ताज़ा खबरपंजाब

5 ਕਿਲੋ ਗਾਂਜੇ ਅਤੇ 255 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ, 19 ਅਗਸਤ (ਕਬੀਰ ਸੌਂਧੀ) : ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv , ਸ਼੍ਰੀ ਜਗਜੀਤ ਸਿੰਘ ਸਰੋਆ , PPS , ADCP – Inv , ਸ਼੍ਰੀ ਪਰਮਜੀਤ ਸਿੰਘ , PPS , ACP – Detective , ਜਲੰਧਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਇੰਦਰਜੀਤ ਸਿੰਘ , ਇੰਚਾਰਜ ਐਂਟੀ ਨਾਰਕੋਟਿਕਸ ਸੈਲ ਦੀ ਪੁਲਿਸ ਟੀਮ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ 2 ਨਸ਼ਾ ਤਸਕਰਾਂ ਨੂੰ 5 ਕਿੱਲੋਗ੍ਰਾਮ ਗਾਂਜੇ ਅਤੇ 255 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 18.08.2022 ਨੂੰ ਐਂਟੀ ਨਾਰਕੋਟਿਕ ਸੈਲ ਦੇ ਸਬ ਇੰਸਪੈਕਟਰ ਰਾਜ ਕੁਮਾਰ ਸਮੇਤ ਪੁਲਿਸ ਟੀਮ ਬਾਏ ਗਸ਼ਤ ਥਾਂ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਪੁਲ ਨਹਿਰ ਬਾਬਾ ਬੁੱਢਾ ਜੀ ਨਗਰ ਬਸਤੀ ਬਾਵਾ ਖੇਲ ਮੌਜੂਦ ਸੀ ਕਿ ਇੱਕ ਆਟੋ ਨੰ . PB08 – EN 0529 ਵਿੱਚ ਇੱਕ ਮੋਨਾ ਵਿਅਕਤੀ ਆਇਆ ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਟੋ ਦੀ ਬ੍ਰੇਕ ਲਗਾ ਕੇ ਪਿਛੇ ਮੋੜਨ ਲੱਗਾ , ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਮੁਕੇਸ਼ ਕੁਮਾਰ ਪੁੱਤਰ ਗੰਗਾ ਰਾਮ ਵਾਸੀ ਮਕਾਨ ਨੰ . 135 ਗਲੀ ਨੰ . 3 ਇੰਦਰਾ ਕਲੋਨੀ ਜਲੰਧਰ ਦੱਸਿਆ। ਜਿਸਦੇ ਆਟੋ ਵਿੱਚ ਡਰਾਇਵਰ ਸੀਟ ਦੇ ਨਾਲ ਪੈਰਾਂ ਵਿੱਚ ਪਏ ਇੱਕ ਬੋਰੇ ਵਿੱਚੋਂ 5 ਕਿੱਲੋਗ੍ਰਾਮ ਗਾਂਜਾ ਬ੍ਰਾਮਦ ਹੋਣ ਤੇ ਦੋਸ਼ੀ ਖਿਲਾਫ ਮੁੱਕਦਮਾ ਉਕਤ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

ਇਸੇ ਤਰਾਂ ਮਿਤੀ 19.08.2022 ਨੂੰ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਇੰਸ , ਇੰਦਰਜੀਤ ਸਿੰਘ ਸਮੇਤ ਪੁਲਿਸ ਟੀਮ ਬ੍ਰਾਏ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ Y ਪੁਆਂਇੰਟ ਭਗਤ ਸਿੰਘ ਕਲੋਨੀ ਮੌਜੂਦ ਸੀ ਕਿ ਵੇਰਕਾ ਪੁਲ ਸਾਈਡ ਸਰਵਿਸ ਰੋਡ ਤੋਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਛੇ ਮੁੜਨ ਲਗਾ , ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਮੁਕੇਸ਼ ਕੁਮਾਰ ਉਰਫ ਧੋਨੀ ਪੁੱਤਰ ਮਿਸ਼ਰਾ ਰਾਮ ਵਾਸੀ ਗਲੀ ਨੰ . 7 ਇੰਦਰਾ ਕਲਨੀ ਜਲੰਧਰ ਦੱਸਿਆ।

ਜਿਸਦੀ ਤਲਾਸ਼ੀ ਸ਼੍ਰੀ ਪਰਮਜੀਤ ਸਿੰਘ PPS , ACP – Detective , ਜਲੰਧਰ ਦੀ ਹਾਜਰੀ ਵਿਚ ਕਰਨ ਤੇ ਉਸ ਪਾਸੋਂ 255 ਗ੍ਰਾਮ , ਨਸ਼ੀਲਾ ਪਾਊਡਰ ਬ੍ਰਾਮਦ ਹੋਣ ਤੇ ਦੋਸ਼ੀ ਖਿਲਾਫ ਮੁੱਕਦਮਾ ਉਕਤ ਦਰਜ ਰਜਿਸ਼ਟਰ ਕਰਵਾ ਕੇ ਦੋਸ਼ੀ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਮੁਕੇਸ਼ ਕੁਮਾਰ ਉਰਫ ਧੋਨੀ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਅਤੇ ਅਕਸਾਈਜ਼ ਦੇ ਕੁੱਲ 17 ਮੁੱਕਦਮੇ ਦਰਜ ਹਨ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਰਿਹਾ ਹੈ।

Related Articles

Leave a Reply

Your email address will not be published.

Back to top button