ਜਲੰਧਰ, 08 ਅਕਤੂਬਰ (ਕਬੀਰ ਸੌਂਧੀ) : 2022 ਦੀਆਂ ਵਿਧਾਨਸਭਾ ਚੋਣਾਂ ਲਈ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਆਪਣੇ ਸਾਥੀਆਂ ਤੇ ਵਰਕਰਾਂ ਨੂੰ ਤਕੜੇ ਹੋਣ ਬਾਰੇ ਕਿਹਾ ਹੈ। ਇਕ ਵੀਡੀਓ ਸਾਂਝੀ ਕਰਦਿਆਂ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਮੇਰੀ ਕਮਿਊਨਿਟੀ, ਮੇਰੇ ਪਿਆਰੇ ਲੋਕ, ਸੱਜਣ ਅਤੇ ਸਾਰੇ ਲੀਡਰ ਸਾਹਿਬਾਨ ਚਾਹੇ ਉਹ ਕੋਈ ਵੀ ਹੋਵੇ, ਬਹੁਤ ਸਾਰੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਸੱਜਣ ਪੁੱਛਦੇ ਰਹਿੰਦੇ ਹਨ ਕਿ ਮੱਕੜ ਸਾਬ ਤੁਸੀਂ ਚੋਣ ਕਿੱਥੋਂ, ਕਿਹੜੀ ਪਾਰਟੀ ’ਚੋਂ ਅਤੇ ਕਿਸ ਦੇ ਨਾਲ ਲੜੋਂਗੇ ਤੇ ਮੈਂ ਇਕੋਂ ਜਵਾਬ ਦਿੰਦਾ ਹਾਂ ਕਿ ਮੇਰੀ ਥੋੜੀ ਜਿਹੀ ਉਡੀਕ ਕਰੋ।
ਉਨ੍ਹਾਂ ਕਿਹਾ ਕਿ ਜਿੰਨੇ ਵੀ ਮੇਰੇ ਸਮਰਥਕ ਹਨ, ਉਨ੍ਹਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੋਈ ਵੀ ਮਨ ਵਿਚ ਕਿਸੇ ਵੀ ਤਰਾਂ ਦਾ ਮਲਾਲ ਨਾ ਲਵੋਂ, ਜੋ ਰੱਬ ਰਸਤਾ ਬਣਾਉਂਦਾ ਹੈ, ਉਹ ਠੀਕ ਹੁੰਦਾ ਹੈ। ਮੈਂ ਉਨੀ ਦੇਰ ਕੋਈ ਗੱਲ ਕਰਨਾ ਨਹੀਂ ਚਾਹੁੰਦਾ, ਜਿੰਨੀ ਦੇਰ ਮੈਂ ਉਸ ਗੱਲ ਉਤੇ ਕਨਫਰੰਮ ਨਾ ਹੋਵਾ। ਜਿਹੜਾ ਮੈਨੂੰ ਦਿਲੋਂ ਪਿਆਰ ਕਰਦਾ ਹੈ, ਉਹ ਮੇਰੇ ਨਾਲ ਸੱਚਾ ਖੜਾ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਹਨ ਪਰ ਅਜੇ ਸਾਰੇ ਨਹੀਂ ਉਤਾਰੇ ਹਨ ਅਤੇ ਇਸ ਦੌਰਾਨ ਕਈ ਤਰਾਂ ਦੇ ਫੈਸਲੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਤੁਸੀਂ ਸਭ ਨੇ ਮੇਰਾ ਸਾਥ ਦੇਣਾ ਹੈ ਅਤੇ ਮੈਂ ਤੁਹਾਡੇ ਤੋਂ ਇਹ ਮੰਗ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਇਕ ਵਧੀਆਂ ਇਲੈਕਸ਼ਨ, ਭਾਈਬੰਦੀ ਵਾਲੀ ਇਲੈਕਸ਼ਨ, ਤਜ਼ਰਬੇਕਾਰ ਇਲੈਕਸ਼ਨ ਅਤੇ ਇਕ ਤਾਕਤਵਰ ਇਲੈਕਸ਼ਨ ਤੁਹਾਡੇ ਸਭ ਨਾਲ ਜੁੜ ਕੇ ਲੜਾਂਗਾ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਨਿਭਿਆ ਹਾਂ ਅਤੇ ਅੱਗੇ ਵੀ ਤੁਹਾਡੇ ਸਾਰਿਆਂ ਲਈ ਹਾਜ਼ਰ ਰਹਾਂਗਾ। ਉਨ੍ਹਾਂ ਕਿਹਾ ਕਿ ਕਈ ਲੋਕ ਚੁੰਗਲਖੋਰ ਵੀ ਹੁੰਦੇ ਹਨ, ਜੋ ਪਾਰਟੀਆਂ ਦਾ ਨੁਕਸਾਨ ਕਰਦੇ ਹਨ ਪਰ ਮੈਂ ਹਿਤੈਸ਼ੀ ਹਾਂ ਮੈਂ ਵਧੀਆਂ ਤਰੀਕੇ ਨਾਲ ਕੌਮ ਦੀ, ਦੇਸ਼ ਦੀ ਅਤੇ ਨੰਬਰ ਇਕ ਉਤੇ ਕਿਸਾਨੀ ਦੀ ਸੇਵਾ ਸਾਰੀ ਉਮਰ ਤੁਹਾਡੇ ਨਾਲ ਜੁੜ ਕੇ ਕਰਨੀ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਨਹੀਂ ਬੋਲਿਆ ਤਾਂ ਕੋਈ ਇਹ ਨਾ ਸੋਚੇ ਕਿ ਮੈਂ ਕਮਜੋਰ ਹਾਂ ਮੈਂ ਤਕੜਾ ਵਿਅਕਤੀ ਹਾਂ। ਸਰਬਜੀਤ ਮੱਕੜ ਨੇ ਸ. ਪ੍ਰਕਾਸ਼ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਮੈਂ ਉਸ ਵੇਲੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਖਲੋਤਾ ਸੀ, ਜਦੋਂ ਬਹੁਤ ਘੱਟ ਲੋਕ ਸੀ। ਉਨ੍ਹਾਂ ਕਿਹਾ ਕਿ ਉਹ ਬੜੇ ਵੱਡੇ ਇਨਸਾਨ ਹਨ, ਉਨ੍ਹਾਂ ਦੀ ਨਿਮਰਤਾ ਦੇ ਨਾਲ ਬੜਾ ਕੁਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹਰ ਜਗ੍ਹਾਂ ਤੋਂ ਲੋਕਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ ਅਤੇ ਅੱਗੇ ਵੀ ਉਸੇ ਤਰਾਂ ਮੈਨੂੰ ਤੁਹਾਡੇ ਸਭ ਦੇ ਆਸ਼ੀਰਵਾਦ ਅਤੇ ਪਿਆਰ ਦੀ ਲੋੜ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਸਰਬਜੀਤ ਸਿੰਘ ਮੱਕੜ ਆਪਣੀ ਜਲੰਧਰ ਕੈਂਟ ਹਲਕੇ ਤੋਂ ਟਿਕਟ ਕੱਟੇ ਜਾਣ ਉਤੇ ਜਿਥੇ ਨਿਰਾਸ਼ ਹਨ। ਉਥੇ ਹੀ ਉਨ੍ਹਾਂ ਦੇ ਸਮਰਥਕਾਂ ਵਿਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਹੈ।