦਸੰਬਰ (ਰਾਕੇਸ਼ ਨਈਅਰ) : ਪੰਜਾਬ ਦੇ ਨਕਸ਼ੇ ’ਤੇ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਮੋਹਰੀ ਹਲਕਾ ਬਣ ਕੇ ਉੱਭਰੇਗਾ,ਕਿਉਕਿ ਕਾਂਗਰਸ ਸਰਕਾਰ ਵੱਲੋਂ ਇਸ ਹਲਕੇ ਦੇ ਵਿਕਾਸ ਲਈ ਵੱਡੀਆ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।ਇਹ ਪ੍ਰਗਟਾਵਾ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਬੁੱਧਵਾਰ ਨੂੰ ਬਲਾਕ ਚੋਹਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਨੂੰ 1.35 ਕਰੋੜ ਦੀ ਵਿਕਾਸ ਰਾਸ਼ੀ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ।

ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਇਸ ਮੌਕੇ ’ਤੇ ਸੰਬੋਧਨ ਕਰਦਿਆਂ ਦੱਸਿਆ ਕਿ ਹਲਕੇ ਦੇ ਬਲਾਕ ਚੋਹਲਾ ਸਾਹਿਬ ਅਧੀਨ ਆਉਦੇ ਪਿੰਡਾਂ ਟਾਂਡਾ, ਦਿਲਾਵਲਪੁਰ,ਚਾਹਲ, ਰਾਹਲ, ਬ੍ਰਹਮਪੁਰ, ਸੰਗਤਪੁਰ, ਰਾਣੀਵਲਾਹ, ਚੋਹਲਾ ਖੁਰਦ, ਚੋਹਲਾ ਸਾਹਿਬ, ਮੋਹਨਪੁਰ, ਮਾਣਕਦੇਕੇ, ਭੱਠਲ ਸਹਿਜਾ ਸਿੰਘ, ਵੜਿੰਗ, ਵਰਿਆਂਹ ਨਵੇਂ,ਵਰਿਆਂਹ ਪੁਰਾਣੇ,ਮੁੰਡਾਪਿੰਡ, ਝੰਡੇਰ ਮਹਾਂਪੁਰਖਾਂ, ਧੂੰਦਾ ਆਦਿ ਦੇ ਸਰਪੱਖੀ ਵਿਕਾਸ ਵਾਸਤੇ ਪੰਜਾਬ ਸਰਕਾਰ ਵੱਲੋਂ ਜਾਰੀ 1 ਕਰੋੜ 35 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਵਿਚ ਬਿਨਾਂ ਭੇਦਭਾਵ ਦੇ ਵਿਕਾਸ ਵਾਲੀ ਨਵੀਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇਸ ਹਲਕੇ ਨੂੰ ਵਿਕਾਸ ਵਜੋਂ ਮੋਹਰੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਸਾਦੇ ਸਮਾਗਮ ਵਿੱਚ ਪਹੁੰਚੇ ਸਰਪੰਚਾਂ,ਪੰਚਾਂ ਤੇ ਹੋਰ ਮੋਹਤਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾਵੇਗਾ ਅਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਵਿਕਾਸ ਰਾਸ਼ੀ ਪ੍ਰਾਪਤ ਕਰਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਸਰਕਾਰ ਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਹੋਣ ਵਾਲੇ ਕੰਮਾਂ ਨੂੰ ਮਿਸਾਲੀ ਢੰਗ ਨਾਲ ਕਰਵਾਇਆ ਜਾਵੇਗਾ।ਇਸ ਸਮਾਗਮ ਵਿਚ ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ,ਮਾਸਟਰ ਅਜੈਬ ਸਿੰਘ ਮੁੰਡਾਪਿੰਡ ਵਾਈਸ ਚੇਅਰਮੈਨ, ਜਸਵਿੰਦਰ ਸਿੰਘ ਸਿਆਸੀ ਸਕੱਤਰ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ, ਹਰਦੇਵ ਸਿੰਘ ਸਰਪੰਚ ਟਾਂਡਾ, ਪ੍ਰਬਜੀਤ ਸਿੰਘ ਦਿਲਾਵਰਪੁਰ, ਜਗਰੂਪ ਸਿੰਘ ਦਿਲਾਵਰਪੁਰ, ਸਰਬਜੀਤ ਸਿੰਘ ਸਰਪੰਚ ਦਿਲਾਵਰਪੁਰ,

ਸਰਪੰਚ ਹਰਜਿੰਦਰ ਸਿੰਘ ਬ੍ਰਹਮਪੁਰਾ,ਸੱਜਣ ਸਿੰਘ ਰਾਹਲ, ਬਲਬੀਰ ਸਿੰਘ ਰਾਹਲ,ਸਰਪੰਚ ਗੁਰਤੇਜ ਸਿੰਘ ਸੰਗਤਪੁਰ,ਸਰਪੰਚ ਨਰਿੰਦਰ ਸਿੰਘ ਰਾਣੀਵਲਾਹ,ਤਜਿੰਦਰ ਸਿੰਘ ਪਹਿਲਵਾਨ ਸਰਪੰਚ ਮੋਹਣਪੁਰ, ਹਰਵਿੰਦਰ ਸਿੰਘ ਸਰਪੰਚ ਮਾਣਕਦੇਕੇ,ਯਾਦਵਿੰਦਰ ਸਿੰਘ ਸਰਪੰਚ ਭੱਠਲ ਸਹਿਜਾ ਸਿੰਘ, ਨਿਸ਼ਾਨ ਸਿੰਘ ਵੜਿੰਗ,ਸਰਪੰਚ ਮਨਜੀਤ ਸਿੰਘ,ਸਰਪੰਚ ਹੀਰਾ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਝੰਡੇਰ, ਸਰਵਨ ਸਿੰਘ ਸਰਪੰਚ ਧੂੰਦਾ,ਬਲਵਿੰਦਰ ਸਿੰਘ ਬਿੰਦਾ,ਪਿਆਰਾ ਸਿੰਘ,ਤਰਸੇਮ ਸਿੰਘ, ਕੁਲਵੰਤ ਸਿੰਘ ਲਹਿਰ,(ਸਾਰੇ ਮੈਂਬਰ ਪੰਚਾਇਤ ਚੋਹਲਾ ਸਾਹਿਬ), ਭੁਪਿੰਦਰ ਕੁਮਾਰ ਨਈਅਰ ਡਾਇਰੈਕਟਰ,ਬੀਡੀਪੀਓ ਰਜਿੰਦਰ ਕੌਰ ਚੋਹਲਾ ਸਾਹਿਬ,ਸੈਕਟਰੀ ਜਗਦੀਸ਼ ਸਿੰਘ ਪੱਖੋਪੁਰ,ਸੈਕਟਰੀ ਗੁਰਜਿੰਦਰ ਸਿੰਘ,ਸੈਕਟਰੀ ਜਸਪਾਲ ਸਿੰਘ,ਸੈਕਟਰੀ ਜਗਦੀਪ ਸਿੰਘ ਅਤੇ ਜੱਸ ਲਾਲਪੁਰਾ ਮੀਡੀਆ ਇੰਚਾਰਜ ਆਦਿ ਵੀ ਮੌਜੂਦ ਸਨ।

Related Articles

Leave a Reply

Your email address will not be published.

Back to top button