ਜੰਡਿਆਲਾ ਗੁਰੂ, 19 ਅਗਸਤ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਇਲਾਕੇ ਵਿੱਚ ਲੁੱਟਾ ਖੋਹਾ,ਚੋਰੀਆਂ ਦਾ ਪੂਰੇ ਸ਼ਿਖਰਾ ਤੇ ਬੋਲ ਬਾਲਾ ਹੈ ਅਤੇ ਆਏ ਦਿਨ ਕਿਤੇ ਨਾ ਕਿਤੇ ਤਰ ਤਰ ਗੋਲੀਆਂ ਚੱਲਣ ਦੀਆਂ ਖਬਰਾਂ ਆਮ ਜਿਹੀਆ ਹੋ ਗਈਆ ਹਨ ਜਿਵੇਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜੰਡਿਆਲਾ ਗੁਰੂ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਡਾਵਾਂਡੋਲ ਹੈ। ਜਿਸ ਦੀ ਤਾਜ਼ਾ ਮਿਸਾਲ ਬੀਤੀ ਸ਼ੁੱਕਰਵਾਰ ਨੇੜੇ ਸ਼ਿਵਪੁਰੀ ਜੰਡਿਆਲਾ ਗੁਰੂ ਵਿਖੇ ਦੇਰ ਰਾਤ 12 ਵਜੇ ਦੇ ਕਰੀਬ 2 ਮੋਟਰਸਾਈਕਲਾਂ ਸਵਾਰ 4 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇਕ ਨੌਜਵਾਨ ਦੀ ਉਸ ਦੇ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਜਾਣਕਾਰੀ ਅਨੁਸਾਰ ਮ੍ਰਿਤਕ ਰਾਮਸ਼ਰਨ ਉਰਫ ਬਾਬਾ ਪੁੱਤਰ ਅਜੀਤ ਸਿੰਘ ਨੂੰ 5 ਗੋਲ਼ੀਆਂ ਲੱਗੀਆਂ ਸੀ ਜਿਸ ਨੂੰ ਵੇਖਦੇ ਹੋਏ ਤੁਰੰਤ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਨਵੀਂ ਆਬਾਦੀ, ਵਾਰਡ 7 ਜੰਡਿਆਲਾ ਗੁਰੂ ਦਾ ਰਹਿਣ ਵਾਲਾ ਸੀ ਤੇ ਇਸ ਸਮੇਂ ਗਊਸ਼ਾਲਾ ਰੋਡ ‘ਤੇ ਸ਼ਿਵਪੁਰੀ ਨੇੜੇ ਰਹਿ ਰਿਹਾ ਸੀ। ਉਹ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਆਪਣੀ ਬੇਟੀ ਨਾਲ ਵਾਪਸ ਘਰ ਆ ਰਿਹਾ ਸੀ ਤੇ ਜਦੋਂ ਉਹ ਘਰ ਦੇ ਬਾਹਰ ਪਹੁੰਚਿਆ ਤਾਂ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਥਾਣਾ ਜੰਡਿਆਲਾ ਗੁਰੂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਦਿਆਂ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਖਬਰ ਲਿਖਣ ਤੱਕ ਮ੍ਰਿਤਕ ਰਾਮ ਸ਼ਰਨ ਉਰਫ ਬਾਬਾ ਤੇ ਗੋਲੀਆਂ ਚੱਲਣ ਦਾ ਮੁੱਖ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਪਰ ਭਰੋਸੇਯੋਗ ਵਸੀਲਿਆਂ ਮੁਤਾਬਕ ਕਿਤੇ ਨਾ ਕਿਤੇ ਇਸ ਹੋਏ ਕਾਤਲ ਦਾ ਕਾਰਨ ਨਸ਼ੀਲੇ ਪਦਾਰਥਾਂ ਦੇ ਪੈਸਿਆਂ ਦਾ ਲੈਣ-ਦੇਣ ਵੀ ਦੱਸਿਆ ਜਾ ਰਿਹਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਿਰਪੱਖਤਾ ਜਾਂਚ ਪੜਤਾਲ ਕਰਨ ਤੋਂ ਬਾਅਦ ਵਿੱਚ ਕੀ ਤੱਥ ਸਾਹਮਣੇ ਆਉਣ ਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਪਰੋਕਤ ਖਬਰ ਜਿਵੇ ਹੀ ਜੰਗਲ ਦੀ ਅੱਗ ਵਾਂਗ ਫੈਲ ਦਿਆਂ ਹੀ ਸੋਸ਼ਲ ਮੀਡੀਆਂ ਰਾਹੀ ਜੰਡਿਆਲਾ ਗੁਰੂ ਹਲਕੇ ਨਾਲ ਸਬੰਧਤ ਵਿਦੇਸ਼ਾਂ ਵਿੱਚ ਵੱਸ ਦੇ ਐੱਨ ਆਰ ਆਈ ਭਰਾ ਵੀ ਚਿੰਤਾ ਜਨਕ ਹਨ। ਫੋਨ ਤੇ ਗੱਲ ਕਰਦਿਆਂ ਸਮਾਜ ਸੇਵਕ ਹਰਿੰਦਰ ਪਾਲ ਸਿੰਘ ਟਿੱਕਾ ਨਾਰਵੇ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਜੰਡਿਆਲਾ ਗੁਰੂ ਵਿੱਚ ਕੋਈ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਡਾਵਾਂਡੋਲ ਹੈ।ਲੁੱਟਾਂ ਖੋਹਾਂ ਨਸ਼ਿਆਂ ਅਤੇ ਤਰ ਤਰ ਚੱਲ ਰਹੀਆਂ ਨਜਾਇਜ਼ ਹਥਿਆਰ ਦੀਆਂ ਗੋਲੀਆਂ ਦੀ ਪਾਬੰਧੀ ਤੇ ਨਾ ਹੀ ਪੰਜਾਬ ਸਰਕਾਰ ਇਸ ਨੂੰ ਕੰਟਰੋਲ ਕਰ ਰਹੀ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਠੋਸ ਕਦਮ ਚੁੱਕ ਰਹੀਹੈ ਹਾਂ ਵਾਰਦਾਤ ਹੁਣ ਤੋਂ ਬਾਅਦ ਜਰੂਰ ਕੁਝ ਥੋੜੀ ਜਿਹੀ ਹਰਕਤ ਵਿੱਚ ਜਰੂਰ ਆ ਜਾਂਦਾ ਫਿਰ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ ਪਰ ਅਫਸੋਸ ਜੇਕਰ ਇਹੋ ਪੁਲਿਸ ਪ੍ਰਸ਼ਾਸ਼ਨ ਦੀ ਹਰਕਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਕਰਨ ਤਾਂ ਵਾਰਦਾਤਾਂ ਕਦੇ ਜੰਡਿਆਲਾ ਗੁਰੂ ਕਿ ਪੂਰੇ ਪੰਜਾਬ ਵਿੱਚ ਵੀ ਕਿਤੇ ਵਾਰਦਾਤਾਂ ਨਾ ਹੋਣ। ਸਮੇਂ ਸਮੇਂ ਤੇ ਮੌਜੂਦਾ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੇ ਮਤਲਬ ਲਈ ਜਨਤਾ ਨੂੰ ਗੁੰਮਰਾਹ ਕਰ ਕੇ ਲੋਲੀ ਪੌਪ ਰਹੀ ਪੰਜਾਬ ਤੇ ਰਾਜ ਕਰ ਰਹੀਆਂ ਹਨ ਤੇ ਆਪਣਾ ਉੱਲੂ ਸਿੱਧਾ ਕਰ ਰਹੀਆਂ ਹਨ ਜੋ ਸਮਝਦਾਰ ਲੋਕ ਉਪਰੋਕਤ ਵਾਰਦਾਤਾਂ ਤੋ ਦੁੱਖੀ ਹੋ ਕੇ ਲੋਕ ਵਿਦੇਸ਼ਾ ਵੱਲ ਜਾਣ ਨੂੰ ਮਜਬੂਰ ਹੋ ਹਨ।