ताज़ा खबरपंजाब

1 ਰਿਟਾਇਰਡ ਕਾਨੂੰਗੋ ਨਿਕਲਾ ਸ਼ਾਤਿਰ ?

2 ਜਾਅਲੀ ਦਸਤਾਵੇਜ਼ ਦੇ ਆਧਾਰ ਤੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਮ ਕਰਵਾਉਣਾ ਚਾਹੁੰਦਾ ਸੀ ਰਜਿਸਟਰੀ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

3 ਵਸੀਕਾ ਨਵੀਸ ਦੀ ਸੂਝ ਬੂਝ ਨਾਲ ਜਾਲਸਾਜੀ ਹੋਣ ਤੋਂ ਬਚੀ ਤੇ ਕੀਤਾ ਬੇਨਕਾਬ 

4 ਰਾਜਨੀਤਕ ਅਤੇ ਪੁਲਿਸ ਵਿਭਾਗ ਦੀਆਂ ਕੁਝ ਕਾਲੀਆ ਭੇਡਾਂ ਨਾਲ ਪਹਿਚਾਣ ਹੋਣ ਕਰਕੇ ਵਸੀਕਾ ਨਵੀਸ ਨੂੰ ਕਰ ਰਿਹਾ ਪ੍ਰੇਸ਼ਾਨ 

5 ਮਾਲ ਮਹਿਕਮੇ ਵਿੱਚ ਨੌਕਰੀ ਕਰਨ ਵਾਲਾ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਇਹਨਾਂ ਦੋਸ਼ਾਂ ਤੋਂ ਕਿਵੇਂ ਹੋ ਸਕਦਾ ਅਣਜਾਣ ਸੋਚਣ ਵਾਲੀ ਗੱਲ?

 

ਜਲੰਧਰ, 03 ਸਤੰਬਰ (ਧਰਮਿੰਦਰ ਸੌਂਧੀ) : ਤਹਿਸੀਲ ਜਲੰਧਰ ਵਿਖੇ ਕੁਝ ਸ਼ਾਤਿਰ ਲੋਕ ਵਸੀਕਾ ਨਵੀਸਾਂ ਨੂੰ ਗੁਮਰਾਹ ਕਰਕੇ ਗਲਤ ਦਸਤਾਵੇਜ਼ ਦੇ ਆਧਾਰ ਤੇ ਸਬੰਧਤ ਅਧਿਕਾਰੀਆਂ ਪਾਸੋਂ ਰਜਿਸਟਰੀਆਂ ਜਾਂ ਹੋਰ ਦਸਤਾਵੇਜ਼ ਰਜਿਸਟਰਡ ਕਰਵਾ ਜਾਂਦੇ ਹਨ ਜਿਸ ਦਾ ਖਮਿਆਜ਼ਾ ਵਸੀਕਾ ਨਵੀਸ, ਲੰਬੜਦਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਭੁਗਤਣਾ ਪੈਂਦਾ ਪਰ ਸ਼ਾਤਿਰ ਲੋਕ ਇਹ ਭੁੱਲ ਜਾਂਦੇ ਹਨ ਕਿ ਇਸ ਤਰਾਂ ਦੀਆਂ ਗੁਮਰਾਹ ਕਰਕੇ ਦਸਤਾਵੇਜ਼ ਰਜਿਸਟਰਡ ਕਰਵਾਉਣ ਦੀਆਂ ਚਲਾਕੀਆਂ ਜ਼ਿਆਦਾ ਦੇਰ ਨਹੀਂ ਚਲਦੀਆਂ।

ਜਿਸ ਦੀ ਤਾਜ਼ਾ ਮਿਸਾਲ ਗੁਰਦੀਪ ਸਿੰਘ ਰਿਟਾਇਡ ਕਾਨਗੋ ਪੁੱਤਰ ਅਛਰ ਸਿੰਘ ਵਾਸੀ ਗਿੱਲ ਨਿਵਾਸ, ਪਿੰਡ ਮੇਹਲੀ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਮ ਪਰ ਰਜਿਸਟਰੀ ਕਰਵਾਉਣ ਸਬੰਧੀ ਸੁਰਿੰਦਰ ਸਿੰਘ ਵਸੀਕਾ ਨਵੀਸ ਬੂਥ ਨੰਬਰ 27 ਤਹਿਸੀਲ ਜਲੰਧਰ ਵਿਖੇ ਕੁਝ ਸਮਾਂ ਪਹਿਲਾਂ ਆਇਆ ਤੇ ਇੱਕ ਮੁਖਤਾਰ ਨਾਮਾ ਆਮ ਤੇ ਇੱਕ ਪੁਰਾਣੀ ਫਰਦ ਦਿੱਤੀ ਵਸੀਕਾ ਨਵੀਸ ਨੇ ਕਿਹਾ ਨਵੀਂ ਫਰਦ ਚਾਹੀਦੀ ਹੈ ਨਵੀਂ ਫਰਦ ਲੈਣ ਸਮੇਂ ਪਤਾ ਲਗਾ ਕਿ ਉਕਤ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਵਾਕਿਆ ਪਿੰਡ ਲੱਧੇਵਾਲੀ ਦੀ ਰਜਿਸਟਰੀ ਕਰਵਾਉਣਾ ਚਾਹੁੰਦਾ ਸੀ ਉਸ ਦੀ ਫਰਦ ਕਾਗਜਾ ਵਿੱਚ ਮਾਲਕੀ ਘੱਟ ਹੈ ਪਰ ਰਜਿਸਟਰੀ ਜ਼ਿਆਦਾ ਰਕਬੇ ਦੀ ਮੁਖਤਾਰ ਨਾਮੇ ਆਮ ਦੇ ਆਧਾਰ ਤੇ ਕਰਵਾਉਣਾ ਚਾਹੁੰਦਾ ਸੀ ਤਾਂ ਵਸੀਕਾ ਨਵੀਸ ਨੇ ਉਕਤ ਸ਼ਾਤਿਰ ਕਾਨੂੰਗੋ ਨੂੰ ਫਰਦ ਮਾਲਕੀ ਠੀਕ ਕਰਵਾਉਣ ਲਈ ਕਿਹਾ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਉਸ ਨੇ ਕਿਹਾ ਮੈਂ ਰਕਬਾ ਠੀਕ ਕਰਵਾ ਦਿੱਤਾ ਹੈ ਪਰ ਜਦੋਂ ਵਸੀਕਾ ਨਵੀਸ ਨਵੀ ਫਰਦ ਫਿਰ ਲੈਣ ਗਿਆ ਤਾਂ ਉਸ ਵੇਲੇ ਉਸ ਦਾ ਸ਼ਾਤਿਰਤਾ ਪਤਾ ਲੱਗਾ ਕਿ ਫਰਦ ਮਾਲਕੀ ਠੀਕ ਨਹੀਂ ਹੋਈ ਜਦੋਂ ਉਸ ਵਸੀਕੇ ਨੇ ਇਸ ਗੱਲ ਦਾ ਇਤਰਾਜ਼ ਜਤਾਇਆ ਤਾਂ ਉਹ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਆਪਣੀ ਗਲਤੀ ਤੇ ਪਰਦਾ ਪਾਉਣ ਦੀ ਖਾਤਿਰ ਵਸੀਕਾ ਨਵੀਸ ਦੇ ਬੂਥ ਤੇ ਆ ਕੇ ਗਾਲੀ ਗਲੋਚ, ਅਪਸ਼ਬਦ ਅਤੇ ਮਾਰਨ ਦੀ ਕੋਸ਼ਿਸ਼ ਕੀਤੀ, ਅਤੇ ਝੂਠੇ ਇਲਜਾਮ ਲਗਾਉਣ ਲੱਗਾ ਜਾਣਕਾਰ ਹੋਣ ਕਰਕੇ ਵਸੀਕਾ ਨਵੀਸ ਨੇ ਕੁਝ ਨਹੀਂ ਆਖਿਆ ।

ਸ਼ੱਕ ਹੋਣ ਤੇ ਵਸੀਕਾ ਨਵੀਸ ਨੇ ਜਦੋਂ ਆਪਣੇ ਪੱਧਰ ਤੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਤਾਂ ਉਸ ਵੇਲੇ ਬਹੁਤ ਹੈਰਾਨੀ ਹੋਈ ਕਿ ਮਾਲ ਮਹਿਕਮੇ ਵਿੱਚ ਸਰਵਿਸ ਕਰਨ ਵਾਲਾ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਨੇ ਜੋ ਮੁਖਤਾਰ ਨਾਮਾ ਆਮ ਦਿੱਤਾ ਸੀ ਉਸ ਦਾ ਅਸਲ ਮਾਲਕ ਦੀ ਮੌਤ ਕਾਫੀ ਸਮੇਂ ਪਹਿਲਾਂ ਹੀ ਹੋ ਚੁੱਕੀ ਸੀ ਸੋਚਣ ਵਾਲੀ ਗੱਲ ਹੈ ਉਕਤ ਰਿਟਾਇਰਡ ਕਾਨੂੰਗੋ ਜਿਸ ਨੂੰ ਮਾਲ ਮਹਿਕਮੇ ਵਿੱਚ ਨੌਕਰੀ ਕੀਤੀ ਹੋਵੇ ਉਹ ਇਹਨਾਂ ਗੱਲਾਂ ਤੋਂ ਕਿਵੇਂ ਅਣਜਾਣ ਹੋ ਸਕਦਾ। ਉਕਤ ਸ਼ਾਤਿਰ ਰਿਟਾਇਰਡ ਕਾਨੂੰਗੋ ਦੇ ਹੋਂਸਲੇ ਫਿਰ ਵੀ ਬੁਲੰਦ ਰਹੇ ਕੁਝ ਦਿਨ ਪਹਿਲਾਂ ਉਸਨੇ ਵਸੀਕਾ ਨਵੀਸ ਨੂੰ ਮਾਰਨ ਸਬੰਧੀ ਧਮਕਾਇਆ, ਅਪਸ਼ਬਦ ਬੋਲੇ ਪਰ ਵਸੀਕਾ ਨਵੀਸ ਨੇ ਕਲਪ ਕੇ ਕਿਹਾ ਕਿ ਤੁਸੀਂ ਮੈਨੂੰ ਗੁਮਰਾਹ ਕਰਕੇ ਮੇਰੇ ਨਾਲ ਅਤੇ ਮਹਿਕਮੇ ਨਾਲ ਜਾਲ ਸਾਜੀ ਕਰਨ ਲੱਗੇ ਸੀ।

ਮੈਂ ਤੁਹਾਡਾ ਕੰਮ ਨਹੀਂ ਕਰਨਾ ਬਾਰ ਬਾਰ ਉਸ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਕਿਉਂਕਿ ਉਕਤ ਸ਼ਾਤਿਰ ਕਾਨੂੰਗੋ ਦੇ ਕੁਝ ਰਾਜਨੀਤਿਕ ਅਤੇ ਪੁਲਿਸ ਵਿਭਾਗ ਦੇ ਕੁਝ ਅਧਿਕਾਰੀਆਂ ਨਾਲ ਸਬੰਧ ਹੋਣ ਕਰਕੇ ਮੈਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਕਰਕੇ ਵਸੀਕਾ ਨਵੀਸ ਨੇ ਪੁਲਿਸ ਕਮਿਸ਼ਨਰ ਜਲੰਧਰ, ਮੁੱਖ ਮੰਤਰੀ ਪੰਜਾਬ ਸਰਕਾਰ,ਡੀ ਜੀ ਪੀ ਪੰਜਾਬ,ਏ ਡੀ ਜੀ ਪੀ ਕਰਾਈਮ ਪੰਜਾਬ ਅਤੇ ਸਬੰਧਤ ਉਕਤ ਸ਼ਾਤਿਰ ਰਿਟਾਇਰਡ ਕਾਨੂੰਗੋ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਤੇ ਮੰਗ ਕੀਤੀ ਇਸ ਦੀ ਆਪਣੇ ਪੱਧਰ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਅਤੇ ਜਾਂਚ ਅਨੁਸਾਰ ਉਕਤ ਸ਼ਰਾਰਤੀ ਅਨਸਰ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਜੋ ਹੋਰ ਵੀ ਸ਼ਰਾਰਤੀ ਇਹੋ ਜਿਹੇ ਅਨਸਰਾਂ ਤੇ ਨੱਥ ਪਾਈ ਜਾਵੇ ਤਾਂ ਕਿ ਵਸੀਕਾ ਨਵੀਸਾਂ ਅਤੇ ਸਬੰਧਤ ਅਧਿਕਾਰੀਆਂ ਦਾ ਅਕਸ ਖਰਾਬ ਨਾ ਹੋਵੇ ਤੇ ਤਹਿਸੀਲ ਜਲੰਧਰ ਵਿਖੇ ਕਿਸੇ ਪ੍ਰਕਾਰ ਦੀ ਕੋਈ ਜਾਲ ਸਾਜੀ ਨਾ ਕਰਵਾ ਸਕੇ।

Related Articles

Leave a Reply

Your email address will not be published.

Back to top button