ताज़ा खबरपंजाब

6 ਬਾਲੜ੍ਹੀਆਂ ਦਾ ਸਨਮਾਨ 22 ਜਨਵਰੀ ਨੂੰ : ਹਰਦੇਸ਼/ਮੱਟੂ

ਅੰਮ੍ਰਿਤਸਰ/ਜੰਡਿਆਲਾ ਗੁਰੂ, 19 ਜਨਵਰੀ (ਕੰਵਲਜੀਤ ਸਿੰਘ) : ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਚੈਅਰਮੈਨ ਹਰਦੇਸ਼ ਸ਼ਰਮਾ (ਐਮਡੀ ਦਵੇਸਰ ਕੰਸਲਟੈਂਟਸ) ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕੇ 22 ਜਨਵਰੀ ਨੂੰ ਕੌਮੀ ਬਾਲੜ੍ਹੀ ਦਿਵਸ ਮੌਕੇ ਦਵੇਸਰ ਕੰਸਲਟੈਂਟਸ,ਰਣਜੀਤ ਐਵੀਨਿਊ,ਅੰਮ੍ਰਿਤਸਰ ਵਿਖ਼ੇ 6 ਹੋਣਹਾਰ ਬਾਲੜ੍ਹੀਆਂ (ਦਮਨਪ੍ਰੀਤ ਕੌਰ ਸਾਇਕਲਿੰਗ ਖ਼ਿਡਾਰਣ, ਰਾਵੀ ਬਾਜਵਾ ਐਥਲੇਟਿਕਸ ਖ਼ਿਡਾਰਣ,ਪਲਕਪ੍ਰੀਤ ਕੌਰ ਸਾਇਕਲਿੰਗ ਖ਼ਿਡਾਰਣ, ਅਰਸ਼ਪ੍ਰੀਤ ਕੌਰ. ਸਾਇਕਲਿੰਗ ਖ਼ਿਡਾਰਣ, ਅਭਿਮਾ ਦਵੇਸਰ ਅਤੇ ਤਨਿਸ਼ਕਾ ਜੈਨ ਨੂੰ ਵਿੱਦਿਆ ਦੇ ਖ਼ੇਤਰ) ਵਿੱਚ ਅਹਿਮ ਯੋਗਦਾਨ ਪਾਉਣ ਸਦਕਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਡਾਕਟਰ ਹਰਨੂਰ ਕੌਰ ਢਿੱਲੋਂ (ਐਸਡੀਐਮ ਮਜੀਠਾ) ਉੱਚੇਚੇ ਤੌਰ ਤੇ ਪੁੱਜਣਗੇ I

ਆਖ਼ਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕੇ ਇਸ ਸਮਾਰੋਹ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਸੋਸਾਇਟੀ ਦੇ ਅਹੁਦੇਦਾਰਾ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ (ਐਸਡੀਐਮ) ਚੈਅਰਮੈਨ,ਹਰਦੇਸ਼ ਸ਼ਰਮਾ ਵਾਇਸ ਚੇਅਰਮੈਨ, ਮਖਤੂਲ ਸਿੰਘ ਔਲਖ,ਐਡਵੋਕੇਟ ਅਜੈ ਕੁਮਾਰ ਵਰਮਾਨੀ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਸੀਨੀ.ਮੀਤ. ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਪ੍ਰਿੰ.ਰਾਜੇਸ਼ ਪ੍ਰਭਾਕਰ, ਗੁਰਦੇਵ ਸਿੰਘ ਮਾਹਲ ਅਤੇ ਮੈਂਬਰ ਕੰਵਲਜੀਤ ਕੌਰ ਟੀਨਾ, ਸੀਮਾ ਚੋਪੜਾ, ਨਰਿੰਦਰ ਕੌਰ,ਮੋਨਿਕਾ ਸੋਨੀ,ਵੀਨਾ, ਕਰਮਜੀਤ ਕੌਰ ਜੱਸਲ, ਜੀਐਸ ਸੰਧੂ,ਕੇਐਸ ਵਾਲੀਆ,ਅਮਨਦੀਪ ਸਿੰਘ,ਬਲਜਿੰਦਰ ਸਿੰਘ ਮੱਟੂ, ਵੀਨਾ ਅਤੇ ਲਵਪ੍ਰੀਤ ਸਿੰਘ ਦੇ ਪੂਰਨ ਸਹਿਯੋਗ ਰਹੇਗਾ।

Related Articles

Leave a Reply

Your email address will not be published.

Back to top button