ਪੂਰੇ ਪੰਜਾਬ ਵਿੱਚੋਂ ਵੱਖ-ਵੱਖ ਟੀਮਾਂ ਲੈਣਗੀਆਂ ਭਾਗ
ਚੋਹਲਾ ਸਾਹਿਬ/ਤਰਨਤਾਰਨ,12 ਨਵੰਬਰ (ਰਾਕੇਸ਼ ਨਈਅਰ) : ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਗ੍ਰਾਮ ਪੰਚਾਇਤ,ਨਗਰ ਨਿਵਾਸੀਆਂ ਅਤੇ ਐਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ (ਅੰਡਰ ਪੀਐਚਐਲ) ਪੇਂਡੂ ਹਾਕੀ ਟੂਰਨਾਮੈਂਟ 19, 20 ਅਤੇ 21 ਨਵੰਬਰ ਨੂੰ ਇਥੋਂ ਦੇ ਅੰਤਰਰਾਸ਼ਟਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਇਸ ਸਬੰਧੀ ਕਲੱਬ ਦੀ ਹੋਈ ਮੀਟਿੰਗ ਤੋਂ ਬਾਅਦ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਗੁਰਸਾਹਿਬ ਸਿੰਘ ਸਾਹਬੀ,ਸਰਪੰਚ ਲਖਬੀਰ ਸਿੰਘ ਲੱਖਾ,ਬਲਜਿੰਦਰ ਸਿੰਘ ਫੀਲੋ ਅਤੇ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪੂਰੇ ਪੰਜਾਬ ਵਿੱਚੋਂ ਵੱਖ-ਵੱਖ ਟੀਮਾਂ ਇਥੇ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀ ਰਿਹਾਇਸ਼, ਖਾਣ-ਪੀਣ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਜੇਤੂ ਰਹਿਣ ਵਾਲੀ ਹਾਕੀ ਟੀਮ ਨੂੰ 31 ਹਜ਼ਾਰ ਰੁਪਏ ਨਗਦ ਅਤੇ ਕੱਪ ਐਨਆਰਆਈ ਪਿੰਕਾ ਆਸਟ੍ਰੇਲੀਆ ਵਲੋਂ ਦਿੱਤਾ ਜਾਵੇਗਾ।
ਦੂਜੇ ਨੰਬਰ ਤੇ ਰਹਿਣ ਵਾਲੀ ਹਾਕੀ ਟੀਮ ਨੂੰ ਕੱਪ ਅਤੇ 25 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਰਾਣਾ ਹਾਂਗਕਾਂਗ ਵਲੋਂ ਦਿੱਤੀ ਜਾਵੇਗੀ।ਤੀਸਰੇ ਅਤੇ ਚੌਥੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਕੱਪ ਦੇ ਨਾਲ 5100-5100 ਰੁਪਏ ਦਾ ਨਗਦ ਇਨਾਮ ਮੈਂਬਰ ਪੰਚਾਇਤ ਪ੍ਰਵੀਨ ਕੁਮਾਰ ਚੋਹਲਾ ਸਾਹਿਬ ਵਲੋਂ ਦਿੱਤਾ ਜਾਵੇਗਾ।।ਇਸੇ ਤਰ੍ਹਾਂ ਫਾਈਨਲ ਮੈਚ ਦੇ ਬੈਸਟ ਖਿਡਾਰੀਆਂ ਦਾ ਪਿੰਕਾ ਆਸਟ੍ਰੇਲੀਆ ਵਲੋਂ ਰਕਸ਼ਕ ਕੰਪੋਜ਼ਿਟ ਕੰਪਨੀ ਦੀਆਂ ਹਾਕੀ ਸਟਿੱਕਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੈਮੀਫਾਈਨਲ ਦੇ ਦੋ ਬੈਸਟ ਖਿਡਾਰੀਆਂ ਨੂੰ ਸਵ.ਪਿੰਕਾ ਸਰਹਾਲੀ ਦੀ ਯਾਦ ਵਿੱਚ ਯਾਰਾਂ-ਬੇਲੀਆਂ ਦਾ ਹਾਕੀ ਕਲੱਬ ਵਲੋਂ 5-5 ਕਿਲੋ ਦੇਸੀ ਘਿਓ ਅਤੇ ਬੈਸਟ ਗੋਲਕੀਪਰ ਨੂੰ ਜਸਪ੍ਰੀਤ ਸਿੰਘ ਫੌਜੀ ਮੱਖੂ ਵਲੋਂ 2100 ਰੁਪਏ ਨਗਦ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸੇ ਤਰ੍ਹਾਂ ਸਮੁੱਚੇ ਟੂਰਨਾਮੈਂਟ ਦੇ ਬੈਸਟ ਖਿਡਾਰੀਆਂ ਦਾ 2100-2100 ਰੁਪਏ ਦੀ ਨਗਦ ਰਾਸ਼ੀ ਨਾਲ ਅਮਰਜੀਤ ਸਿੰਘ ਢੋਟੀਆਂ ਵਲੋਂ ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਬਿੱਟੂ ਕੈਨੇਡਾ, ਗੁਰਮੁਖ ਸਿੰਘ ਵੜਿੰਗ ਯੂਐਸਏ, ਗੁਰਬਿੰਦਰ ਸਿੰਘ ਜਰਮਨ, ਲਖਵਿੰਦਰ ਸਿੰਘ ਸਰਹਾਲੀ,ਹੈਰੀ ਇੰਗਲੈਂਡ, ਅਸ਼ੋਕ ਸਿੰਘ ਬੱਤਰਾ, ਕੁਲਬੀਰ ਸਿੰਘ,ਅਮਰਜੀਤ ਸਿੰਘ ਢੋਟੀਆਂ,ਸੁਖਮਾਨ ਕੈਨੇਡਾ,ਹੈਪੀ ਗੋਲਕੀਪਰ ਖਾਰਾ,ਕੁਲਵੰਤ ਸਿੰਘ ਮੋਹਨਪੁਰੀਆ ਜਰਮਨ ਅਤੇ ਇੰਸਪੈਕਟਰ ਅਜਮੇਰ ਸਿੰਘ ਵਲੋਂ ਖਾਸ ਸਹਿਯੋਗ ਦਿੱਤਾ ਜਾ ਰਿਹਾ ਹੈ। ਕਲੱਬ ਦੀ ਇਸ ਮੀਟਿੰਗ ਦੌਰਾਨ ਭੁਪਿੰਦਰ ਸਿੰਘ ਮੋਹਨਪੁਰ, ਬਲਜਿੰਦਰ ਸਿੰਘ ਚੋਹਲਾ ਸਾਹਿਬ, ਕੁਲਵੰਤ ਸਿੰਘ ਖਾਰਾ, ਇੰਸਪੈਕਟਰ ਅਮਰੀਕ ਸਿੰਘ ਬਾਜਵਾ,ਨਵਜੋਧ ਸਿੰਘ ਸਰਪੰਚ, ਲਖਬੀਰ ਸਿੰਘ, ਰਜਿੰਦਰ ਸਿੰਘ, ਫਤਹਿ ਸਿੰਘ ਬਾਜਵਾ, ਪ੍ਰਵੀਨ ਕੁਮਾਰ, ਕੁਲਵੰਤ ਸਿੰਘ ਲਹਿਰ,ਰਵੀਪਾਲ ਸਿੰਘ, ਹਰਜਿੰਦਰ ਸਿੰਘ ਲੱਕੀ, ਜਸਕਰਨ ਸਿੰਘ ਆਦਿ ਹਾਜ਼ਰ ਸਨ।