ताज़ा खबरपंजाब

ਝੋਨੇ ਦੀ ਪੱਕੀ ਫ਼ਸਲ ਦੇ ਸ਼ੀਜਨ ਦੌਰਾਨ ਵੀ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਦਿੱਲੀ ਸੰਯੂਕਤ ਕਿਸਾਨ ਮੋਰਚੇ ਲਈ ਜੱਥੇ ਰਵਾਨਾ : ਕੱਕੇਪੁਰ

ਭੁੰਨਰਹੇੜੀ/ਪਟਿਆਲਾ, 02 ਅਕਤੂਬਰ (ਕ੍ਰਿਸ਼ਨ ਗਿਰ) : ਵਿਧਾਨ ਸਭਾ ਹਲਕਾ ਸਨੌਰ ਜਿਲ੍ਹਾ ਪਟਿਆਲਾ ਤੋਂ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕੱਕੇਪੂਰ ਦੀ ਅਗੁਵਾਈ ਵਿੱਚ 200 ਕਿਰਤੀ ਕਿਸਾਨ, ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਦਿੱਲੀ ਸਯੁੰਕਤ ਮੋਰਚੇ ਵਿਚ ਸਾਮਲ ਹੋਣ ਲਈ ਰਵਾਨਾ ਹੋਏ।ਇਸ ਮੌਕੇ ਬਲਜੀਤ ਸਿੰਘ ਖਜਾਨਚੀ ਬਲਾਕ ਪਿੰਡ ਪੰਜੋਲਾ ਮਹਿੰਦਰ ਸਿੰਘ ਸੈਕਟਰੀ ਬਲਾਕ ਮਰਦਾਂਹੇੜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਤੇ ਐਮ ਐਸ ਪੀ ਲਿਖਤੀ ਰੂਪ ਵਿੱਚ ਲਾਗੂ ਨਹੀਂ ਕਰਦੀ

ਉਦੋਂ ਕਿਸੇ ਵੀ ਹਾਲਤ ਚੈਨ ਨਾਲ ਨਹੀਂ ਬੈਠਾਂਗੇ ਸਗੋਂ ਕਿਸਾਨੀ ਸੰਘਰਸ਼ ਨੂੰ ਹੋਰ ਮਜਬੂਤ ਕੀਤਾ ਜਾਵੇਗਾ।ਜੇਕਰ ਅਸੀਂ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਰਤੀ ਕਿਸਾਨਾਂ ਦਾ ਵਜੂਦ ਹੀ ਖਤਮ ਹੋ ਜਾਵੇਗਾ ਜਿਸ ਕਰਕੇ ਭਾਰਤ ਦੇ ਕਿਰਤੀ ਕਿਸਾਨ ਅਤੇ ਛੋਟੇ ਦੁਕਾਨਦਾਰ ਵਪਾਰੀ ਲੋਕ ਮਾਰੂ ਕਾਨੂੰਨ ਨੂੰ ਰੱਦ ਕਰਾਕੇ ਦਿੱਲੀ ਤੋਂ ਵਾਪਿਸ ਘਰ ਪਰਤਣਗੇ। ਇਸ ਮੌਕੇ ਸੁਖਦੇਵ ਸਿੰਘ, ਦਰਸਨ ਸਿੰਘ ਪ੍ਰਧਾਨ ਮਰਦਾਂਹੇੜੀ, ਜਸਪਾਲ ਨਨਾਨਸੂ , ਮੰਗਤਾ ਸਿੰਘ ,ਜਗਮੇਲ ਸਿੰਘ, ਰੂਲਦਾ ਸਿੰਘ ਭਾਨਰਾ ,ਬਾਲੀ ਝੰਡੀ ਸੂਰਜੀਤ ਸਿਂਘ ਅਤੇ ਹੋਰ ਬਹੁਤ ਸਾਰੇ ਕਿਸਾਨ ਸ਼ਾਮਿਲ ਸਨ।

Related Articles

Leave a Reply

Your email address will not be published.

Back to top button