ਜੰਡਿਆਲਾ ਗੁਰੂ 3 ਦਸੰਬਰ (ਕੰਵਲਜੀਤ ਸਿੰਘ ਲਾਡੀ) : ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਅੰਤਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਵੱਲੋਂ ਪਿੰਗਲਵਾੜਾ ਦੇ ਅੰਦਰ ਰਹਿੰਦੇ ਅਪਾਹਿਜ, ਬਜੁਰਗਾਂ ਦੇ ਵੋਟਰ ਕਾਰਡ, ਆਧਾਰ ਕਾਰਡ, ਡਿਸਐਬਲਿਟੀ ਸਰਟੀਫਿਕੇਟ, ਪੈਨਸ਼ਨ ਸਬੰਧੀ ਕੈਪ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸਇੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ । ਉਦਘਾਟਨ ਉਪਰੰਤ ਉਨਾਂ ਜਾਣਕਾਰੀ ਦਿੱਤੀ ਕਿ ਪਿੰਗਲਵਾੜਾ ਦੇ ਅੰਦਰ ਰਹਿੰਦੇ ਵਸਨੀਕਾਂ ਦੀ ਸੁਵਿਧਾ ਲਈ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾ ਵਲੋਂ ਨਵੇਂ ਆਧਾਰ ਕਾਰਡ, ਵੋਟਰ ਕਾਰਡ, ਪੈਨਸ਼ਨ ਫਾਰਮ, ਡਿਸਐਬਲਿਟੀ ਸਰਟੀਫਿਕੇਟ ਅਦਿ ਬਣਾਏ ਜਾ ਰਹੇ ਹਨ ਤਾਂ ਕਿ ਇਹ ਮਰੀਜ਼ ਸਰਕਾਰ ਵਲੋਂ ਦਿਤੀਆ ਸਹੂਲਤਾਂ ਦਾ ਲਾਭ ਲੈ ਸਕਣ । ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦਾ ਇਹ ਉਪਰਾਲਾ ਬਹੁਤ ਸ਼ਲਾਘਾਘੋਗ ਹੈ ਅਤੇ ਉਨਾਂ ਨੂੰ ਖੁਸ਼ੀ ਹੈ ਕਿ ਇੱਕ ਛੱਤ ਹੇਠ ਜੋ ਇਹ ਸਰਕਾਰੀ ਸਹੂਲਤਾਂ ਦਾ ਕੈਂਪ ਲਗਾਇਆ ਗਿਆ ਹੈ।
ਉਸ ਨਾਲ ਪਿੰਗਲਵਾੜਾ ਦੇ ਵਸਨੀਕਾ ਦੀਆਂ ਕਈ ਮੁਸ਼ਕਲਾਂ ਹੱਲ ਹੋਣਗੀਆਂ । ਇਸ ਕੈਂਪ ਦਾ ਫਾਇਦਾ ਤਕਰੀਬਨ 150 ਪਿੰਗਲਵਾੜੇ ਦੇ ਮਰੀਜਾਂ ਨੂੰ ਹੋਇਆ । ਇਸ ਮੌਕੇ ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਜਿਲ੍ਹਾ ਸੇਵਾ ਕੇਂਦਰ ਦੇ ਇੰਚਾਰਜ ਪ੍ਰਿੰਸਪਾਲ ਸਿੰਘ, ਜੈ ਸਿੰਘ ਪ੍ਰਸ਼ਾਸ਼ਕ, ਤਿਲਕ ਰਾਜ ਜਨਰਲ ਮੈਨਜਰ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ, ਡਾ. ਗੁਰਵਿੰਦਰ ਸਿੰਘ, ਮੈਡਮ ਸ਼ੀਤਲ ਸ਼ਰਮਾ ਸਿਵਿਲ ਹਸਪਤਾਲ ਅੰਮ੍ਰਿਤਸਰ ਅਤੇ ਵੱਖ-ਵੱਖ ਵਾਰਡਾਂ ਦੇ ਇੰਚਾਰਜ ਆਦਿ ਹਾਜ਼ਰ ਸਨ ।