ताज़ा खबरपंजाब

ਨਸ਼ੇਆਂ ਅਤੇ ਚੋਰੀ ਨੂੰ ਠੱਲ ਪਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ : DSP ਦਿਹਾਤੀ

ਭੁੰਨਰਹੇੜੀ/ਪਟਿਆਲਾ, 01ਅਕਤੂਬਰ (ਕ੍ਰਿਸ਼ਨ ਗਿਰ) : ਸੀਨੀਅਰ ਪੁਲਿਸ ਕਪਤਾਨ ਪਟਿਆਲਾ ਡਾ ਸੰਦੀਪ ਗਰਗ ਵੱਲੋਂ ਨਸਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪਿੰਡਾਂ ਅਤੇ ਕਸਬਿਆਂ ਵਿੱਚ ਗਸਤ ਵਧਾਉਣ ਦੇ ਨਾਲ-ਨਾਲ ਨਾਕਾਬੰਦੀ ਵੀ ਸੁਰੂ ਕਰ ਦਿੱਤੀ ਹੈ ਤਾਂ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। ਇਹਨਾਂ ਸਬਦਾਂ ਦਾ ਪ੍ਰਗਟਾਵਾ ਡੀ ਐਸ ਪੀ ਦਿਹਾਤੀ ਸ੍ਰ ਸੁਖਮਿੰਦਰ ਸਿੰਘ ਚੌਹਾਨ ਥਾਣਾ ਜੁਲਕਾਂ ਵਿਖੇ ਐਸ ਐਚ ਓ ਸ੍ਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਪੁਲਿਸ ਪਬਲਿਕ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ।
ਇਸ ਮੌਕੇ ਡੀਐਸਪੀ ਚੌਹਾਨ ਨੇ ਕਿਹਾ ਕਿ ਝੋਨੇ ਦਾ ਸੀਜਨ ਜਲਦੀ ਸੁਰੂ ਹੋਣ ਵਾਲਾ ਹੈ ਜਿਸ ਕਰਕੇ ਮੰਡੀਆਂ ਤੇ ਪਿੰਡਾਂ ਵਿੱਚ ਗਸਤ ਵਧਾਈ ਜਾ ਰਹੀ ਹੈਤਾਂ ਕਿ ਕੋਈ ਚੋਰੀ ਅਤੇ ਹੋਰ ਕੋਈ ਮਾੜੀ ਘਟਨਾ ਨੂੰ ਰੋਕਿਆ ਜਾ ਸਕੇ।

ਅੱਗੇ ਉਨ੍ਹਾਂ ਕਿਹਾ ਕਿ ਸੀਜਨ ਦੌਰਾਨ ਕਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਦੇਂਦੇ ਹਨ ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਫਸਲਾਂ ਦੇ ਮਿੱਤਰ ਕੀੜੇ ਵੀ ਨਸਟ ਹੋ ਜਾਂਦੇ ਹਨ ਇਸ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ।ਇਸ ਮੌਕੇ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਮੋਹਤਵਰ ਸੱਜਣ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ।ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਜੀਤ ਸਿੰਘ ਮੀਰਾਂ ਪੁਰ, ਚੇਅਰਮੈਨ ਗੁਰਮੇਲ ਸਿੰਘ ਫਰੀਦ ਪੁਰ,ਆੜ੍ਹਤੀਆਂ ਪ੍ਰਧਾਨ ਚੰਦਰ ਦੱਤ ਸਰਮਾ,ਪੂਰਨ ਆੜਤੀ ਦੁਧਨਸਾਧਾਂ,ਰਿੰਕੂ ਮਿੱਤਲ ਚੇਅਰਮੈਨ,ਬਲਦੇਵ ਸਿੰਘ ਭੰਬੂਆਂ,ਰਣਧੀਰ ਸਿੰਘ ਰੋਹੜ ਜਗੀਰ,ਭੋਲਾ ਈਸਰਹੇੜੀ,ਨਿਸ਼ਾਨ ਸਿੰਘ ਮੋਹਲਗੜ,ਰਾਜਵੀਰ ਸਿੰਘ ਬ੍ਰਹਮਪੁਰਾ, ਖੰਨਾ ਗੁਥਮੜਾ,ਗੁਰਨਾਮ ਸਿੰਘ ਮਸੀਗਣ,ਹਰਵੀਰ ਸਿੰਘ ਥਿੰਦ, ਅਮਰਿੰਦਰ ਸਿੰਘ ਕੱਛਵੀ,ਦਲੇਰ ਸਿੰਘ ਅਲੀਪੁਰ, ਜਸਵਿੰਦਰ ਸਿੰਘ ਕਾਕਾ ਜਿਉਲਰ,ਸਰਪੰਚ ਸੁਖਵਿੰਦਰ ਸਿੰਘ ਅਦਾਲਤੀਆਲਾ,ਸਰਪੰਚ ਗੁਰਵਿੰਦਰ ਸਿੰਘ ਰੱਤਾਖੇੜਾ ਅਤੇ ਹੋਰ ਹਾਜਿਰ ਸਨ।

Related Articles

Leave a Reply

Your email address will not be published.

Back to top button