ਜਲੰਧਰ, 02 ਜੂਨ (ਕਬੀਰ ਸੌਂਧੀ) :- ਸ. ਗੁਰਸ਼ਰਨ ਸਿੰਘ ਸੰਧੂ ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ ਹਰਪਾਲ ਸਿੰਘ , ਏ.ਡੀ.ਸੀ.ਪੀ. ਸਿਟੀ -2 , ਅਤੇ ਸ੍ਰੀ ਰਵਿੰਦਰ ਸਿੰਘ ਏ.ਸੀ.ਪੀ. ਸਬ ਡਵੀਜ਼ਨ ਕੰਨਟੋਨਮੈਂਟ ਜਲੰਧਰ ਜੀ ਦੀ ਅਗਵਾਈ ਹੇਠ ਇੰਸ : ਅਜਾਇਬ ਸਿੰਘ ਮੁੱਖ ਅਫਸਰ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਵੱਲੋਂ ਮਿਤੀ 01.06.2022 ਨਸ਼ਾ ਤਸਕਰਾਂ ਦੇ ਖਿਲਾਫ ਚਲੀ ਮੁਹਿੰਮ ਦੇ ਸਬੰਧ ਵਿੱਚ ASI ਰਾਜਿੰਦਰ ਸਿੰਘ 218 ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬਾਬਾ ਸੁੱਖਾ ਸਿੰਘ ਦੀ ਜਗ੍ਹਾ ਨੇੜੇ ਪੁੱਜੀ ਤਾਂ ਇੱਕ ਨੌਜਵਾਨ ਪਿੱਪਲ ਦੇ ਦਰੱਖਤ ਲਾਗੇ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਆਮਦ ਨੂੰ ਦੇਖ ਕੇ ਯੱਕਦਮ ਘਬਰਾ ਕੇ ਕਾਹਲੀ – ਕਾਹਲੀ ਨਾਲ ਆਪਣੇ ਸੱਜੇ ਹੱਥ ਖੇਤਾਂ ਵੱਲ ਨੂੰ ਹੋ ਤੁਰਿਆ ਅਤੇ ਜਿਸਨੇ ਆਪਣੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਮੋਮੀ ਲਿਫਾਫਾ ਰੰਗ ਚਿੱਟਾ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਰਾਜਨ ਉਰਫ ਰਾਜਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਪੰਡੋਰੀ ਮੁਸ਼ਾਹਕਤੀ ਥਾਣਾ ਸਦਰ ਜਲੰਧਰ ਦੱਸਿਆ।
ਜੋ ਰਾਜਨ ਉਰਫ ਰਾਜਾ ਵਲੋਂ ਖੇਤਾਂ ਵੱਲੋਂ ਸੁਣੋ ਮੋਮੀ ਲਿਫਾਫੇ ਨੂੰ ਖੋਲ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 05 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸਤੇ ਰਾਜਨ ਉਰਫ ਰਾਜਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਪੰਡੋਰੀ ਮੁਸ਼ਾਰਕਤੀ ਥਾਣਾ ਸਦਰ ਜਲੰਧਰ ਖਿਲਾਫ਼ ਮੁੱਕਦਮਾ ਨੰਬਰ 79 ਮਿਤੀ 01-06-2022 ਅਧੀਨ ਧਾਰਾ 21-61-85 NDPS ACT ਥਾਣਾ ਸਦਰ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸਨੂੰ ਅੱਜ ਮਿਤੀ 02.06.2022 ਨੂੰ ਮਾਨਯੋਗ ਸ਼੍ਰੀ ਪਰਿੰਦਰ ਸਿੰਘ ACJM ਸਾਹਿਬ ਜੀ ਦੇ ਪੇਸ਼ ਕੀਤਾ ਗਿਆ ਜੋ ਜੱਜ ਸਾਹਿਬ ਜੀ ਨੇ ਉਕਤ ਦੋਸ਼ੀ ਨੂੰ 14 ਦਿਨ ਦੇ ਜੂਡੀਸ਼ੀਅਲ ਰਿਮਾਂਡ ਦਾ ਹੁਕਮ ਫੁਰਮਾਇਆ ਗਿਆ ਹੈ।