ताज़ा खबरपंजाब

ਸਾਂਝ ਕੇਂਦਰ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਕਰਵਾਇਆ ਗਿਆ ਸੈਮੀਨਾਰ

ਜੰਡਿਆਲਾ ਗੁਰੂ 2 ਦਸੰਬਰ (ਕੰਵਲਜੀਤ ਸਿੰਘ ਲਾਡੀ/ ਸੁਖਜਿੰਦਰ ਸਿੰਘ) : ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਮਨਪ੍ਰੀਤ ਸ਼ੀਹਮਾਰ,ਏ.ਸੀ.ਪੀ ਸਾਈਬਰ ਕਰਾਈਮ ਅਤੇ ਫੋਰਸਿਕ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ, ਏ.ਐਸ.ਆਈ ਉਕਾਰ ਸਿੰਘ ਅਤੇ ਮਹਿਲਾ ਮੁੱਖ ਸਿਪਾਹੀ ਸੁਖਵੰਤ ਕੌਰ ਵੁਮੈਨ ਹੈਲਪ ਡੈਸਕ ਥਾਣਾ ਵੱਲਾ, ਵੱਲੋ ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ, ਵੱਲਾ, ਅੰਮ੍ਰਿਤਸਰ ਵਿਖੇ ਔਰਤਾਂ ਦੇ ਹੱਕਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ‘ਚ ਏ.ਐਸ.ਆਈ ਉਕਾਰ ਸਿੰਘ ਅਤੇ ਮਹਿਲਾ ਮੁੱਖ ਸਿਪਾਹੀ ਸੁਖਵੰਤ ਕੌਰ ਵੱਲੋਂ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ, ਘਰੇਲੂ ਹਿੰਸਾ ਤੇ ਸ਼ੋਸ਼ਣ ਅਤੇ ਸਮਾਜ ਵਿੱਚ ਬੱਚਿਆਂ ਅਤੇ ਬਜੁਰਗਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਸਥਾਰ ਨਾਲ ਦੱਸਿਆ ਗਿਆ।

ਉਨ੍ਹਾਂ ਵੱਲੋਂ ਕਿਸੇ ਵੀ ਮੁਸੀਬਤ ਅਤੇ ਤਕਲੀਫ ਸਮੇ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ਅਤੇ 181 ਰਾਂਹੀ ਸਹਾਇਤਾ ਹਾਸਲ ਕਰਨ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਸਾਈਬਰ ਕਰਾਈਮ ਬਾਰੇ ਵੀ ਵਿਦਿਆਰਥੀਆਂ ਨੂੰ ਵਿਸਥਾਰ ‘ਚ ਸਮਝਾਇਆ ਗਿਆ। ਇਸ ਸੈਮੀਨਾਰ ਵਿੱਚ ਐਸ.ਆਈ ਤਰਜਿੰਦਰ ਕੌਰ, ਇੰਚਾਰਜ ਸਾਂਝ ਕੇਂਦਰ ਦੱਖਣੀ ਅਤੇ ਉੱਤਰੀ, ਅਤੇ ਐਰ.ਸੀ ਬਿਕਰਮ ਸਿੰਘ, ਸਾਂਝ ਕੇਂਦਰ ਥਾਣਾ ਮਕਬੂਲਪੁਰਾ ਵੱਲੋਂ ਵੀ ਸਮੂਲੀਅਤ ਕੀਤੀ ਗਈ ਅਤੇ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਹੂਲਤਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਇਸ ਸੈਮੀਨਾਰ ਵਿੱਚ ਏ.ਐਸ.ਆਈ. ਅਰਵਿੰਦਰਪਾਲ ਸਿੰਘ, ਇੰਚਾਰਜ ਟ੍ਰੈਫ਼ਿਕ ਐਜੂਕੇਸ਼ਨ ਸੈਲ ਵੱਲੋਂ ਵੀ ਵਿਦਿਆਰਥੀ ਨਾਲ ਮੋਰਲ ਵੈਲਿਊਜ਼ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਚਾਰ ਸਾਂਝੇ ਕੀਤੇ ਗਏ ਅਤੇ ਜਿੰਦਗੀ ਅਨੁਸ਼ਾਸਨ ਵਿੱਚ ਰਹਿ ਕੇ ਜਿਉਣ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਸੈਮੀਨਾਰ ‘ਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਦੀ ਸਮਾਪਤੀ ਸਮੇਂ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉੱਪਲ ਅਤੇ ਪ੍ਰੋਫੈਸਰ ਡਾ. ਸੁਖਬੀਰ ਕੌਰ ਨੇ ਆਏ ਪੁਲਿਸ ਸਟਾਫ਼ ਅਤੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

Related Articles

Leave a Reply

Your email address will not be published.

Back to top button