ਭੁੰਨਰਹੇੜੀ,ਪਟਿਆਲਾ 7 ਅਕਤੂਬਰ (ਕ੍ਰਿਸ਼ਨ ਗਿਰ) : ਯੂ. ਪੀ. ਦੇ ਲਖੀਪੁਰ ਖੀਰੀ ’ਚ ਭਾਜਪਾ ਆਗੂਆਂ ਵਲੋਂ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਗੱਡੀਆਂ ਹੇਠ ਕੁਚਲ ਕੇ ਸ਼ਹੀਦ ਕਰ ਦੇਣ ਦੀ ਘਟਨਾ ਵਿਰੁੱਧ ਜਿਥੇ ਵੱਖ-ਵੱਖ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਜ਼ਬਰਦਸਤ ਰੋਸ ਜਾਹਰ ਕੀਤਾ ਜਾ ਰਿਹਾ ਹੈ, ਉਥੇ ਅੱਡਾ ਦੇਵੀਗੜ੍ਹ ਦੇ ਵਪਾਰੀਆਂ ਨੇ ਵੀ ਜਸਵਿੰਦਰ ਸਿੰਘ ਕਾਕਾ ਜਿਊਲਰ ਦੀ ਅਗਵਾਈ ਹੇਠ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਕਾਕਾ ਜਿਊਲਰ ਨੇ ਕਿਹਾ ਕਿ ਲਖੀਮਪੁਰ ਖੀਰੀ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਸੱਤਾ ਦੇ ਨਸ਼ੇ ’ਚ ਚੂਰ ਹੋ ਕੇ ਖੇਤੀ ਕਾਨੂੰਨ ਦੇ ਵਿਰੋਧ ’ਚ ਕਾਲੇ ਝੰਡੇ ਦਿਖਾ ਰਹੇ ਕਿਸਾਨਾਂ ਨੂੰ ਗੱਡੀਆਂ ਹੇਠਾਂ ਕੁਚਲ ਕੇ ਮਾੜੀ ਹਰਕਤ ਕੀਤੀ ਹੈ।
ਉਨ੍ਹਾਂ ਕਹਾ ਕਿ ਮੋਦੀ ਸਰਕਾਰ ਜਿਥੇ ਖੇਤੀ ਕਾਨੂੰਨਾਂ ਪ੍ਰਤੀ ਅੜੀਅਲ ਰਵੱਈਆ ਅਪਣਾ ਰਹੀ ਹੈ ਉਥੇ ਨਾਲਹੀ ਹਰਿਆਣਾ ਅਤੇ ਯੂ. ਪੀ. ਵਿਚ ਕਿਸਾਨਾਂ ਨੂੰ ਸ਼ਹੀਦ ਕਰਕੇ ਧੱਕੇਸ਼ਾਹੀ ਕਰ ਰਹੀ ਹੈ, ਜਿਸਦੇ ਖਿਲਾਫ਼ ਸਮੁੱਚੇ ਦੇਸ਼ ਵਿਚ ਕਿਸਾਨ ਅਤੇ ਵਪਾਰੀ ਰੋਸ ਪ੍ਰਗਟਾ ਰਹੇ ਹਨ।
ਇਸ ਮੌਕੇ ਸੁਖਦਰਸ਼ਨ ਸਿੰਘ ਮਿਹੋਣ, ਰਿੰਕੂ ਸ਼ਰਮਾ ਦੇਵੀਗੜ੍ਹ, ਮਲਕੀਤ ਵਰਮਾ ਨੇ ਵੀ ਲਖੀਮਪੁਰ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਅਤੇ ਦੋਸ਼ੀਆਂ ਖਿਲਾਫ਼ ਜਲਦ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪ੍ਰੇਮ ਖਨੇਜਾ, ਕਰਮਜੀਤ ਸਿੰਘ ਸਰਪੰਚ ਰੁੜਕੀ, ਗਗਨਦੀਪ ਵਰਮਾ ਪੰਚ, ਜਥੇ. ਸੁਖਦਰਸ਼ਨ ਸਿੰਘ, ਮਲਕੀਤ ਵਰਮਾ ਬਲਬੇੜ੍ਹਾ, ਡਾ. ਬਿੰਦਰ, ਰੋਹਿਤ ਵਰਮਾ, ਜਸਵਿੰਦਰ ਵਰਮਾ, ਜੈਲਦਾਰ ਪੱਪੀ, ਸੰਧੂ ਮੈਡੀਕਲ ਹਰਦੀਪ ਵਰਮਾ, ਗੌਰਵ ਸ਼ਰਮਾ, ਗੁਰਮੀਤ ਸਰਪੰਚ ਭੰਬੂਆ, ਬਿੰਕਰ ਰੁੜਕੀ, ਸੋਹਣ ਲਾਲ, ਵਿਸ਼ਾਲ ਸਿਆਲ ਮੈਡੀਕਲ, ਸਾਹਿਬ ਕਪੂਰੀ, ਸੋਮਾ ਕਬਾੜੀਆ, ਸੰਤੋਖ ਮਿਸਤਰੀ, ਸੁਖਪਾਲ ਟੱਲੀ ਪੰਚ ਅਤੇ ਹੋਰ ਵਪਾਰੀ ਆਗੂ ਵੀ ਮੌਜੂਦ ਸਨ।