ताज़ा खबरपंजाब

ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਵਿਚ ਨਖਿੱਧ ਕਾਰਗੁਜਾਰੀ ਦਿਖਾਉਣ ਵਾਲੇ ਪ੍ਰਦੂਸ਼ਣ ਬੋਰਡ ਦਫਤਰਾਂ ਅਗੇ ਲੱਗਣਗੇ ਵਿਸ਼ਾਲ ਧਰਨੇ

ਫੈਕਟਰੀਆ ਵਲੋ ਦਰਿਆਵਾ ਅਤੇ ਜ਼ਮੀਨ ਹੇਠ ਜ਼ਹਿਰੀਲਾ ਪਾਣੀ ਪਾਉਣ ਵਾਲ਼ੇ ਮਾਲਕਾਂ ਖ਼ਿਲਾਫ਼ ਕਾਰਵਾਈ ਦੀ ਹੋਵੇਗੀ ਮੰਗ

ਜੰਡਿਆਲਾ ਗੁਰੂ, 08 ਜਨਵਰੀ (ਕੰਵਲਜੀਤ ਸਿੰਘ ਲਾਡੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਲੰਬੇ ਸਮੇਂ ਤੋਂ “ਪਾਣੀ ਬਚਾਓ ਜੀਵਨ ਬਚਾਓ” ਮੁੱਦੇ ਨੂੰ ਲੈ ਕੇ ਸੰਸਾਰ ਬੈਂਕ ਵੱਲੋ ਲਗਾਏ ਜਾ ਰਹੇ ਪ੍ਰੋਜੈਕਟਾਂ ਅਤੇ ਵੱਡੀਆਂ ਵੱਡੀਆਂ ਫੈਕਟਰੀਆਂ ਵੱਲੋਂ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਗੰਦਾ ਪਾਣੀ ਪਾ ਕੇ ਜਹਿਰੀਲਾ ਕਰਨ ਖਿਲਾਫ, ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ, ਸੰਘਰਸ਼ ਕੀਤਾ ਜਾ ਰਿਹਾ ਹੈ। ਹੁਣ 26 ਨਵੰਬਰ ਤੋਂ ਜਥੇਬੰਦੀ ਵੱਲੋਂ ਸ਼ੁਰੂ ਕੀਤੇ ਪੰਜਾਬ ਪੱਧਰੀ ਅੰਦੋਲਨ ਦੇ ਦੌਰਾਨ, ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਅਤੇ ਹੋਰ ਫੈਕਟਰੀਆਂ ਨਾਲ ਸਬੰਧਿਤ ਮਾਮਲਿਆਂ ਵਿਚ ਘਟੀਆ ਕਾਰਗੁਜਾਰੀ ਦਿਖਾਉਣ ਵਾਲੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਦਫਤਰਾਂ ਤੇ 11 ਜਨਵਰੀ ਨੂੰ ਸੂਬਾ ਪੱਧਰੀ ਪ੍ਰੋਗਰਾਮਾਂ ਤਹਿਤ ਵੱਡੇ ਧਰਨੇ ਮੁਜਾਹਰੇ ਕੀਤੇ ਜਾਣਗੇ। ਜਥੇਬੰਦੀ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ, ਜਿਲ੍ਹਾ ਸੀ. ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਦੀ ਨੇ ਕਿਹਾ ਕਿ ਜੋ ਫੈਕਟਰੀਆਂ ਦਰਿਆਵਾਂ ਅਤੇ ਜ਼ਮੀਨ ਹੇਠਲਾ ਪਾਣੀ ਗੰਦਾ ਕਰ ਰਹੀਆਂ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪਾਣੀ ਸੋਧ ਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ, ਅਦਾਰਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ, ਇਸ ਮਨੁੱਖਤਾ ਘਾਤੀ ਅਪਰਾਧ ਬਦਲੇ ਭਾਰੀ ਜ਼ੁਰਮਾਨੇ ਵਸੂਲੇ ਜਾਣ,

ਪ੍ਰਦੂਸ਼ਣ ਰੋਕੂ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਜਾਵੇ ਅਤੇ ਸਹੀ ਕਾਰਗੁਜਾਰੀ ਨਾ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਮੌਕੇ ਤੇ ਬਰਖਾਸਤ ਕੀਤਾ ਜਾਵੇ। ਬਰਸਾਤੀ ਪਾਣੀ ਜ਼ਮੀਨ ਹੇਠ ਲਿਜਾਣ ਦੀ ਪਾਲਿਸੀ ਬਣਾਈ ਜਾਵੇ ਅਤੇ ਫੰਡ ਰਾਖਵਾਂ ਰੱਖਿਆ ਜਾਵੇ। ਇਥੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ,ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਅਤੇ ਕੰਧਾਰ ਸਿੰਘ ਭੋਏਵਾਲ ਨੇ ਦੱਸਿਆ ਕਿ ਡੀਸੀ ਦਫਤਰ ਮੋਰਚਾ ਅੱਜ 44ਵੇਂ ਦਿਨ ਅਤੇ ਟੋਲ ਪਲਾਜ਼ਿਆ ਦੇ ਮੋਰਚੇ 25ਵੇਂ ਦਿਨ ਵਿਚ ਜਾਰੀ ਹਨ। ਜਨਵਰੀ 15 ਨੂੰ ਮੋਰਚੇ ਸਮਾਪਤ ਕਰਨ ਦੀ ਗੱਲ ਤੇ ਓਹਨਾ ਦੱਸਿਆ ਕਿ ਅੰਦੋਲਨ ਰੂਪ ਬਦਲਦੇ ਹੁੰਦੇ ਹਨ ਮਸਲਿਆਂ ਦੇ ਹੱਲ ਤੱਕ ਕਦੀ ਸਮਾਪਤ ਨਹੀਂ ਹੁੰਦੇ। ਓਹਨਾ ਕਿਹਾ ਕਿ ਸਰਕਾਰ ਵੱਲੋਂ ਗੱਲਬਾਤ ਰਾਂਹੀ ਹੱਲ ਨਾ ਕਰਨ ਦੀ ਕੋਸ਼ਿਸ਼ ਸਰਕਾਰ ਵਿਚ ਬੈਠੇ ਸਿਆਸਤਦਾਨਾਂ ਦੇ ਅਨਾੜੀਪਨ ਦਾ ਸਬੂਤ ਹੈ ਅਤੇ ਆਉਣ ਵਾਲੇ ਸਮੇ ਵਿਚ ਅੰਦੋਲਨ ਵੱਖ ਵੱਖ ਐਕਸ਼ਨ ਪ੍ਰੋਗਰਾਮਾਂ ਦੇ ਰੂਪ ਵਿਚ ਅਗਰਸਰ ਰਹੇਗਾ। ਓਹਨਾ ਕਿਹਾ ਕਿ ਸਾਡੇ ਲਗਭਗ 2 ਮਹੀਨੇ ਦੇ ਸ਼ਾਂਤਮਈ ਪ੍ਰੋਗਰਾਮ ਤੋਂ ਬਾਅਦ ਅਗਰ ਹੋਰ ਐਕਸ਼ਨ ਪ੍ਰੋਗਰਾਮਾਂ ਤਹਿਤ ਅਗਰ ਆਮ ਜਨਤਾ ਨੂੰ ਕੋਈ ਮੁਸ਼ਕਿਲ ਆਓਂਦੀ ਹੈ ਤਾਂ ਇਸਦੀ ਜਿੰਮੇਵਾਰ ਸਰਕਾਰ ਹੈ ਅਤੇ ਲੋਕਾਂ ਨੂੰ ਸਰਕਾਰ ਕੋਲੋਂ ਜਵਾਬ ਪੁੱਛਣਾ ਚਾਹੀਦਾ। ਇਸ ਮੌਕੇ ਅਮਰਦੀਪ ਸਿੰਘ ਬਾਗੀ, ਜੋਨ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ, ਸੁਖਦੇਵ ਸਿੰਘ ਧੀਰੇ ਕੋਟ, ਬਲਦੇਵ ਸਿੰਘ, ਭੰਗੁ ਪੁਸ਼ਪਿੰਦਰ ਸਿੰਘ ਭਗਵਾਂ, ਸੁਬੇਦਾਰ ਨਿਰੰਜਣ ਸਿੰਘ, ਹਰਮੀਤ ਸਿੰਘ, ਸਤਨਾਮ ਸਿੰਘ ਧਾਰੜ ਬਲਬੀਰ ਸਿੰਘ ਜੱਬੋਵਾਲ, ਬਲਵਿੰਦਰ ਸਿੰਘ ਬਿੰਦੂ ਹਾਜ਼ਿਰ ਰਹੇ।

Related Articles

Leave a Reply

Your email address will not be published.

Back to top button