ਭੁੰਨਰਹੇੜੀ,ਪਟਿਆਲਾ 3 ਅਗਸਤ(ਕ੍ਰਿਸ਼ਨ ਗਿਰ)
ਸੰਯੁਕਤ ਕਿਸਾਨ ਮੋਰਚੇ ਦੇ ਹੱਕ ਵਿੱਚ ਅਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਸ਼ਾਂਤ ਮਈ ਰੋਸ ਮਾਰਚ ਬਲਾਕ ਭੁਨਰਹੇੜੀ ਵਿਖੇ ਲਗਾਤਾਰ ਜਾਰੀ ਹੈ ਅੱਜ ਇਸ ਰੋਸ ਵਿਚ ਪਿੰਡ ਉਲਟਪੁਰ ਦੇ ਨੌਜਵਾਨ ਅਤੇ ਕਿਸਾਨ ਸ਼ਾਮਲ ਹੋਏ। ਇਸ ਮੌਕੇ ਤੇ ਸੁਖਵਿੰਦਰ ਸਿੰਘ ਸਰਪੰਚ ਰਾਜਵਿੰਦਰ ਸਿੰਘ ਰਾਜਾ ਅਤੇ ਲਖਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਇਹ ਸ਼ਾਂਤਮਈ ਰੋਸ ਪ੍ਰਦਰਸ਼ਨ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਅਤੇ ਅਪੀਲ ਕੀਤੀ ਕਿ ਸਮੂਹ ਇਲਾਕੇ ਦੇ ਪਿੰਡ ਇਸ ਰੋਸ ਪ੍ਰਦਰਸ਼ਨ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰਨ। ਇਹ ਰੋਸ ਪ੍ਰਦਰਸ਼ਨ ਆਪਣੇ ਹੱਕਾਂ ਲਈ ਹੈ ਜਿਸ ਵਿੱਚ ਕਿ ਛੋਟਾ ਵਪਾਰੀ ਮਜ਼ਦੂਰ ਅਤੇ ਕਿਸਾਨ ਵਰਗ ਸਾਰੇ ਹੀ ਸ਼ਾਮਲ ਹਨ । ਇਸ ਮੌਕੇ ਤੇ ਹਰਨੇਕ ਸਿੰਘ, ਬਲਦੇਵ ਸਿੰਘ ਅਕਾਸ਼ਦੀਪ ਸਿੰਘ ਮਨਦੀਪ ਸਿੰਘ, ਪਰਵਿੰਦਰ ਸਿੰਘ ,ਲਵਜੀਤ ਸਿੰਘ ਅਜੇਪਾਲ ਸਿੰਘ, ਜਗਜੀਵਨ ਸਿੰਘ, ਰਕਿੰਦਰ ਸਿੰਘ, ਲਖਵਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਯੋਧਪਾਲ ਸਿੰਘ, ਰੋਬਨ ਪ੍ਰੀਤ ਸਿੰਘ, ਹਰਗੁਣ ਸਿੰਘ, ਹਰਵਿੰਦਰ ਸਿੰਘ ,ਸੁਰਿੰਦਰ ਸਿੰਘ, ਦਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਸੇਮਾ ,ਲੱਖੀ ,ਭਿੰਦਾ ਸੋਨੂੰ ਅਮਰਿੰਦਰ ਸਿੰਘ ਰਾਣਾ, ਆਦਿ ਮੌਜੂਦ ਸਨ।