ਜਲੰਧਰ, 23 ਨਵੰਬਰ (ਕਬੀਰ ਸੌਂਧੀ) : ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 18ਵਾਂ ਸਾਲਾਨਾ ਜਾਗਰਣ ਬਸਤੀ ਸ਼ੇਖ, ਵੱਡਾ ਬਾਜ਼ਾਰ ਰਾਮਲੀਲਾ ਗਰਾਊਂਡ, ਜਲੰਧਰ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ ਪਿਛਲੇ 17 ਸਾਲਾਂ ਤੋਂ ਹਰ ਸਾਲ ਮਾਤਾ ਚਿੰਤਪੁਰਨੀ ਦਰਬਾਰ ਹਿਮਾਚਲ ਵਿਖੇ ਜਾਗਰਣ ਕਰਵਾਇਆ ਜਾਂਦਾ ਹੈਂ ਪਰ ਇਸ ਸਾਲ ਕੋਰੋਨਾ ਕਾਰਣ ਉਥੇ ਜਾਗਰਣ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਕਰਕੇ ਇਹ ਜਾਗਰਣ ਜਲੰਧਰ ਵਿਖੇ ਕਰਵਾਇਆ ਗਿਆ। ਜਾਗਰਣ ਦੌਰਾਨ ਮਾਤਾ ਚਿੰਤਪੁਰਨੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਤੋਂ ਪਾਵਨ ਜੋਤ ਲਿਆਂਦੀ ਗਈ।
ਇਸ ਮੌਕੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਪੰਡਤ ਅਸ਼ਵਨੀ ਡੋਗਰਾ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੂਜਾ ਕਰਵਾਈ ਗਈ। 18ਵੇਂ ਸਾਲਾਨਾ ਜਾਗਰਣ ਦੀ ਸ਼ੁਰੂਆਤ ਮਹੰਤ ਪੰਕਜ ਠਾਕੁਰ ਨੇ ਸ਼੍ਰੀ ਗਣੇਸ਼ ਵੰਦਨਾ ਅਤੇ ਗੁਰੂ ਵੰਦਨਾ ਨਾਲ ਕੀਤੀ। ਇਸ ਉਪਰੰਤ ਰਾਜਨ ਚੰਚਲ ਅੰਮ੍ਰਿਤਸਰ ਵਾਲੇ ਅਤੇ ਭਜਨ ਗਾਇਕਾ ਪਵਨੀ ਅਰੋੜਾ (ਵਾਇਸ ਆਫ ਪੰਜਾਬ) ਨੇ ਆਪਣੀਆਂ ਸੁੰਦਰ ਭੇਟਾਂ ਨਾਲ ਹਾਜ਼ਰੀ ਲਗਵਾਈ। ਇਸ ਤੋਂ ਬਾਅਦ ਭਜਨ ਗਾਇਕ ਹਰਬੰਸ ਲਾਲ ਬੰਸੀ ਦਿੱਲੀ ਵਾਲੇ ਅਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਵਲੋਂ ਗਾਈਆਂ ਭੇਟਾਂ ਨਾਲ ਸਾਰਾ ਭੰਡਾਲ ਭਗਤੀਮਈ ਹੋ ਗਿਆ।
ਜਾਗਰਣ ਦੌਰਾਨ ਮੁੱਖ ਮਹਿਮਾਨ ਵਜੋਂ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ, ਮੇਅਰ ਜਗਦੀਸ਼ ਰਾਜ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਸ. ਇੰਦਰਜੀਤ ਸਿੰਘ ਬੱਬਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਹੁੰਚੇ, ਜਿਨ੍ਹਾਂ ਨੂੰ ਸੁਸਾਇਟੀ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ. ਮਨਜੀਤ ਸਿੰਘ ਟੀਟੂ, ਚੇਅਰਮੈਨ ਸ. ਅਮਰਪ੍ਰੀਤ ਸਿੰਘ, ਪ੍ਰਧਾਨ ਜੀਵਨ ਜੋਤੀ ਟੰਡਨ ਅਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ। ਜਾਗਰਣ ਦੌਰਾਨ ਭਗਵਾਨ ਮੰਦਰ, ਭਗਵਾਨ ਰਘੂਨਾਥ ਮੰਦਰ, ਦੇਵਾ ਚਰਨਜੀਤ ਕੌਰ ਵੈਸ਼ਨੋ ਮੰਦਰ, ਮਹਾਂਵੀਰ ਕਲੱਬ ਵਲੋਂ ਸਹਿਯੋਗ ਕੀਤਾ ਗਿਆ। ਜਾਗਰਣ ਮੌਕੇ ਦੇਵਾ ਚਰਨਜੀਤ ਕੌਰ, ਕਾਲਾ ਜੁਲਕਾ, ਪਿੰਕੀ ਜੁਲਕਾ, ਸਤੀਸ਼ ਕੱਕੜ ਸਮੇਤ ਕਈ ਹੋਰਨਾਂ ਨੇ ਵੀ ਹਾਜ਼ਰੀ ਭਰੀ। ਇਸ ਦੌਰਾਨ ਵਿਪਨ ਆਨੰਦ ਵਲੋਂ ਕੈਟਰਿੰਗ ਦੀ ਸੇਵਾ ਨਿਭਾਈ ਗਈ। ਇਸ ਮੌਕੇ ਨੀਰਜ ਮੱਕੜ, ਵਿੱਕੀ ਸੂਰੀ, ਸੁਖਵਿੰਦਰ ਸਿੰਘ, ਨਰਿੰਦਰ ਨੰਦਾ, ਗਗਨਦੀਪ ਗੋਰੀ, ਗੌਤਮ ਲੂਥਰ ਆਦਿ ਵੀ ਮੌਜੂਦ ਸਨ।