ਜੰਡਿਆਲਾ ਗੁਰੂ 26 ਨਵੰਬਰ (ਕੰਵਲਜੀਤ ਸਿੰਘ ਲਾਡੀ ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਨਿੱਜਰਪੁਰਾ ਟੋਲ ਪਲਾਜ਼ਾ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ, ਡਾ.ਸੁਖਮੀਤ ਸਿੰਘ ਮਾੜੀ ਬੋਹੜ ਵਾਲੀ ਦੀ ਪ੍ਰਧਾਨਗੀ ‘ਚ ਕੀਤੀ ਗਈ । ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਗੁਰਸਾਹਬ ਸਿੰਘ ਚਾਟੀਵਿੰਡ, ਸੋਨੂੰ ਮਾਹਲ, ਕੁਲਦੀਪ ਸਿੰਘ ਨਿੱਝਰਪੂਰਾ, ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਂਣ ਦੇ ਨਾਲ ਹੋਵੇਗੀ ਆਮ ਲੋਕਾਂ ਦੀ ਜਿੱਤ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਕਿਸਾਨ ਪੰਜਾਬ ਤੇ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਸੰਘਰਸ਼ ਕਰ ਰਹੇ ਸਨ ਉਥੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਸ਼ਾਂਤਮਈ ਸੰਘਰਸ਼ ਕਰਦਿਆਂ ਵੀ ਇੱਕ ਸਾਲ ਪੂਰਾ ਹੋ ਗਿਆ ਅੱਜ 26 ਨਵੰਬਰ ਨੂੰ ਇਕ ਸਾਲ ਪੂਰਾ ਹੋਣ ਤੇ ਜਿੱਥੇ ਦਿੱਲੀ ਦੇ ਵੱਖ ਵੱਖ ਬਾਡਰਾ ਦੇ ਵੱਡੇ ਇਕੱਠ ਕੀਤੇ ਗਏ ਉਥੇ ਪੰਜਾਬ ਦੇ ਵਿੱਚ ਵੀ ਕਈ ਥਾਈਂ ਇਕੱਠ ਕੀਤੇ ਗਏ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਸਰਕਾਰ ਤੋਂ ਮੰਗ ਕਰਦਿਆਂ ਕਿਸਾਨ ਆਗੂਆਂ ਕਿਹਾ ਕਿ ਜਿੱਥੇ ਖੇਤੀ ਦੇ ਤਿੰਨੇ ਬਿੱਲ ਰੱਦ ਕਰਨ ਦੇ ਨਾਲ ਐਮਐਸਪੀ ਦੀ ਗਰੰਟੀ ਬਿੱਲ ਬਣਾਇਆ ਜਾਵੇ ਅਤੇ ਬਿਜਲੀ ਐਕਟ ਰੱਦ ਕੀਤਾ ਜਾਵੇ ਕਿਸਾਨਾਂ ਤੇ ਹੋਏ ਪਰਚੇ ਰੱਦ ਕੀਤੇ ਜਾਣ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਸਰਕਾਰ ਦੇਵੇ ਅਤੇ ਪਰਾਲੀ ਤੇ ਬਣੇ ਕਾਨੂੰਨ ਨੂੰ ਪਾਰਲੀਮੈਂਟ ਵਿੱਚ ਲਿਆ ਕੇ ਇਨ੍ਹਾਂ ਸਾਰੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਦੇ ਉਨ੍ਹਾਂ ਚਿਰ ਸੰਘਰਸ਼ ਜਾਰੀ ਰਹਿਣਗੇ ਜਿਨ੍ਹਾਂ ਚਿਰ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲ ਪੂਰਨ ਤੌਰ ਤੇ ਰੱਦ ਨਹੀਂ ਹੋ ਜਾਂਦੇ ।
ਇਸ ਮੌਕੇ ਜਥੇਬੰਦੀ ਦੇ ਆਗੂ ਮਿਲਖਾ ਸਿੰਘ ਸੁਲਤਾਨਵਿੰਡ, ਸੱਜਣ ਸਿੰਘ ਨੰਬਰਦਾਰ, ਸੁਖਚੈਨ ਸਿੰਘ ਸਰਪੰਚ, ਸਰਬਜੀਤ ਸਿੰਘ ਸਰਪੰਚ, ਕਾਰਜ ਸਿੰਘ ਰਾਮਪੁਰਾ, ਨਾਜਰ ਸਿੰਘ ਸ਼ਾਹ, ਡਾ. ਮਨਪ੍ਰੀਤ ਸਿੰਘ ਮਹਿਮਾ, ਬਲਵੰਤ ਸਿੰਘ ਪੰਡੋਰੀ, ਅੰਗਰੇਜ ਸਿੰਘ ਚਾਟੀਵਿੰਡ, ਜਸਬੀਰ ਸਿੰਘ ਸੁਲਤਾਨਵਿੰਡ, ਗੁਰਸ਼ੇਰ ਸਿੰਘ, ਹਰਮਨ ਸਿੰਘ ਰਾਮਪੁਰਾ, ਸੰਦੀਪ ਸਿੰਘ ਮਿੱਠਾ ,ਬਚਿੱਤਰ ਸਿੰਘ ਚਾਟੀਵਿੰਡ,ਨਾਹਰ ਸਿੰਘ ,ਤਰਸੇਮ ਸਿੰਘ, ਮਨਜੀਤ ਕੌਰ ਰਾਮਪੁਰਾ, ਸਰਬਜੀਤ ਕੌਰ, ਹਰਪ੍ਰੀਤ ਕੌਰ, ਬਲਵੀਰ ਕੌਰ, ਕਿਰਨਦੀਪ ਕੌਰ, ਕੰਵਲਜੀਤ ਕੌਰ, ਰਾਜਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ ।