ताज़ा खबरपंजाब

15 ਅਗਸਤ ਨੂੰ ਟਰੈਕਟਰ ਮਾਰਚ ਕਰਕੇ ਕਿਸਾਨ ਕਰਨਗੇ ਮੋਦੀ ਸਰਕਾਰ ਦਾ ਵਿਰੋਧ, ਤਿਆਰੀਆਂ ਮੁਕੰਮਲ

ਜੰਡਿਆਲਾ ਗੁਰੂ 14 ਅਗਸਤ (ਕੰਵਲਜੀਤ ਸਿੰਘ ਲਾਡੀ) : ਚਾਟੀਵਿੰਡ, ਕੋਟਬੁਡਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਚਾਟੀਵਿੰਡ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਅੰਮ੍ਰਿਤਸਰ ਜ਼ਿਲ੍ਹੇ ਦੀ ਮੀਟਿੰਗ ਗੁਰਦੁਆਰਾ ਸਹੀਦ ਬਾਬਾ ਮਹਿਤਾਬ ਸਿੰਘ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸੰਦੀਪ ਸਿੰਘ ਮਿੱਠਾ ਚਾਟੀਵਿੰਡ ਕਾਰਜ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ ਮਹਿੰਦਰ ਸਿੰਘ ਸੁਲਤਾਨਵਿੰਡ ਪਾਲ ਸਿੰਘ ਚਾਟੀਵਿੰਡ ਨੇ ਕੀਤੀ ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਚਾਟੀਵਿੰਡ ਕਿਹਾ ਕਿ 15 ਅਗਸਤ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਆਗੂਆਂ ਬੋਲਦਿਆਂ ਕਿਹਾ ਕਿ 1919 ਵਿੱਚ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਵਿਖੇ ਨਿਹੱਥੇ ਲੋਕਾ ਤੇ ਗੋਲੀਆਂ ਮਾਰ ਕੇ ਹਜਾਰਾ ਲੋਕਾ ਨੂੰ ਸਹੀਦ ਕਰ ਦਿਤਾ ਸਮੇਂ ਦੀ ਬ੍ਰਿਟਿਸ਼ ਸਰਕਾਰ ਨੇ ਜਨਰਲ ਅਡਵੈਰ ਨੂੰ ਸਨਮਾਨਿਤ ਕੀਤਾ ਉਸੇ ਤਰ੍ਹਾਂ ਅੱਜ ਕਿਸਾਨਾਂ ਤੇ 13 ,14 ਅਤੇ 21 ਫਰਵਰੀ ਨੂੰ ਕਿਸਾਨਾਂ ਦੇ ਗੋਲੀਆਂ ਚਲਵਾਉਣ ਵਾਲੇ ਪੁਲਿਸ ਪ੍ਰਸ਼ਾਸਨ ਨੂੰ ਰਾਸ਼ਟਰਪਤੀ ਮੈਡਲ ਨਾਲ ਅੱਜ ਦੇ ਸਮੇਂ ਦੇ ਜਨਰਲ ਐਡਵਾਇਰ ਮੋਦੀ ਅਤੇ ਹਰਿਆਣਾ ਸਰਕਾਰ ਉਹਨਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਜਿਸ ਦਾ ਵਿਰੋਧ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਪੂਰੇ ਦੇਸ਼ ਵਿੱਚ ਕਰੇਗਾ। 

ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ ਜੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸੋਨੂ ਮਾਹਲ ਸੁਲਤਾਨਵਿੰਡ ਨੇ ਕਿਹਾ ਕਿ 15 ਅਗਸਤ ਆਜ਼ਾਦੀ ਦੇ ਦਿਹਾੜੇ ਤੇ ਜਿੱਥੇ ਸਰਕਾਰਾਂ ਆਪਣੇ ਕਾਰਜਾਂ ਤੇ ਗੁਣਗਾਨ ਕਰਨਗੀਆ ਉੱਥੇ ਕਿਸਾਨਾ ਮਜ਼ਦੂਰਾਂ ਦੀਆਂ ਜਥੇਬੰਦੀਆਂ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਟਰੈਕਟਰ ਮਾਰਚ ਕਰਕੇ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਾ ਕੇ ਚੱਲ ਰਿਹੇ ਸੰਘਰਸ਼ਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਵੇਗੀ ਇਸ ਮੌਕੇ ਕਿਸਾਨਾਂ ਬੋਲਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਸਮੇਂ ਕੁਰਬਾਨੀਆਂ ਕਰਨ ਵਾਲੇ ਪਰਿਵਾਰ ਅੱਜ ਦੁਰਬਤ ਦੀ ਜ਼ਿੰਦਗੀ ਜੀ ਰਹੇ ਨੇ ਪਰ ਸੱਤਾ ਦੇ ਕਾਬਜ਼ ਲੋਕਾਂ ਦਾ ਉਹਨਾਂ ਕੁਰਬਾਨੀਆਂ ਨਾਲ ਕੋਈ ਵਾਹ ਵਾਸਤਾ ਨਹੀਂ ਆਜ਼ਾਦੀ ਦਾ ਨਿੱਗ ਸਿਰਫ ਕਾਰਪੋਰੇਟ ਘਰਾਣੇ ਲੈ ਰਹੇ ਹਨ ਕਿਸਾਨਾਂ ਬੋਲਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮੋਰਚੇ ਦੇ ਪ੍ਰੋਗਰਾਮ ਲਾਗੂ ਕੀਤੇ ਜਾਣਗੇ ਅਤੇ ਉਨਾਂ ਚਿਰ ਤੱਕ ਜਾਰੀ ਰਹਿਣਗੇ ਜਿੰਨਾ ਚਿਰ ਤੱਕ ਐਮਐਸਪੀ ਗਰੰਟੀ ਦੇ ਨਾਲ ਦੂਸਰੀਆਂ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਸਰਬਜੀਤ ਸਿੰਘ ਸਰਪੰਚ ਸੱਜਣ ਸਿੰਘ ਨੰਬਰਦਾਰ ਰਾਮਪੁਰਾ ਅੰਗਰੇਜ਼ ਸਿੰਘ ਖਜਾਨਚੀ ਦਵਿੰਦਰ ਸਿੰਘ ਚਾਟੀ ਵਿੰਡ ਭਿੰਡਰ ਅੰਮ੍ਰਿਤਸਰ ਟੋਨੀ ਬਾਜਵਾ ਹੈਪੀ ਦਬੁਰਜੀ ਸੀਤਾ ਸਿੰਘ ਨੰਦ ਵਾਲਾ ਪ੍ਰਗਟ ਸਿੰਘ ਚਾਟੀਵਿੰਡ ਮੇਜਰ ਸਿੰਘ ਰਾਮਪੁਰਾ ਜਸਬੀਰ ਸਿੰਘ ਸੁਲਤਾਨਵਿੰਡ ਅਤਰਜੀਤ ਸਿੰਘ ਬਲਬੀਰ ਸਿੰਘ ਮੋਹਰਾ ਡਾ. ਸੁਖਮੀਤ ਸਿੰਘ ਹਰਪਾਲ ਸਿੰਘ ਪੰਡੋਰੀ ਬਖਸ਼ੀਸ਼ ਸਿੰਘ ਪਲਾਟਾਂ ਵਾਲਾ ਆਦੀ ਆਗੂ ਹਾਜ਼ਰ ਸਨ।

Related Articles

Leave a Reply

Your email address will not be published.

Back to top button