ਜੰਡਿਆਲਾ ਗੁਰੂ, 25 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਅੱਜ ਆੜ੍ਹਤੀ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਹੋਈ ਜਿਸ ਵਿੱਚ ਜੰਡਿਆਲਾ ਗੁਰੂ ਮੰਡੀ ਵਿੱਚ ਕਿਸਾਨਾਂ ਵੱਲੋਂ ਸਰਕਾਰੀ ਏਜੰਸੀਆਂ ਨੂੰ ਵੇਚੀ ਗਈ ਝੋਨੇ ਦੀ ਫਸਲ ਦੀ ਪੈਮੇਂਟ ਰੋਕੇ ਜਾਣ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਸੰਬਧੀ ਪਨਗ੍ਰੇਨ ਏਜੰਸੀ ਦੇ ਜਿਲ੍ਹਾ ਕੰਟ੍ਰੋਲਰ ਨਾਲ ਹੋਈਆਂ ਮੀਟਿੰਗਾਂ ਬਾਰੇ ਵੀ ਦੱਸਿਆ ਗਿਆ ਅਹੁਦੇਦਾਰਾਂ ਵੱਲੋਂ ਆਫਿਸਰ ਨਾਲ ਹੋਈ ਗੱਲਬਾਤ ਬਾਰੇ ਵਿ ਦਸਿਆ ਗਿਆ ਜਿਸ ਵਿੱਚ ਜਿਲਾ ਕੰਟ੍ਰੋਲਰ ਵਲੋ ਪੈਮੇਂਟ ਸੰਬੰਧੀ ਟਾਲਮਟੋਲ ਦੀ ਨੀਤੀ ਅਪਣਾਈ ਹੋਏ ਹੈ। ਜਿਸਦਾ ਕਾਰਨ ਇਹ ਹੈ ਕਿ ਜਿਲਾ ਕੰਟ੍ਰੋਲਰ (DFSC) ਅੰਮ੍ਰਿਤਸਰ ਅਤੇ ਮੰਡੀ ਵਿੱਚ ਤਾਇਨਾਤ ਇੰਸਪੈਕਟਰ ਦੀ ਆਪਸੀ ਖਿਚੋਤਾਣ ਨਾਲ ਮੰਡੀ ਦਾ ਨੁਕਸਾਨ ਹੋ ਰਿਹਾ ਹੈ। ਅਤੇ ਕਿਸਾਨ ਅਤੇ ਸਮੂਹ ਆੜ੍ਹਤੀ ਬਹੁਤ ਪ੍ਰੇਸ਼ਾਨ ਹਨ। ਕਿਉਕਿ ਕਿਸਾਨ ਪੈਮੇਂਟ ਸੰਬੰਧੀ ਆੜ੍ਹਤੀਆ ਨਾਲ ਨਰਾਜ਼ ਹੋ ਰਹੇ ਹਨ।
ਜਿਸਦੇ ਚਲਦਿਆ ਮਜਬੂਰਨ ਕਿਸਾਨ ਅਤੇ ਆੜ੍ਹਤੀਆ ਨੂੰ ਸੰਗਰਸ਼ ਦਾ ਰਾਹ ਅਪਨਾਉਣਾ ਪਵੇਗਾ ਅਤੇ ਰੋਡ ਜਾਮ ਕਰਨ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਸਮੂਹ ਖਰੀਦ ਏਜੰਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸਾਨਾ ਦੀ ਫਸਲ ਦੀ ਪੈਮੇਂਟ ਜਲਦੀ ਤੋ ਜਲਦੀ ਕਿਸਾਨਾ ਦੇ ਖਾਤੇ ਵਿੱਚ ਭੇਜੀ ਜਾਵੇ। ਇਸ ਮੌਕੇ ਤੇ ਮਨਜਿੰਦਰ ਸਿੰਘ ਸਰਜਾ ਪ੍ਰਦਾਨ, ਜਤਿੰਦਰ ਸਿੰਘ ਨਾਟੀ,ਰਾਮਪਾਲ ਸਿੰਘ ਕਾਲੇ ਸ਼ਾਹ, ਸਰਬਜੀਤ ਪਹਿਲਵਾਨ, ਰਮਨ ਕੁਮਾਰ ਰੋਮੀ, ਨਿਸ਼ਾਨ ਸਿੰਘ, ਪਰਮਿੰਦਰ ਸਿੰਘ, ਬਿਕਰਮਜੀਤ ਕਾਲੜਾ,ਨਿਸ਼ਾਨ ਸਿੰਘ,ਸੁਖਜਿੰਦਰ ਸਿੰਘ ਸੋਨੀ,ਰਾਜਪਾਲ ਸਿੰਘ, ਅਮਿਤ ਅਰੋੜਾ,ਰਾਕੇਸ਼ ਕੁਮਾਰ ਗੋਲਡੀ ਸ਼ਰਮਾ,ਰਿੰਕੂ ਵਿਨਾਇਕ, ਨਵਦੀਪ ਸਿੰਘ, ਗੁਰਪਾਲ ਸਿੰਘ ਸਰਪੰਚ, ਸੁਰਿੰਦਰ ਸਿੰਘ ਹੇਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਹਾਜਿਰ ਸਨ।