ਛੱਪੜ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਆ ਰਹੀ ਹੈ ਸਮੱਸਿਆ
ਜੰਡਿਆਲਾ ਗੁਰੂ 8 ਨਵੰਬਰ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਦੇ ਲਾਗੇ ਨਵਾਂ ਪਿੰਡ:ਸਾਡੇ ਪਿੰਡ ਤਲਵੰਡੀ ਡੋਗਰਾਂ ਦੇ ਰੇਲਵੇ ਫਾਟਕ ਵਾਲੀ ਫਿਰਨੀ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਤੇ ਇਸ ਫਿਰਨੀ ਤੋਂ ਲੰਘਣਾਂ ਖ਼ਤਰੇ ਤੋਂ ਖਾਲੀ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਸ ਪਿੰਡ ਦੇ ਵਸਨੀਕ ਮਨਜੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪਿੰਡ ਦੀ ਇਸ ਅਹਿਮ ਸਮੱਸਿਆ ਬਾਰੇ ਦਿੰਦਿਆ ਦੱਸਿਆ ਕਿ ਪਿੰਡ ਦੇ ਵਸਨੀਕ ਮਨਜੀਤ ਸਿੰਘ ਕਿਹਾ ਕੇ ਛੱਪੜ ਦੇ ਪਾਣੀ ਨਿਕਾਸ ਨਾ ਹੋਣ ਕਾਰਨ ਉਹਨਾਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਤਲਵੰਡੀ ਡੋਗਰਾਂ ਦੇ ਵਾਸੀ ਮਨਜੀਤ ਸਿੰਘ ਤੇ ਹੋਰ ਪਿੰਡ ਵਿੱਚ ਫੈਲੇ ਪਾਣੀ ਦੀ ਸਮੱਸਿਆ ਦੀ ਜਾਣਕਾਰੀ ਦੇਣ ਮੌਕੇ ਗੱਲਬਾਤ ਕਰਦੇ ਹੋਏ
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਮਨਜੀਤ ਸਿੰਘ, ਕਸ਼ਮੀਰ ਸਿੰਘ ਹੱਟੀ ਵਾਲੇ, ਗੂਰਜੀਤ ਸਿੰਘ, ਦਲੀਪ ਸਿੰਘ, ਬਿੱਟੂ ਸਿੰਘ, ਕਸ਼ਮੀਰ ਸਿੰਘ ਤਲਵੰਡੀ ਡੋਗਰਾਂ ਤੇ ਹੋਰ ਪਿੰਡ ਵਾਸੀਆਂ ਨੇੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਮੌਕੇ ਤੇ ਹੋਰ ਵੀ ਕਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਤੋਂ ਕਾਫੀ ਪਰੇਸ਼ਾਨ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਗੰਦਗੀ ਕਾਰਨ ਪਿੰਡ ‘ਚ ਭਿਆਨਕ ਮਹਾਂਮਾਰੀ ਫੈਲ ਸਕਦੀ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾਂ ਹੈ ਕੇ ਇੱਕ ਪਾਸੇ ਤਾਂ ਸਰਕਾਰ ਸਫ਼ਾਈ ਅਭਿਆਨ ਦਾ ਢੰਡੋਰਾ ਪਿੱਟ ਰਹੀ ਜਦੋਂ ਕਿ ਅਸਲੀਅਤ ਕੁਝ ਹੋਰ ਹੈ। ਪਿੰਡ ਵਾਸੀਆਂ ਦਾ ਕਹਿਣਾ ਦਾ ਕਹਿਣਾ ਹੈ ਕਿ ਜਦੋਂ ੳਹਨਾਂ ਦੇ ਪਿੰਡ ਕੋਈ ਬਾਹਰਲਾ ਆਦਮੀ ਪ੍ਰਵੇਸ਼ ਕਰਦਾ ਹੈ ਤਾਂ ਉਸ ਵਕਤ ਸਾਨੂੰ ਨਮੋਸ਼ੀ ਦਾ ਸਾਹਮਣਾਂ ਕਰਨਾਂ ਪੈਦਾ ਹੈ। ਇਸ ਜਦੋਂ ਇਸ ਖਬਰ ਸਬੰਧੀ ਬਲਾਕ ਜੰਡਿਆਲਾ ਗੁਰੂ ਦੇ ਬੀਡੀਪੀਓ ਮੈਡਮ ਜਸਬੀਰ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ ਤੇ ਪਿੰਡ ਤਲਵੰਡੀ ਡੋਗਰਾਂ ਦੇ ਵਾਸੀਆਂ ਨੂੰ ਕੋਈ ਵੀ ਮੁਸ਼ਕਲ ਨਹੀਂ ਅਉਣ ਦਿਆਂਗੇ।