ਚੋਹਲਾ ਸਾਹਿਬ/ਤਰਨਤਾਰਨ , 02 ਦਸੰਬਰ (ਰਾਕੇਸ਼ ਨਈਅਰ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਘੜਕਾ ਵਿਖੇ ਬਿਆਸ ਦਰਿਆ ’ਤੇ ਦੋ ਕਰੋੜ ਦੀ ਲਾਗਤ ਨਾਲ ਬਣਾਏ ਗਏ ਪਲਟੂਨ ਪੁਲ ਦਾ ਬੁੱਧਵਾਰ ਨੂੰ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਸਾਥੀਆਂ ਸਮੇਤ ਉਦਘਾਟਨ ਕੀਤਾ ਅਤੇ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਉਕਤ ਪੁਲ ਦੀ ਵਰਤੋਂ ਕਰਕੇ ਸੁਲਤਾਨਪੁਰ ਲੋਧੀ ਪਹੁੰਚੇ। ਜਿਥੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਉਨ੍ਹਾਂ ਨੇ ਇਸ ਪੁਲ ਨਾਲ ਮਿਲਣ ਵਾਲੀ ਰਾਹਤ ਦੀ ਕਿਸਾਨਾਂ ਨੂੰ ਵਧਾਈ ਵੀ ਦਿੱਤੀ।ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਾਲ ਖਡੂਰ ਸਾਹਿਬ ਹਲਕੇ ਦੇ ਘੜਕਾ,ਚੰਬਾ ਕਲਾਂ,ਕਰਮੂੰਵਾਲਾ,ਮੁੰਡਾਪਿੰਡ,ਧੁੰਨ ਢਾਏਵਾਲਾ ਆਦਿ ਦਰਜਨਾਂ ਪਿੰਡ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਮਾਝੇ ਅਤੇ ਦੁਆਬੇ ਨੂੰ ਜੋੜਣ ਵਾਲੇ ਇਸ ਪੁਲ ਦੇ ਬਣਨ ਨਾਲ ਦਰਜਨਾਂ ਪਿੰਡਾਂ ਨੂੰ ਫਾਇਦਾ ਪੁੱਜੇਗਾ ਅਤੇ ਵਪਾਰ ਵਿੱਚ ਵੀ ਵਾਧਾ ਹੋਵੇਗਾ।
ਵਿਧਾਇਕ ਸਿੱਕੀ ਨੇ ਦੱਸਿਆ ਕਿ ਇਕੱਲੇ ਘੜਕਾ ਪਿੰਡ ਦੀ ਹੀ 1700 ਏਕੜ ਜਮੀਨ ਬਿਆਸ ਦੇ ਦਰਿਆ ਦੇ ਪਾਰ ਹੈ,ਜਿਥੇ ਖੇਤੀ ਕਰਨ ਦੇ ਲਈ ਕਿਸਾਨਾਂ ਨੂੰ ਬੇੜੀ ਦਾ ਸਹਾਰਾ ਲੈ ਕੇ ਪਾਰ ਜਾਣ ਪੈਂਦਾ ਸੀ।ਇਸ ਦੌਰਾਨ ਜਿਥੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ, ਉਥੇ ਹੀ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕਈ ਸਰਕਾਰਾਂ ਪੰਜਾਬ ਵਿਚ ਬਣੀਆਂ ਪਰ ਕਿਸੇ ਨੇ ਕਿਸਾਨਾਂ ਦੀ ਮੁਸ਼ਕਿਲ ਨੂੰ ਨਹੀਂ ਸਮਝਿਆ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਦੋ ਕਰੋੜ ਦੀ ਲਾਗਤ ਨਾਲ ਇਥੇ ਪਲਟੂਨ ਪੁਲ ਤਿਆਰ ਕਰਵਾ ਕੇ ਦਰਜਨਾਂ ਪਿੰਡਾਂ ਦੇ ਹਜਾਰਾਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।ਕਰੀਬ ਇਕ ਕਿੱਲੋਮੀਟਰ ਲੰਮਾ ਇਹ ਪੁਲ ਦਰਿਆ ਕਿਨਾਰੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ।ਇਸ ਉਦਘਾਟਨੀ ਸਮਾਗਮ ਤੋਂ ਪਹਿਲਾਂ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਪਰੰਤ ਸੈਂਕੜੇ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ ਅਤੇ ਪੁਲ ਦੇ ਉਦਘਾਟਨ ਉਪਰੰਤ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਇਸ ਮੌਕੇ ਉਨ੍ਹਾਂ ਨਾਲ ਬਾਬਾ ਨੰਦ ਸਿੰਘ ਮੁੰਡਾਪਿੰਡ,ਬਾਬਾ ਜਗਤਾਰ ਸਿੰਘ ਸ਼ਹੀਦਾਂ ਵਾਲੇ,ਬਾਬਾ ਕੁਲਵਿੰਦਰ ਸਿੰਘ,ਬਾਬਾ ਪ੍ਰਗਟ ਸਿੰਘ ਗੁਰਦੁਆਰਾ ਲੂਆਂ ਸਾਹਿਬ ਚੋਹਲਾ ਸਾਹਿਬ,ਬਾਬਾ ਸਾਹਿਬ ਸਿੰਘ ਗੁੱਜਰਪੁਰਾ ਚੇਅਰਮੈਨ ਪੀਏਡੀ ਬੈਂਕ ਚੋਹਲਾ ਸਾਹਿਬ,ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ,ਅਜੈਬ ਸਿੰਘ ਮੁੰਡਾਪਿੰਡ ਵਾਈਸ ਚੇਅਰਮੈਨ, ਮਨਦੀਪ ਸਿੰਘ ਸਰਪੰਚ ਘੜਕਾ, ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਲਖਬੀਰ ਸਿੰਘ ਪਹਿਲਵਾਨ ਸਰਪੰਚ ਚੋਹਲਾ ਸਾਹਿਬ, ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ,ਚੇਅਰਮੈਨ ਹਰਜੀਤ ਸਿੰਘ ਡਾਲੇਕੇ,ਮੇਜਰ ਸਿੰਘ ਮੰਮਣਕੇ ਬਲਾਕ ਪ੍ਰਧਾਨ,ਜਸਵਿੰਦਰ ਸਿੰਘ ਸਿਆਸੀ ਸਕੱਤਰ ਹਲਕਾ ਵਿਧਾਇਕ,ਜੱਸ ਲਾਲਪੁਰਾ ਮੀਡੀਆ ਇੰਚਾਰਜ, ਅਜਮੇਰ ਸਿੰਘ ਘੜਕਾ ਯੂਥ ਆਗੂ,ਨਛੱਤਰ ਸਿੰਘ ਕਾਲਾ ਘੜਕਾ ਡਾਇਰੈਕਟਰ,ਸੁਖਵੰਤ ਸਿੰਘ ਸਰਪੰਚ ਰੱਤੋਕੇ,ਹਰਭਜਨ ਸਿੰਘ ਸਰਪੰਚ ਡੇਹਰਾ ਸਾਹਿਬ,ਰਛਪਾਲ ਸਿੰਘ ਸਰਪੰਚ ਧੁੰਨ ਢਾਏ ਵਾਲਾ,ਭੁਪਿੰਦਰ ਸਿੰਘ ਸਰਪੰਚ ਨਿੱਕਾ ਚੋਹਲਾ, ਹਰਪ੍ਰੀਤ ਸਿੰਘ ਸੋਨੂੰ ਚੋਹਲਾ,ਇੰਦਰਜੀਤ ਸਿੰਘ ਸਰਪੰਚ ਪੱਖੋਪੁਰ,ਗੁਰਤੇਜ ਸਿੰਘ ਸੰਗਤਪੁਰ ਸੰਗਤਪੁਰ,ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ,ਭੁਪਿੰਦਰ ਕੁਮਾਰ ਨਈਅਰ,ਸੋਨੀ ਡਿਆਲ,ਮੇਜਰ ਸਿੰਘ ਮਿਆਣੀ,ਬਲਬੀਰ ਸਿੰਘ ਸਰਪੰਚ ਭੱਠਲ,ਗੁਰਨਾਮ ਸਿੰਘ ਸਰਪੰਚ ਕੋਟ,ਸੋਨੀ ਭੱਠਲ,ਕੁਲਬੀਰ ਸਿੰਘ ਤੁੜ,ਸਵਰਾਜ ਸਿੰਘ ਰੈਸ਼ੀਆਣਾ,ਜਰਮਨ ਸਿੰਘ ਕੰਗ,ਕੁਲਬੀਰ ਸਿੰਘ ਬਾਜਵਾ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।