ਜਲੰਧਰ, 13 ਨਵੰਬਰ (ਧਰਮਿੰਦਰ ਸੌਂਧੀ) : ਨਿਰਮਾਣ ਸਰਬਾਂਗੀ ਵਿਕਾਸ ਸੋਸਾਇਟੀ ਵਲੋਂ ਚਲਾਏ ਜਾ ਰਹੇ ਨਿਰਮਾਣ ਸਰਬਾਂਗੀ ਸਿੱਖਿਆ ਸਕੂਲ ਵਿਖੇ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਬੱਚਿਆਂ ਵਲੋਂ ਅਲੱਗ-ਅਲੱਗ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਕੂਲ ਵਿਚ ਖੋ-ਖੋ, ਲੰਬੀ ਛਾਲ ਅਤੇ ਦੌੜਾਂ ਆਦਿ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਸ੍ਰੀਮਤੀ ਹਰਵਿੰਦਰ ਕੌਰ ਪ੍ਰਿੰਸੀਪਲ ਨਿਰਮਾਣ ਸਕੂਲ ਨੇ ਬੱਚਿਆਂ ਨੂੰ ਬਾਲ ਦਿਵਸ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਸਮੇਂ ਦੀ ਲੋੜ ਦੇ ਮੁਤਾਬਿਕ ਅਜੋਕੇ ਬਾਲਾਂ ਦੇ ਜੀਵਨ ਦੀ ਬੁਨਿਆਦ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ।
ਬਾਲਾਂ ਦੀ ਸੋਚ ਨੂੰ ਸਰਵਪੱਖੀ ਅਤੇ ਸਰਬਾਂਗੀ ਵਿਕਾਸ ਵੱਲ ਪ੍ਰੇਰਕੇ ਹੀ ਉਨ੍ਹਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ।ਉਨ੍ਹਾਂ ਬਾਲਾਂ ਦੀ ਸਿੱਖਿਆ ਦੀ ਗੱਲ ਕਰਦੇ ਹੋਏ ਕਿਹਾ ਕਿ ਸਿੱਖਿਅਤ ਅਤੇ ਪ੍ਰੇਮ੍ਰਿਤ ਬਾਲ ਹੀ ਅੱਗੇ ਜਾ ਕੇ ਭਾਰਤ ਨੂੰ ਰਸਾਤਲ ਦੇ ਟੋਏ ਤੋਂ ਕੱਢ ਕੇ ਮਹਾਂਸ਼ਕਤੀ ਬਣਾ ਸਕਦੇ ਹਨ। ਇਸ ਮੌਕੇ ਨਿਰਮਾਣ ਸਕੂਲ ਦੇ ਬੱਚਿਆਂ ਨੇ ਭੰਗੜੇ, ਗਿੱਧੇ ਅਤੇ ਡਾਂਸ ਵਿਚ ਵਧੀਆ ਪੇਸ਼ਕਾਰੀ ਪੇਸ਼ ਕੀਤੀ।
ਪ੍ਰਿੰਸੀਪਲ ਨਿਰਮਾਣ ਸਕੂਲ ਵਲੋਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਟੇਸ਼ਨਰੀ ਵੰਡੀ ਗਈ।ਇਸ ਮੌਕੇ ਨਿਰਮਾਣ ਸਕੂਲ ਦੇ ਟੀਚਰ ਮੋਨਿਕਾ ਪਾਹਵਾ, ਪਲਕ, ਜਸਪ੍ਰੀਤ ਸਿੰਘ, ਸਰਬਜੀਤ ਕੌਰ, ਕਿਰਨ ਸੈਣੀ, ਸਾਹਿਬਜੋਤ ਕੌਰ, ਦੁਆਰਾ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬਾਖੂਬੀ ਭੂਮਿਕਾ ਨਿਭਾਈ।