ਜਲੰਧਰ, 29 ਅਕਤੂਬਰ (ਧਰਮਿੰਦਰ ਸੌਂਧੀ) : ਦੋ N R I ਵੀਰਾਂ ਨੂੰ ਕਿਸਾਨ ਅੰਦੋਲਨ ਦੀ ਮੱਦਦ ਕਰਨ ਅਤੇ ਦਿੱਲੀ ਦੇ ਬਾਡਰਾਂ ਤੇ ਲੰਗਰ ਲਾਉਣ ਅਤੇ ਸਿੱਖੀ ਸਰੂਪ ਹੋਣ ਕਰ ਕੇ ਭਾਰਤ ਸਰਕਾਰ ਨੇ ਦਿੱਲੀ ਹਵਾਈ ਅੱਡੇ ਤੇ ਕਈ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵਾਪਸ ਡਿਪੋਰਟ ਕਰ ਦਿੱਤਾ ਜਿਨ੍ਹਾਂ ਵਿੱਚ ਅਮਰੀਕਾ ਦੇ ਇੱਕ ਹਜ਼ਾਰ ਤੋਂ ਵੱਧ ਪੈਟਰੋਲ ਪੰਪਾਂ ਦੇ ਮਾਲਕ ਦਰਸ਼ਨ ਸਿੰਘ ਧਾਰੀਵਾਲ ਅਤੇ ਅਮਰੀਕ ਸਿੰਘ ਸਪੇਨ ਜਿਸਨੇ ਕੋਵੀਡ ਕਾਲ ਵਿਚ ਦਿਲੀ ਵਿੱਚ ਫਰੀ ਆਕਸੀਜਨ ਸਿਲੰਡਰ ਵੰਡੇ ਅਤੇ ਜਿਸ ਨੂੰ ਸਪੇਨ ਸਰਕਾਰ ਨੇ ਵੀ ਵੱਖ ਵੱਖ ਸਮਾਜ ਸੇਵਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਰਾਜਿੰਦਰ ਸਿੰਘ ਮਿਗਲਾਨੀ ਹਰਜੋਤ ਸਿੰਘ ਲੱਕੀ ਸਤਪਾਲ ਸਿੰਘ ਸਿਦਕੀ ਗੁਰਵਿੰਦਰ ਸਿੰਘ ਸਿੱਧੂ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ।ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਪੰਜਾਬ ਤੇ ਪੰਜਾਬੀਅਤ ਵਿਰੋਧੀ ਅਤੇ ਖ਼ਾਸ ਕਰਕੇ ਸਿੱਖ ਵਿਰੋਧੀ ਹੈ। ਕੀ ਕਿਸਾਨਾਂ ਦੀ ਮਦਦ ਕਰਨਾ ਅਤੇ ਸਿੱਖੀ ਸਰੂਪ ਵਿੱਚ ਹੋਣਾ ਦੇਸ਼ ਵਿਰੋਧੀ ਹੈ। ????? ਜਦੋਂ ਦੀ ਇਹ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਗਿਆਰਾਂ ਮਹੀਨੇ ਤੋਂ ਕਿਸਾਨ ਦਿੱਤੀ ਬਾਡਰਾਂ ਤੇ ਅਨੇਕਾਂ ਕਸ਼ਟ ਸਹਿ ਰਹੇ ਹਨ ਉਨ੍ਹਾਂ ਲਈ ਕੋਈ ਲੰਗਰ ਲਗਾਉਂਦਾ ਹੈ ਉਸ ਨਾਲ ਇਤਨੀ ਨਫ਼ਰਤ ਅਤੇ ਦੁਸ਼ਮਣੀ ਇਸ ਸਰਕਾਰ ਦੀ ਨਿਰੋਲ ਸੰਪਰਦਾਇਕ ਪਾਰਟੀ ਦੀ ਸਰਕਾਰ ਹੋਣ ਦਾ ਪ੍ਰਤੱਖ ਸਬੂਤ ਹੈ ਇਹ ਸਰਕਾਰ ਕਦੇ ਕਿਸਾਨਾਂ ਨਾਲ ਕਦੀ ਸਿੱਖੀ ਸਰੂਪ ਨਾਲ ਨਫ਼ਰਤ ਕਰਦੀ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ।
ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਜੇ ਥੋੜ੍ਹੀ ਬਹੁਤ ਵੀ ਇਨਸਾਨੀਅਤ ਇਨ੍ਹਾਂ ਵਿੱਚ ਜ਼ਿੰਦਾ ਹੈ ਦੋਨੋਂ ਸਰਦਾਰ ਦਰਸ਼ਨ ਸਿੰਘ ਧਾਰੀਵਾਲ ਅਤੇ ਅਮਰੀਕ ਸਿੰਘ ਸਪੇਨ ਨੂੰ ਤੁਰੰਤ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਨਹੀਂ ਤੇ ਸਿੱਖ ਇਸ ਸਰਕਾਰ ਤੋਂ ਹੌਲੀ ਹੌਲੀ ਦੂਰ ਹੋ ਜਾਣਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਪਰਮਿੰਦਰ ਸਿੰਘ ਟੱਕਰ ਕਾਲੜਾ ਮਨਜੀਤ ਸਿੰਘ ਵਿੱਕੀ ਪਾਰਸ ਸਿੰਘ ਮਿਗਲਾਨੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ ਹਰਵਿੰਦਰ ਸਿੰਘ ਚਿਟਕਾਰਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਆਦਿ ਹਾਜਰ ਸਨ।