ਜੰਡਿਆਲਾ ਗੁਰੂ, 24 ਦਸੰਬਰ (ਕੰਵਲਜੀਤ ਸਿੰਘ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਦੇ ਆਗੂਆਂ ਨੇ ਗੁਰਦੁਆਰਾ ਧੰਨ ਧੰਨ ਬਾਬਾ ਭੂਰਾ ਵਾਲਾ ਪਿੰਡ ਰਾਮਪੁਰਾ ਵਿਖੇ ਜਥੇਬੰਦੀ ਦੇ ਸੂਬਾ ਆਗੂ ਮੰਗਲ ਸਿੰਘ ਰਾਮਪੁਰਾ ਗੁਰ ਸਾਹਿਬ ਸਿੰਘ ਚਾਟੀਵਿਡ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਦੀ ਪ੍ਰਧਾਨਗੀ ਹੇਠ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਸੁੱਚਾ ਸਿੰਘ ਲੱਧੂ ਰਣਜੀਤ ਸਿੰਘ ਅਲੀਵਾਲ ਜਲੰਧਰ ਪਰਮਜੀਤ ਸਿੰਘ ਕਪੂਰਥਲਾ ਦਵਿੰਦਰ ਸਿੰਘ ਚਾਟੀ ਵਿੰਡ ਨੇ ਕਿਹਾ ਕਿ ਉੱਤਰੀ ਭਾਰਤ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਂਝੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ 2 ਜਨਵਰੀ ਨੂੰ ਮਾਝੇ ਦੀ ਧਰਤੀ ਜੰਡਿਆਲਾ ਗੁਰੂ ਅਤੇ 6 ਜਨਵਰੀ ਮਾਲਵੇ ਦੀ ਧਰਤੀ ਬਰਨਾਲਾ ਵਿਖੇ ਵੱਡੀਆਂ ਮਹਾ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੀਆਂ ਲਟਕਦੀਆਂ ਹੋਈਆਂ ਮੰਗਾਂ ਜਿਨਾਂ ਵਿੱਚ ਸਾਰੀਆਂ ਫਸਲਾਂ ਦੀ ਖਰੀਦ ਤੇ MSP ਕਨੂੰਨ ਦੀ ਗਾਰੰਟੀ ਦੇਣਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ C 2 +50% ਮੁਨਾਫ਼ੇ ਅਨੁਸਾਰ ਦਿੱਤੇ ਜਾਣ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਦੀ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ,ਸਮਾਰਟ ਮੀਟਰਾਂ ਨੂੰ ਬੰਦ ਕਰਕੇ ਪੁਰਾਣੇ ਮੀਟਰ ਲਗਾਉਣ, ਹੜਾਂ ਨਾਲ ਖਰਾਬ ਹੋਈਆਂ ਫ਼ਸਲਾਂ ਘਰਾ ਪਸੂਆ ਦਾ ਯੋਗ ਮੁਆਵਜ਼ਾ ਨਾ ਦੇਣਾ ਅਤੇ ਭਾਰਤ WTO ਚੋਂ ਬਾਹਰ ਆਵੇ, ਭਾਰਤ ਮਾਲਾ ਪ੍ਰੋਜੈਕਟ ਵਿੱਚ ਕਿਸਾਨਾਂ ਦੀ ਖੱਜਲ ਖਰਾਬੀ ਬੰਦ ਕਰਕੇ ਕਿਸਾਨਾਂ ਦੀਆਂ ਜਮੀਨਾਂ ਦਾ 4 ਗੁਣਾ ਵੱਧ ਰੇਟ ਤੈਅ ਕੀਤਾ ਜਾਵੇ ,
ਪਰਾਲੀ ਸਾੜਨ ਵਾਲਾ ਬਿੱਲ ਰੱਦ ਕਰਕੇ ਕਿਸਾਨਾਂ ਉੱਪਰ ਪਾਏ ਕੇਸ ਤੁਰੰਤ ਰੱਦ ਕੀਤੇ ਜਾਣ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਦੀ ਤਰ੍ਹਾਂ ਦਿੱਲੀ ਵਿੱਚ ਬਹੁਤ ਵੱਡਾ ਸੰਘਰਸ਼ ਦੁਬਾਰੇ ਉਲੀਕਿਆ ਜਾ ਸਕਦਾ ਹੈ ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂਕਿਹਾ ਕੀ ਦੋਵਾਂ ਹੀ ਰੈਲੀਆਂ ਦੀਆਂ ਤਿਆਰੀਆਂ ਮੁਕੰਮਲ ਰੂਪ ਵਿੱਚ ਪੂਰੀਆਂ ਹੋ ਚੁੱਕੀਆਂ ਨੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਮਿੱਠਾ ਚਾਟੀਵਿੰਡ ਸੋਨੂ ਮਾਹਲ ਸੁਲਤਾਨਵਿਡ ਕਾਰਜ ਸਿੰਘ ਰਾਮਪੁਰਾ ਅੰਗਰੇਜ਼ ਸਿੰਘ ਚਾਟੀਵਿੰਡ ਸਾਹਿਬ ਸਿੰਘ ਸਭਰਾ ਬਲਵੰਤ ਸਿੰਘ ਪੰਡੋਰੀ ਰਾਜਪਾਲ ਸਿੰਘ ਮਿਲਖਾ ਸਿੰਘ ਮਹਿੰਦਰ ਸਿੰਘ ਸੁਲਤਾਨਵਿੰਡ ਬਲਦੇਵ ਸਿੰਘ ਚੱਬਾ ਸੁਖਦੇਵ ਸਿੰਘ ਬੁੱਤ ਗੁਰਪ੍ਰੀਤ ਸਿੰਘ ਖਾਨਕੋਟ ਹਰਪਾਲ ਸਿੰਘ ਪੰਡੋਰੀ ਦਰਸ਼ਨ ਸਿੰਘ ਜਾਣੀਆ ਹਰਪਾਲ ਸਿੰਘ ਬੁੱਤ ਮਲੂਕ ਸਿੰਘ ਸੁੱਖੇਵਾਲ ਨੰਬਰਦਾਰ ਸੱਜਣ ਸਿੰਘ ਰਾਮਪੁਰਾ ਸਰਬਜੀਤ ਸਿੰਘ ਸਰਪੰਚ ਰਾਮਪੁਰਾ ਸੁਖਜੀਤ ਸਿੰਘ ਨੰਦ ਵਾਲਾ ਹਰਪਿੰਦਰ ਸਿੰਘ ਬਡਾਲਾ ਬਲਵਿੰਦਰ ਸਿੰਘ ਬਾਵਾ ਜੰਡਿਆਲਾ ਬਚਿੱਤਰ ਸਿੰਘ ਚਾਟੀਵਿੰਡ ਲਵ ਸਿੰਘ ਚੀਤੇ ਆਦਿ ਆਗੂਆਂ ਇਸ ਮੀਟਿੰਗ ਨੂੰ ਸੰਬੋਧਨ ਕੀਤਾ।