ਸਰਦੂਲਗੜ੍ਹ, 06 ਮਈ (ਗੁਰਜੀਤ ਸਿੰਘ ਸੰਧੂ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸ ਨੂੰ ਸਹੀ ਤਰੀਕੇ ਨਾਲ ਮੰਡੀਆਂ ਵਿਚੋਂ ਚੱਕਣਾ ਅਤੇ ਕਰੋਨਾ ਮਹਾਮਾਰੀ ਤੋਂ ਬਚਾਅ ਕਰਨ ਲਈ ਦਿੱਤੀਆਂ ਗਈਆਂ ਹਦਾਇਤਾਂ ਦਾ ਨਿਰੀਖਣ ਕਰਨ ਲਈ ਅੱਜ ਡੀ.ਅੈਸ.ਪੀ ਅਮਰਜੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਅਜੈ ਕੁਮਾਰ ਪਰੋਚਾ ਨੇ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ ਇਸ ਮੌਕੇ ਉਨ੍ਹਾਂ ਨੇ ਮੰਡੀ ਵਿਖੇ ਆ ਰਹੀ ਕਣਕ ਦੀ ਪੜਤਾਲ ਕਰਦਿਆਂ ਪਤਾ ਕੀਤਾ ਕਿ ਇਹ ਕਣਕ ਪੰਜਾਬ ਦੇ ਪਿੰਡਾਂ ਵਿੱਚੋਂ ਹੀ ਆ ਰਹੀ ਹੈ।
ਕਿਤੇ ਕਿਸੇ ਨਾਲ ਲੱਗਦੇ ਹੋਰ ਰਾਜਾਂ ਵਿੱਚੋਂ ਤਾਂ ਨਹੀਂ ਆ ਰਹੀ ਇਸ ਤੋਂ ਇਲਾਵਾ ਉਨ੍ਹਾਂ ਨੇ ਲੇਬਰ,ਕਿਸਾਨਾਂ ਅਤੇ ਆਡ਼੍ਹਤੀਆਂ ਨੂੰ ਕੋਰੋਨਾ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਹਦਾਇਤ ਕਰਦੀਆ ਸਾਰਿਆਂ ਨੂੰ ਮਾਸਕ ਲਾਉਣਾ ,ਦਸਤਾਨੇ ਪਓੁਣਾ ਅਤੇ ਸੇਨੇਟਾਈਜ਼ਰ ਦੀ ਵਰਤੋਂ ਕਰਨ ਤੋ ਇਲਾਵਾ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ,ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਲ ਚੌਧਰੀ, ਪੰਕਜ ਗਰਗ ਟਾਟਾ, ਭੋਜ ਰਾਜ ਸਿੰਗਲਾ, ਰਮੇਸ਼ ਕੁਮਾਰ ਬੰਟੂ ਮੀਰਪੁਰ ਵਾਲਿਆਂ ਤੋਂ ਇਲਾਵਾ ਆੜ੍ਹਤੀਏ ਕਿਸਾਨ ਅਤੇ ਮਜ਼ਦੂਰ ਨੇ ਉਨ੍ਹਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦਾ ਵਿਸ਼ਵਾਸ ਦਿਵਾਇਆ ।