ਭੁੰਨਰਹੇੜੀ,ਪਟਿਆਲਾ 20 ਅਕਤੂਬਰ (ਕ੍ਰਿਸ਼ਨ ਗਿਰ) : ਦੇਵੀਗੜ੍ਹ ਇਲਾਕੇ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼ ਹੋਣ ਕਰਕੇ ਅੱਜ ਜ਼ਿਲਾ ਮੰਡੀ ਅਫ਼ਸਰ ਪਟਿਆਲਾ ਅਜੈਪਾਲ ਸਿੰਘ ਬਰਾੜ ਨੇ ਅਨਾਜ ਮੰਡੀ ਦੇਵੀਗੜ੍ਹ ਦਾ ਦੌਰਾ ਕੀਤਾ ਅਤੇ ਝੋਨੇ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮਾਰਕੀਟ ਕਮੇਟੀ ਦੂਧਨਸਾਧਾਂ ਦੇ ਚੇਅਰਮੈਨ ਜੀਤ ਸਿੰਘ ਮੀਰਾਂਪੁਰ, ਵਾਈਸ ਚੇਅਰਮੈਨ ਰਮੇੇਸ਼ ਲਾਂਬਾ, ਪ੍ਰਧਾਨ ਗੁਰਮੇਲ ਸਿੰਘ ਫਰੀਦਪੁਰ ਦੇਵੀਗੜ੍ਹ, ਚੰਦਰਦੱਤ ਸ਼ਰਮਾ ਪ੍ਰਧਾਨ ਦੂਧਨਸਾਧਾਂ ਅਤੇ ਗੁਰਮੀਤ ਸੰਘ ਸਕੱਤਰ ਮਾਰਕੀਟ ਕਮੇਟੀ ਦੂਧਨਸਾਧਾਂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਜਿਲਾ ਮੰਡੀ ਅਫ਼ਸਰ ਬਰਾੜ ਨੇ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਦੇ ਪੰਜਾਬ ਸਰਕਾਰ ਵਲੋਂ ਵਧੀਆ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਹਨ। ਜਿਥੇ ਝੋਨੇ ਦੀ ਖਰੀਦ ਨਿਰਵਿਘਨ ਕੀਤੀ ਜਾ ਰਹੀ ਹੈ। ਉਥੇ ਨਾਲ ਹੀ ਕਿਸਾਨਾਂ ਨੂੰ ਪੇਮੈਂਟ ਵੀ 24 ਘੰਟਿਆਂ ਵਿਚ ਉਨ੍ਹਾਂ ਦੇ ਖਾਤਿਆਂ ਵਿਚ ਪਾਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਲ ਨਾ ਪੇਸ਼ ਆਵੇ ਦੇ ਲਈ ਖਰੀਦ ਦੇ ਨਾਲ-ਨਾਲ ਲਿਫਟਿੰਗ ਵੀ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਜੀਤ ਸਿੰਘ ਮੀਰਾਂਪੁਰ, ਵਾਈਸ ਚੇਅਰਮੈਨ ਰਮੇਸ਼ ਲਾਂਬਾ, ਪ੍ਰਧਾਨ ਗੁਰਮੇਲ ਸਿੰਘ ਫਰੀਦਪੁਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਫਸਲ ਦੀ ਪੇਮੈਂਟ 24 ਘੰਟਿਆਂ ਵਿਚ ਕਿਸਾਨਾਂ ਦੇ ਖਾਤੇ ਵਿਚ ਪਾ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਦਿਲ ਜਿੱਤ ਲਏ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ ਇੰਸਪੈਕਟਰ ਪਨਗ੍ਰੇਨ, ਜਸ਼ਨਦੀਪ ਸਿੰਘ ਇੰਸਪੈਕਟਰ ਪਨਸਪ, ਪਿ੍ਰਥੀ ਸਿੰਘ ਏ. ਐਫ. ਐਸ. ਓ., ਜੰਗ ਸਿੰਘ ਵਿਰਕ, ਸੁਪਰਵਾਈਜਰ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।