ताज़ा खबरपंजाब

ਮੀਡੀਆ ਵਿੱਚ ਵੀ ਖਬਰਾਂ ਲੱਗਣ ਦੇ ਬਾਵਜੂਦ ਵੀ ਨਗਰ ਨਿਗਮ ਸਫਾਈ ਵੱਲ ਨਹੀਂ ਦੇ ਰਿਹਾ ਕੋਈ ਧਿਆਨ

ਲੋਕ ਡੇਂਗੂ ਨਾਲ ਹੋ ਰਹੇ ਨੇ ਬਿਮਾਰ, ਪ੍ਰਸ਼ਾਸ਼ਨ ਸੁੱਤਾ ਕੁੰਭਕਰਨ ਦੀ ਨੀਂਦ

ਜੰਡਿਆਲਾ ਗੁਰੂ 8 ਨਵੰਬਰ (ਕੰਵਲਜੀਤ ਸਿੰਘ ਲਾਡੀ) : ਜਿਵੇ ਕਿ ਜੰਡਿਆਲਾ ਗੁਰੂ ਪਿਛਲੇ ਲੰਬੇ ਸਮੇਂ ਤੋਂ ਮੀਡੀਆ ਰਾਹੀਂ ਜਾਂ ਲਿਖਤੀ ਸ਼ਿਕਾਇਤ ਰਾਹੀਂ ਨਗਰ ਕੋਂਸਲ ਦੇ ਅਧਿਕਾਰੀ ਅਤੇ ਹਲਕਾ ਵਿਧਾਇਕ ਕੋਲੋ ਮੁਹੱਲਾ ਬਾਗ ਵਾਲਾ ਖੂਹ ਲਗਦੇ ਗੰਦਗੀ ਦੇ ਢੇਰ ਸਬੰਧੀ ਮੁਹੱਲਾ ਨਿਵਾਸੀਆਂ ਵਲੋਂ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਇਸ ਗੰਦਗੀ ਦੇ ਢੇਰ ਨੂੰ ਨੇੜੇ ਹੀ ਮੌਜੂਦ ਸਰਕਾਰੀ ਡੰਪ ਚ ਸੁੱਟਿਆ ਜਾਵੇ ਕਿਉਂਕਿ ਇਹਨਾਂ ਦਿਨਾਂ ਵਿਚ ਡੇਂਗੂ ਦਾ ਪੂਰਾ ਜੋਰ ਹੈ ਔਰ ਦਰਜਨਾਂ ਦੇ ਕਰੀਬ ਮੁਹੱਲਾ ਨਿਵਾਸੀ ਇਸ ਬਿਮਾਰੀ ਦੀ ਲਪੇਟ ਚ ਆ ਗਏ ਹਨ ਪਰ ਅਫਸੋਸ ਅਜੇ ਤੱਕ ਵੀ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਸ਼ਾਇਦ ਜਨਤਾ ਦੀ ਆਵਾਜ ਨਹੀਂ ਪਹੁੰਚੀ , ਮੁਹੱਲਾ ਨਿਵਾਸੀ ਨਵਜੋਤ ਸਿੰਘ ਨੇ ਦੱਸਿਆ ਕਿ ਸਾਡੀ ਫੈਕਟਰੀ ਇਸ ਕੂੜੇ ਦੇ ਢੇਰ ਦੇ ਬਿਲਕੁਲ ਸਾਹਮਣੇ ਹੈ ਔਰ ਆਉਣ ਜਾਣ ਵਿਚ ਕਾਫੀ ਮੁਸ਼ਕਿਲ ਹੁੰਦੀ ਹੈ ।

ਨਵਜੋਤ ਨੇ ਦੱਸਿਆ ਕਿ ਵਪਾਰਿਕ ਟੂਰ ਹੋਣ ਕਰਕੇ “ਪਹਿਲੀ ਵਾਰ” ਮੈਂ ਅਪਨੇ ਛੋਟੇ ਭਰਾ ਨੂੰ ਫੈਕਟਰੀ ਬਿਠਾਕੇ ਗਿਆ ਪਰ ਦੇਰ ਸ਼ਾਮ ਆਉਣ ਤੇ ਪਤਾ ਲੱਗਾ ਕਿ ਉਸਨੂੰ ਵੀ ਇਸ ਗੰਦਗੀ ਦੇ ਢੇਰ ਕਾਰਨ ਡੇਂਗੂ ਦੀ ਬਿਮਾਰੀ ਨੇ ਅਪਨੀ ਲਪੇਟ ਵਿਚ ਲੈ ਲਿਆ ਹੈ । ਇਸਤੋਂ ਇਲਾਵਾ ਮੁਹੱਲਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਅਸੀਂ ਸੋਚਿਆ ਸੀ ਤਿੰਨ ਕਾਂਗਰਸੀ ਕੌਂਸਲਰਾਂ (ਸਮੇਤ ਸ਼ਾਇਦ ਮੀਤ ਪ੍ਰਧਾਨ) ਵਲੋਂ ਪ੍ਰਧਾਨ ਔਰ ਹਲਕਾ ਵਿਧਾਇਕ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਭਰੋਸਾ ਹੋ ਗਿਆ ਸੀ ਕਿ ਹੁਣ ਸ਼ਾਇਦ ਸਾਡਾ ਮਸਲਾ ਹੱਲ ਹੋ ਜਾਵੇ ਪਰ ਅਫਸੋਸ ਸ਼ਾਇਦ ਉਹ ਵੀ ਸਾਡਾ ਮੂੰਹ ਬੰਦ ਕਰਵਾਉਣ ਲਈ ਸਿਆਸਤ ਖੇਡ ਗਏ ਹਨ । ਮੁਹੱਲਾ ਨਿਵਾਸੀਆਂ ਦਾ ਵਾਰ ਵਾਰ ਇਕ ਹੀ ਸਵਾਲ ਹੈ ਕਿ ਚੰਦ ਕਦਮਾਂ ਦੀ ਦੂਰੀ ਤੇ ਸਥਿਤ ਸਰਕਾਰੀ ਡੰਪ ਵਿਚ ਕੂੜਾ ਕਿਉਂ ਨਹੀਂ ਸੁੱਟਿਆ ਜਾਂਦਾ ? ਉਹਨਾਂ ਨੇ ਕਿਹਾ ਕਿ ਅਗਰ ਸਾਡੀ ਸੁਣਵਾਈ ਹੁਣ ਵੀ ਨਾ ਹੋਈ ਤਾਂ ਇਸ ਕੂੜੇ ਦੇ ਢੇਰ ਉੱਪਰ ਜਾਂ ਖਾਲੀ ਜਗ੍ਹਾ ਤੇ ਅਪਨੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਧਰਨਾ ਲਗਾਵਾਂਗੇ ਜਾਂ ਫਿਰ ਇਥੇ ਇਕ ਬੋਰਡ ਲਗਾਉਣ ਤੋਂ ਬਾਅਦ ਕੂੜਾ ਸੁੱਟਣ ਵਾਲਿਆ ਦੀ ਡੰਡਾ ਪਰੇਡ ਵੀ ਕਰਾਂਗੇ ਕਿਉਂਕਿ ਸਾਨੂੰ ਅਪਨਾ ਪਰਿਵਾਰ ਪਿਆਰਾ ਹੈ ਨਾ ਕਿ ਕੂੜਾ ਸੁੱਟਣ ਵਾਲੇ । ਅਖੀਰ ਵਿਚ ਚੇਤਾਵਨੀ ਭਰੇ ਲਹਿਜੇ ਚ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਮੋਜੂਦਾ ਸਰਕਾਰ ਨੂੰ ਅਪਨੀ ਪਾਵਰ ਦਿਖਾ ਦਵਾਂਗੇ ਭਾਵੇ ਕਿ ਪਹਿਲਾਂ ਅਸੀ ਹੀ ਕਾਂਗਰਸੀ ਕੋਂਸਲਰ ਜਿਤਾਏ ਹਨ

Related Articles

Leave a Reply

Your email address will not be published.

Back to top button