ਜਲੰਧਰ, 13 ਨਵੰਬਰ (ਕਬੀਰ ਸੌਂਧੀ) : ਭਾਰਤੀ ਜਨਤਾ ਪਾਰਟੀ ਦਾ ਸਿੱਖ ਕੌਮ ਪ੍ਰਤੀ ਅਤੇ ਸਿੱਖ ਗੁਰੂ ਸਾਹਿਬਾਨਾਂ ਪ੍ਰਤੀ ਕਿੰਨਾ ਕੁ ਸਤਿਕਾਰ ਹੈ ਉਸ ਦਾ ਸੱਚ ਉਸ ਸਮੇਂ ਉਜਾਗਰ ਹੋਇਆ ਜਦੋਂ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 24-11-2021 ਨੂੰ ਜੋ ਛੁੱਟੀ ਦਾ ਐਲਾਨ ਕੀਤਾ ਸੀ ਉਸਨੂੰ ਕੱਟ ਕੇ ਛੱਠ ਪੂਜਾ ਜੋ ਹਿੰਦੂ ਤਿਉਹਾਰ ਹੈ ਉਸਦੀ ਛੁੱਟੀ 10-11-2021 ਨੂੰ ਕਰ ਦੀਤੀ ਹੈ। ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਅਤੇ ਕਿਸੇ ਤਿਉੁਹਾਰ ਤੇ ਛੁੱਟੀ ਕਰਨੀ ਹੈ ਕਿਸ ਤੇ ਨਹੀਂ ਕਰਨੀ ਇਹ ਸਰਕਾਰ ਦੀ ਮਰਜੀ ਹੈ। ਪਰ ਇੱਕੋ ਆਰਡੀਨੈਂਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੁੱਟੀ ਕੱਟਕੇ ਛੱਠ ਪੂਜਾ ਦੀ ਛੁੱਟੀ ਕਰਨੀ। ਕਿ ??? ਇਹ ਭਾਜਪਾ ਸਰਕਾਰ ਦਾ ਸਿੱਖ ਗੁਰੂ ਸਾਹਿਬਾਨਾਂ ਪ੍ਰਤੀ ਸਤਿਕਾਰ ਹੈ। ਹਾਲਾਂਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦੂ ਧਰਮ ਦੀ ਰਾਖੀ ਕਰਦਿਆਂ ਹੀ ਸ਼ਹੀਦੀ ਹੋਈ ਸੀ। ਅਸੀਂ ਭਾਜਪਾ ਸਰਕਾਰ ਦੇ ਇਸ ਕਦਮ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ। ਤੁਹਾਡੀਆਂ ਇਹੋ ਜਿਹੀਆਂ ਕੋਝੀਆਂ ਹਰਕਤਾਂ ਸਿੱਖ ਕੌਮ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਕਰ ਦੇਣਗੀਆਂ ਜੋ ਦੇਸ਼ ਲਈ ਠੀਕ ਨਹੀਂ ਹੋਵੇਗਾ।
ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ ਹਰਵਿੰਦਰ ਸਿੰਘ ਚਿਟਕਾਰਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਆਦਿ ਹਾਜਰ ਸਨ।