
ਜੰਡਿਆਲਾ ਗੁਰੂ 10 ਮਾਰਚ (ਕੰਵਲਜੀਤ ਸਿੰਘ ਲਾਡੀ) : ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰਸਟ ਵੱਲੋਂ 26ਵਾਂ ਦੋ ਦਿਨਾਂ ਕਬੱਡੀ ਕੱਪ ਖਲਚੀਆਂ ਅਮਿਟ ਯਾਦਾਂ ਛੱਡਦਾ ਹੋਇਆ ਬੜੀ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ l ਚੇਅਰਮੈਨ ਸਰਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਬੱਡੀ ਕੱਪ ਟੂਰਨਾਮੈਂਟ ਕਬੱਡੀ ਖਿਡਾਰੀਆਂ, ਗਰਾਮ ਪੰਚਾਇਤ,ਮੋਹਤਬਰ ਆਗੂਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ|ਇਸ ਕਬੱਡੀ ਕੱਪ 37 ਕਿਲੋ ਵਰਗ ਦੀਆਂ 8 ਟੀਮਾਂ, 60 ਕਿਲੋ ਵਰਗ ਦੀਆਂ 18 ਟੀਮਾਂ, ਆਲ ਓਪਨ ਦੀਆਂ 16 ਟੀਮਾਂ ਤੇ ਲੜਕੀ ਦੀਆਂ ਦੋ ਟੀਮਾਂ ਦੇ ਖਿਡਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ| ਇਸ ਕਬੱਡੀ ਕੱਪ ਦੇ ਟੂਰਨਾਮੈਂਟ ਦਾ ਆਗਾਜ਼ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੇ ਐਸ.ਡੀ.ਐਮ ਅਮਨਪ੍ਰੀਤ ਸਿੰਘ ਵੱਲੋਂ ਆਪਣੇ ਕਰ ਕਲਮਾ ਨਾਲ ਕੀਤਾ ਗਿਆ| ਇਸ ਮੌਕੇ ਐਸ.ਡੀ.ਐਮ ਅਮਨਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਖੇਡ ਟੂਰਨਾਮੈਂਟ ਕਰਾਉਣੇ ਚਾਹੀਦੇ ਹਨ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰਸਟ ਦੇ ਚੇਅਰਮੈਨ ਸਰਜੀਤ ਸਿੰਘ ਸੰਧੂ ਤੇ ਪਿੰਡ ਵਾਸੀਆਂ ਦਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਸ਼ਲਾਂਗਾਯੋਗ ਉਪਰਾਲਾ ਹੈ| ਇਹਨਾ ਟੂਰਨਾ ਮਿੰਟਾਂ ਵਿੱਚੋਂ ਹੀ ਚੰਗੇ ਖਿਡਾਰੀ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰਦੇ| ਕਬੱਡੀ ਦੇ ਹੋਏ ਵੱਖ ਵੱਖ ਮੁਕਾਬਲਿਆਂ ਚ ਖਿਡਾਰੀਆ ਵੱਲੋਂ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ ਗਿਆ ।ਕਬੱਡੀ 37 ਕਿਲੋ ਵਰਗ ਚ ਪਹਿਲਾ ਸਥਾਨ ਵਡਾਲਾ ਕਲਾਂ ਤੇ ਦੂਜਾ ਸਥਾਨ ਖਲਚੀਆਂ ਦੀ ਟੀਮ ,60 ਕਿਲੋ ਵਰਗ ਚ ਪਹਿਲਾ ਸਥਾਨ ਖਲਚੀਆਂ ਦੂਜਾ ਸਥਾਨ ਲੋਹਗੜ, ਆਲ ਓਪਨ ਵਿੱਚ ਪਹਿਲਾ ਸਥਾਨ ਖਰਚੀਆਂ ਦੂਜਾ ਸਥਾਨ ਬਿਆਸ ਦੇ ਕਬੱਡੀ ਖਿਡਾਰੀਆਂ ਵੱਲੋਂ ਜਿੱਤ ਪੱਕੀ ਕੀਤੀ ਗਈ| ਕਬੱਡੀ ਕੱਪ ਦੇ ਅਖੀਰ ਰਈਆ ਤੇ ਖਲਚੀਆਂ ਦੀਆਂ ਲੜਕੀਆਂ ਦਾ ਕਬੱਡੀ ਮੈਚ ਕਰਵਾਇਆ ਗਿਆ।
ਇਸ ਲੜਕੀਆਂ ਦੇ ਕਬੱਡੀ ਮੈਚ ਵਿੱਚ ਖਲਚੀ ਟੀਮ ਦੀਆਂ ਖਿਡਾਰਨਾਂ ਵੱਲੋਂ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਮੈਚ ਜਿੱਤ ਲਿਆ| ਇਸ ਕਬੱਡੀ ਕੱਪ ਦੌਰਾਨ ਸੁਰਿੰਦਰ ਪਾਲ ਸੋਧੀ, ਸੁਖਦੇਵ ਕੁਮਾਰ ਬਾਂਗਰ ਸਾਬਕਾ ਤਹਿਸੀਲਦਾਰ, ਐਸ.ਐਚ.ਓ ਬਿਕਰਮਜੀਤ ਸਿੰਘ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ|ਇਸ ਕਬੱਡੀ ਕੱਪ ਦੌਰਾਨ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 41 ਹਜਾਰ, ਦੂਸਰੇ ਸਥਾਨ ਦੀ ਟੀਮ ਨੂੰ 31000 ਰੁਪਏ ਨਗਦ ਇਨਾਮ ਤੇ ਸ਼ੀਲਡਾ ਦੇ ਕੇ ਸਨਮਾਨਿਤ ਕੀਤਾ ਗਿਆ|ਇਸ ਮੋਕੇ ਸਵਰਨਜੀਤ ਸਿੰਘ ਸੰਧੂ ਚੇਅਰਮੈਨ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਖਿਲਚੀਆਂ ਅਤੇ ਬਿਆਸ ਕੋ ਨਾਈਟਡਾਇਰੈਕਟਰ,ਸੁਰਿੰਦਰ ਪਾਲ ਸੋਂਧੀ ਜਨਰਲ ਸੈਕਰੇਟਰੀ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ , ਪ੍ਰਧਾਨ ਸੁਖਦੇਵ ਕੁਮਾਰ ਬਾਂਗੜ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ, ਕਰਨਦੀਪ ਸਿੰਘ ਸੰਧੂ ਕੈਸ਼ੀਅਰ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ, ਹਰਜਿੰਦਰ ਕਲੇਰ ਮੀਡੀਆ ਐਡਵਾਈਜ਼ਰ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ, ਬਲਦੇਵ ਸਿੰਘ ਫਾਇਨੈਂਸ ਐਡਵਾਈਜ਼ਰ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ,ਡਾਕਟਰ ਬਿਕਰਮਜੀਤ ਸਿੰਘ ਬਾਠ,ਸਰਪੰਚ ਫੁੱਲਵਿੰਦਰ ਸਿੰਘ ਸੋਨੀ ਐਨ.ਆਰ ਆਈ ਰਿੰਪਲ ਕੈਨੇਡਾ , ਰਮੀ ਕੈਨੇਡਾ , ਸੋਨੂੰ ਇਟਲੀ , ਅੰਜੂ ਜਰਮਨੀ , ਸਤਵੇਰ ਸਿੰਘ ਸਤਾ,ਬਲਰਾਜ ਜਰਮਨੀ , ਬਿੱਲੂ ਚੀਮਾ , ਹਰਪਾਲ ਸਿੰਘ ਜਲਾਬਾਦ , ਸਤਨਾਮ ਸਿੰਘ ਬਿੱਟੂ ਤਖਤੂਚੱਕ ,ਜੋਧਵੀਰ ਸਿੰਘ ਸਰਲੀ , ਪੱਪੂ ਸ਼ਾਹ , ਕੁੱਕੂ ਸ਼ਾਹ ,ਡਾ. ਜਤਿੰਦਰ ਪਾਲ ਡਾ. ਕੰਵਰਜੀਤ ਸਿੰਘ ਚਾਹਲ,ਜਸਵਿੰਦਰ ਸਿੰਘ ਖਾਲਸਾ,ਡਾ.ਰਾਜ ਕੁਮਾਰ,ਮਨਜੀਤ ਸਿੰਘ ਮੀਤਾ, ਹਰਪਾਲ ਸਿੰਘ ਭਲਾ,ਮਾਸਟਰ ਸੁਖਵਿੰਦਰ ਸਿੰਘ ਸੁੱਖਾ ,ਮਾਸਟਰ ਅਵਤਾਰ ਸਿੰਘ,ਮਲਕੀਤ ਸਿੰਘ,ਬਾਉ ਮਨਪ੍ਰੀਤ ਸੋਨੀ ਖਾਲਸਾ,ਬਿੰਦ ਫੌਜੀ,ਸੁਖਦੇਵ ਸਿੰਘ ਸੁੱਖਾ,ਮੈਡਮ ਕੁਲਦੀਪ ਕੌਰ ਕੋਚ, ਕਾਬਲ ਸਿੰਘ ਕੋਚ, ਬਾਬਾ ਕੋਚ ਨਾਗੋਕੇ ,ਕਾਬਲ ਸਿੰਘ ਤਿਮੋਵਾਲ ਕੋਚ,ਹੈਪੀ ਕੋਚ ਵਡਾਲਾ.ਸੁਖਦੇਵ ਸਿੰਘ ਸੁੱਖਾ ਵਡਾਲਾ.ਡਾਕਟਰ ਮੋਨੂੰ ,ਯਾਦੀ , ਗੋਰਾ , ਹਨੀ , ਗੋਪੀ , ਦਿਆਲ ਸਿੰਘ , ਜੈਦੀਪ , ਕਾਬਲ ਸਿੰਘ , ਜਗਤਾਰ ਸਿੰਘ ਆਦਿ ਹਾਜਿਰ ਸਨ।