ਜਲੰਧਰ, 09 ਅਕਤੂਬਰ (ਕਬੀਰ ਸੌਂਧੀ) : ਬਸਪਾ ਨੇ ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਰੱਖਿਆ, ਕਾਂਗਰਸ ਸਮੇਂ ਦਾ ਉਡੀਕ ਕਰੇ, ਬਹੁਜਨ ਸਮਾਜ ਪਾਰਟੀ ਇਸਦਾ ਢੁੱਕਵਾਂ ਜਵਾਬ ਦੇਵੇਗੀ। ਕਾਂਗਰਸ ਦੀ ਧੌਣ ‘ਤੇ ਗੋਡਾ ਜਿਹੜਾ ਪਿਛਲੇ ਢਾਈ ਸਾਲਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਰੱਖਿਆ ਉਹ ਕਾਂਗਰਸ ਪਾਰਟੀ ਨਾਲ ਵਾਅਦਾ ਕਰਦੇ ਨੇ ਕਿ ਕਾਂਗਰਸ ਦੀਆਂ ਚੀਕਾਂ ਜੇ ਇਟਲੀ ਤੱਕ ਨਾ ਪਹੁੰਚਾਈਆਂ ਤਾਂ ਸਾਡਾ ਨਾਂ ਬਦਲ ਦਿਓ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਲੰਧਰ ਵਿਖੇ ਆਯੋਜਿਤ ਭੁੱਲ ਸੁਧਾਰ ਰੈਲੀ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਬਸਪਾ ਤੇ ਅਕਾਲੀ ਦਲ ਦੇ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਤ ਕਰਦਿਆਂ ਕੀਤਾ
ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਦਾ ਦਿਮਾਗ ਖਰਾਬ ਹੋ ਗਿਆ ਹੈ ਅਤੇ ਉਸਦਾ ਕਾਰਣ ਪਿਛਲੇ ਢਾਈ ਸਾਲਾਂ ਤੋਂ ਬਸਪਾ ਨੇ ਜਿਹੜਾ ਕਾਂਗਰਸ ਦੀ ਧੌਣ ‘ਤੇ ਗੋਡਾ ਰੱਖਿਆ ਹੈ ਉਹ ਹੀ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਸੀਟ ਮਿਲਣ ‘ਤੇ ਕਾਂਗਰਸੀਆਂ ਨੇ ਬਸਪਾ ਨਾਲ ਗਾਲੀ-ਗਲੋਚ ਕੀਤੀ, ਕਾਂਗਰਸ ਦੇ ਸਾਬਕਾ ਐਮ.ਐਲ.ਏ ਅਜੀਤ ਇੰਦਰ ਸਿੰਘ ਮੋਫਰ ਨੇ ਤਾਂ ਹੱਦ ਹੀ ਟੱਪ ਦਿੱਤੀ ਅਤੇ ਦੋ ਵੱਡੀਆਂ ਜਾਤਾਂ ਦੇ ਨਾਮ ਲੈ ਕੇ ਗਾਲੀ-ਗਲੋਚ ਕਰ ਰਿਹਾ ਹੈ, ਸਿੱਧੀਆਂ ਗਾਲ੍ਹਾਂ ਕੱਢ ਰਿਹਾ।
ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਹ ਕਹਿੰਦੀ ਹੈ ਕਿ ਆਜ਼ਾਦੀ ਦੇ 74 ਸਾਲਾਂ ਵਿੱਚ ਕਾਂਗਰਸ ਨੂੰ ਐਸ.ਸੀ ਕਿਉਂ ਨਹੀਂ ਯਾਦ ਆਇਆ? ਹੁਣ ਕਾਂਗਰਸ ਨੂੰ ਇਸ ਕਰਕੇ ਯਾਦ ਆਇਆ ਕਿਉਂਕਿ ਬਸਪਾ-ਅਕਾਲੀ ਦਲ ਦਾ ਗਠਜੋੜ ਚੰਡੀਗੜ੍ਹ ਦੇ ਤਖਤ ਵੱਲ ਨੂੰ ਚੰਘਾੜਾਂ ਮਾਰਦਾ ਵਧ ਰਿਹਾ ਹੈ।
ਸ. ਗੜ੍ਹੀ ਨੇ ਕਿਹਾ ਕਿ ਬਸਪਾ ਜਿਵੇਂ-ਜਿਵੇਂ ਅੱਗੇ ਵਧੀ ਕਾਂਗਰਸ ਦੇ ਨਾਲ-ਨਾਲ ਕੇਜਰੀਵਾਲ ਵੀ ਚੀਕਾਂ ਮਾਰਨ ਲੱਗ ਪਿਆ। ਕੇਜਰੀਵਾਲ ਨੂੰ ਸ਼ਬਦੀ ਹਮਲੇ ਵਿੱਚ ਠੋਕਦੇ ਹੋਏ ਸ. ਗੜ੍ਹੀ ਨੇ ਕਿਹਾ ਕਿ ‘ਬਾਬਾ ਸਾਹਿਬ ਤੇਰਾ ਮਿਸ਼ਨ ਅਧੂਰਾ, ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਕਰਨਗੇ ਪੂਰਾ’ ਪਰ ਕੇਜਰੀਵਾਲ ਉਥੇ ਆਪਣੀ ਟੋਪੀ ਲਾ ਕੇ ਘਰ-ਘਰ ਕਲੰਡਰ ਵੰਡਣ ਲੱਗਿਆ ਹੈ।
ਸ. ਗੜ੍ਹੀ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਨੇ 25 ਫੀਸਦੀ ਟੈਂਡਰ ਐਸ.ਸੀ, 25 ਫੀਸਦੀ ਪੱਛੜਿਆਂ ਅਤੇ ਬਾਕੀ 50 ਫੀਸਦੀ ਜਨਰਲ ਭਾਈਚਾਰੇ ਨੂੰ ਦਿੱਤੇ ਤੇ ਕੇਜਰੀਵਾਲ ਇਹ ਪਹਿਲਾਂ ਪੂਰਾ ਕਰਕੇ ਦਿਖਾਵੇ।
ਇਸ ਮੌਕੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਐਸ.ਸੀ ਮੁੱਖ ਮੰਤਰੀ ਤਾਂ ਲਾ ਦਿੱਤਾ ਪਰ ਉਸਨੂੰ ਪਾਵਰ ਕੋਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਚੰਨੀ ਸਿਰਫ ਰਬੜ ਦੀ ਮੋਹਰ ਹੈ ਅਤੇ ਚੰਨੀ ਕੋਲ ਕੋਈ ਪਾਵਰ ਨਹੀਂ, ਇਸ ਗੱਲ ਦਾ ਸਬੂਤ ਇਸੇ ਤੋਂ ਮਿਲ ਜਾਂਦਾ ਹੈ ਕਿ ਚੰਨੀ ਆਪਣੀ ਮਰਜ਼ੀ ਦੇ ਨਾਲ ਚਪੜਾਸੀ ਵੀ ਨਹੀਂ ਲਾ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਬੜ ਦੀ ਮੋਹਰ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ ਸਗੋਂ ਪੰਜਾਬ ਦੇ ਐਸ.ਸੀ ਵਰਗ ਨੂੰ ਉਨ੍ਹਾਂ ਦੇ ਹੱਕ ਵਿੱਚ ਠੋਕ ਵਜਾ ਕੇ ਫੈਸਲੇ ਲੈਣ ਵਾਲਾ ਸੁਖਬੀਰ ਸਿੰਘ ਬਾਦਲ ਵਰਗਾ ਨਿਧੜਕ ਮੁੱਖ ਮੰਤਰੀ ਚਾਹੀਦਾ ਹੈ।
ਨਵਜੋਤ ਸਿੰਘ ਸਿੱਧੂ ਵੱਲੋਂ ਲਖੀਮਪੁਰ ਖੀਰੀ ਦੀ ਹਿੰਸਾ ਵਿਚ ਮਾਰੇ ਗਏ ਕਿਸਾਨਾਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੀਤੀ ਗਈ ਭੁੱਖ ਹੜਤਾਲ ਨੂੰ ਸੁਖਬੀਰ ਸਿੰਘ ਬਾਦਲ ਨੇ ਡਰਾਮਾ ਕਰਾਰ ਦਿੱਤਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਵਿਖੇ ਅਕਾਲੀ ਦਲ ਅਤੇ ਬਸਪਾ ਵੱਲੋਂ ਕੀਤੀ ਗਈ ਭੁੱਲ ਸੁਧਾਰ ਰੈਲੀ ਵਿਚ ਪਹੁੰਚੇ ਸਨ। ਇਸ ਦੌਰਾਨ ਜਦੋਂ ਮੀਡੀਆ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਕਥਿਤ ਭੁੱਖ ਹੜਤਾਲ ਬਾਰੇ ਪੁੱਛਿਆ ਗਿਆ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਨਾ ਸਿਰਫ਼ ਭੁੱਖ ਹੜਤਾਲ ਦੇ ਨਾਂ ‘ਤੇ ਡਰਾਮਾ ਕੀਤਾ ਸਗੋਂ ਪੱਤਰਕਾਰ ਰਮਨ ਕਸ਼ਯਪ ਦੀ ਰਿਹਾਇਸ਼ ‘ਤੇ ਇਹ ਡਰਾਮਾ ਕਰਕੇ ਉਨ੍ਹਾਂ ਦੀ ਯਾਦ ਦਾ ਵੀ ਅਪਮਾਨ ਕੀਤਾ।
ਨਵਜੋਤ ਸਿੱਧੂ ਵੱਲੋਂ ਕੀਤੀ ਗਈ ‘ਭੁੱਖ ਹੜਤਾਲ’ ਨੂੰ ਸੁਖਬੀਰ ਨੇ ਦੱਸਿਆ ਡਰਾਮਾ
ਅਕਾਲੀ ਦਲ ਦੇ ਪ੍ਰਧਾਨ ਜੋ ਬਾਬੂ ਕਾਂਸ਼ੀ ਰਾਮ ਦੀ 15ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਇਹ ਸਕੀਮ ਐਸਸੀ ਆਬਾਦੀ ਲਈ ਬਹੁਤ ਲਾਭਕਾਰੀ ਹੋਵੇਗੀ ਕਿਉਂਕਿ ਵਿਸ਼ੇਸ਼ ਗਰਾਂਟ ਦੀ ਬਦੌਲਤ ਜਲ ਸਪਲਾਈ ਤੇ ਡਰੇਨੇਜ ਪ੍ਰਾਜੈਕਟਾਂ ਵਿਚ ਤੇਜ਼ੀ ਆਵੇਗੀ ਤੇ ਪਿੰਡਾਂ ਵਿਚ ਸਟ੍ਰੀਟ ਲਾਈਟਾਂ ਲੱਗ ਸਕਣਗੀਆਂ ਤੇ ਫੁੱਟਪਾਥ ਵੀ ਬਣ ਸਕਣਗੇ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਪਿੰਡਾਂ ਨੂੰ ਮਾਡਲ ਪਿੰਡਾਂ ਵਿਚ ਤਬਦੀਲ ਕਰਨ ਦੀ ਇਕ ਸ਼ੁਰੂਆਤ ਹੋਵੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਜ਼ਿਲ੍ਹਾ ਪੱਧਰ ‘ਤੇ ਮੈਡੀਕਲ ਕਾਲਜ ਬਣਾਉਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਬਾਬੂ ਕਾਂਸ਼ੀ ਰਾਮ ਦੇ ਨਾਂ ‘ਤੇ ਮਲਟੀ ਸਪੈਸ਼ਲਟੀ ਹਸਪਤਾਲ ਬਣਾਇਆ ਜਾਵੇਗਾ ਤੇ ਦੋਆਬਾ ਵਿਚ ਡਾ. ਬੀ ਆਰ ਅੰਬੇਡਕਰ ਦੇ ਨਾਂ ‘ਤੇ ਇਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਐਸਸੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਕਮਜ਼ੋਰ ਵਰਗਾਂ ਲਈ 5-5 ਲੱਖ ਘਰ ਬਣਾ ਕੇ ਦੇਣ ਲਈ ਵੀ ਵਚਨਬੱਧ ਹਾਂ।