ਬਠਿੰਡਾ (ਸੁਰੇਸ਼ ਰਹੇਜਾ) : ਜ਼ਿਲਾ ਪੱਧਰੀ ਵਿਕਾਸ ਅਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਤਿਮਾਹੀ ਮੀਟਿੰਗ ਇਸ ਦੇ ਚੈਅਰਪਰਸਨ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਹੋਈ, ਇਸ ਮੀਟਿੰਗ ਦੌਰਾਨ ਵੱਖ-ਵੱਖ ਸਕੀਮਾਂ ਤਹਿਤ ਵਿੱਤੀ ਵਰਾਂ 2019-20 ਅਤੇ ਸਾਲ 2020-21 ਤੱਕ ਪ੍ਰਗਤੀ ਰਿਪੋਰਟ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਜ਼ਿਲੇ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵਿਸ਼ੇਸ ਤੌਰ ’ਤੇ ਮੌਜੂਦ ਰਹੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਐਮ ਪੀ ਲੇਂਡ ਸਕੀਮ ਤਹਿਤ ਵੱਖ-ਵੱਖ ਵਿਭਾਗਾਂ ਨੰੂ ਵੱਖ-ਵੱਖ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਗ੍ਰਾਂਟਾ ਦੀ ਸਮੀਖਿਆ ਕੀਤੀ। ਵਿਕਾਸ ਕਾਰਜਾਂ ਦੀ ਸਮੀਖਿਆਂ ਕਰਦਿਆਂ ਉਨਾਂ ਅਧਿਕਾਰੀਆਂ ਨੰੂ ਆਦੇਸ਼ ਦਿੱਤੇ ਕਿ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਲਦ ਜਮਾਂ ਕਰਵਾਏ ਜਾਣ ਅਤੇ ਜੋ ਕੰਮ ਅਧੂਰੇ ਪਏ ਹਨ, ਉਨਾਂ ਨੰੂ ਤਹਿ ਸਮੇਂ ਅਨੁਸਾਰ ਮੁਕੰਮਲ ਕਰ ਲਿਆ ਜਾਵੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਕੰਮਾਂ ’ਚ ਦੇਰੀ ਅਤੇ ਕਿਸੇ ਵੀ ਤਰਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬੈਠਕ ਦੌਰਾਨ ਉਨਾਂ ਵੱਖ-ਵੱਖ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ ਜਿਸ ’ਚ ਕਮਿਸ਼ਨਰ ਨਗਰ ਨਿਗਮ ਬਠਿੰਡਾ ਨਾਲ ਸਬੰਧਤ ਸਵੱਛ ਭਾਰਤ ਮਿਸ਼ਨ, ਅਟਲ ਮਿਸ਼ਨ ਫਾਰ ਰੇਜੂਵੀਨੇਸ਼ਨ ਅਤੇ ਅਰਬਨ ਟਰਾਸਫਾਰਮੇਸ਼ਨ (ਅਮਰੁਤ), ਪੀ.ਡਬਲਿਓ.ਡੀ ਬੀ ਐਂਡ ਆਰ ਨਾਲ ਸਬੰਧਤ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪਬਲਿਕ ਹੈਲਥ ਵਿਭਾਗ ਨਾਲ ਸਬੰਧਤ ਨੈਸ਼ਨਲ ਰੂਰਲ ਡਰੀਕਿੰਗ ਵਾਟਰ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮ), ਕੈਨਾਲ ਲਾਈਨਿੰਗ ਵਿਭਾਗ ਨਾਲ ਸਬੰਧਤ ਜਲ ਵਿਕਾਸ ਯੋਜਨਾ ਅਤੇ ਐਕਸਰੇਟਡ ਇੰਨਟੀਗਰੇਸ਼ਨ ਬੈਨੀਫਿਟ ਪ੍ਰੋਗਰਾਮ, ਪੀ.ਐਸ.ਪੀ.ਸੀ.ਐਲ ਨਾਲ ਸਬੰਧਤ ਦੀਨ ਦਿਆਲ ਉਪਾਧਿਆ ਗਰਾਮ ਜੋਤੀ ਯੋਜਨਾ, ਉਜਵਲ ਡਿਸਕਾਮ ਐਂਸੋਰੈਂਸ (ਯੂ.ਡੀ.ਏ.ਵਾਈ) ਯੋਜਨਾ, ਐਮ ਪੀ ਲੈਡ ਸਕੀਮ ਨਾਲ ਸਬੰਧਤ ਵਿਕਾਸ ਕਾਰਜਾਂ, ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਨੈਸ਼ਨਲ ਸ਼ੋਸ਼ਲ ਅਸੈਂਸਟੇਨਸ ਪ੍ਰੋਗਰਾਮ, ਸੁਗੰਮਿਆਂ ਭਾਰਤ ਅਭਿਆਨ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਖੇਤੀ ਵਿਕਾਸ ਵਿਭਾਗ ਨਾਲ ਸਬੰਧਤ ਪ੍ਰਧਾਨ ਮੰਤਰੀ ਕਿ੍ਰਸ਼ੀ ਸਿੰਚਾਈ ਯੋਜਨਾ (ਪੀ.ਐਮ.ਕੇ.ਐਸ.ਵਾਈ)-ਇੰਨਟੀਗਰੇਟਡ ਵਾਟਰ ਸੈੱਡ ਮੇਨੈਜਮੈਂਟ ਪ੍ਰੋਗਰਾਮ (ਆਈ.ਡਬਲਿਯੂ.ਐਮ.ਪੀ), ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (ਪੀ.ਐਮ.ਐਫ.ਬੀ.ਵਾਈ), ਪਰਮਪਰਾਗਤ ਸ਼ੀ ਵਿਕਾਸ ਯੋਜਨਾ (ਪੀ.ਕੇ.ਵੀ.ਵਾਈ), ਸੁਆਇਲ ਹੈਲਥ ਕਾਰਡ, ਜ਼ਿਲਾ ਮੰਡੀ ਬੋਰਡ ਨਾਲ ਸਬੰਧਤ ਈ ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਐਨ.ਏ.ਐਮ), ਜ਼ਿਲਾ ਪਰੀਸ਼ਦ ਨਾਲ ਸਬੰਧਤ ਮਹਾਤਮਾ ਗਾਧੀ ਨੈਸ਼ਨਲ ਰੂਰਲ ਇੰਮਪਲਾਈਮੈਂਟ ਗਰੰਟੀ ਸਕੀਮ, ਪੀ.ਐਮ.ਏ.ਵਾਈ-ਗ੍ਰਾਮੀਣ, ਜ਼ਿਲਾ ਪ੍ਰੋਗਰਾਮ ਨਾਲ ਸਬੰਧਤ ਇੰਨਟੀਗਰੇਟਡ ਚਾਈਲਡ ਡਿਪੈਲਮੈਂਟ ਸਕੀਮ (ਆਈ.ਸੀ.ਡੀ.ਐਸ), ਬੇਟੀ ਬਚਾਓ ਬੇਟੀ ਪੜਾਓ, ਜ਼ਿਲਾ ਮਾਲ ਵਿਭਾਗ ਨਾਲ ਸਬੰਧਤ ਨੈਸ਼ਨਲ ਲੈਂਡ ਰਿਕਾਰਡ ਮਾਡਰਨਾਈਜੇਸ਼ਨ ਪ੍ਰੋਗਰਾਮ (ਐਨ.ਐਲ.ਆਰ.ਐਮ.ਪੀ), ਸਿਹਤ ਵਿਭਾਗ ਵੱਲੋਂ ਨੈਸ਼ਨਲ ਹੈਲਥ ਮਿਸ਼ਨ, ਡੀ.ਐਫ.ਐਸ.ਸੀ ਵਿਭਾਗ ਨਾਲ ਸਬੰਧਤ ਪ੍ਰਧਾਨ ਮੰਤਰੀ ਉਜਵਲ ਯੋਜਨਾ (ਪੀ.ਐਮ.ਯੂ.ਵਾਈ)-ਐਲ.ਵੀ.ਜੀ ਕੁਨੇਕਸ਼ਨ ਟੂ ਬੀ.ਪੀ.ਐਲ ਫੈਮਲੀਜ਼, ਇੰਮਲੀਮੇਨਟੇਸ਼ਨ ਆਫ ਨੈਸ਼ਨਲ ਫੂਡ ਸਕਿਓਰਟੀ ਐਕਟ-ਐਨ.ਐਫ.ਐਸ.ਏ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਸਿੱਖਿਆ ਵਿਭਾਗ ਨਾਲ ਸਬੰਧਤ ਸਰਬ ਸਿੱਖਿਆ ਅਭਿਆਨ(ਐਸ.ਐਸ.ਏ), ਆਰ.ਐਮ.ਐਸ.ਏ, ਮਡ ਡੇ ਮੀਲ ਅਤੇ ਸਕਿਲ ਡਿਪੈਲਮੈਂਟ ਮਿਸ਼ਨ ਅਧੀਨ ਚੱਲ ਰਹੇ ਦੀਨ ਦਿਆਲ ਉਪਾਧਿਆ-ਗ੍ਰਾਮੀਣ ਕੁਸ਼ਲਿਆ ਯੋਜਨਾ (ਡੀ.ਡੀ.ਯੂ-ਜੀ.ਕੇ.ਵਾਈ), ਪ੍ਰਧਾਨ ਮੰਤਰ ਕਸ਼ਲਿਆ ਵਿਕਾਸ ਯੋਜਨਾ, ਈ-ਗਵਰਨੈਂਸ ਅਤੇ ਡਿਜੀਟਲ ਇੰਡੀਆ ਨਾਲ ਸਬੰਧਤ ਪਬਲਿਕ ਇੰਟਰਨੈਟ ਐਕਸੈੱਸ ਪ੍ਰੋਗਰਾਮ ਤੋਂ ਇਲਾਵਾ ਪ੍ਰਧਾਨ ਮੰਤਰੀ ਖਣਿਜ ਕਲਿਆਣ ਯੋਜਨਾ, ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ, ਪ੍ਰਧਾਨ ਮੰਤਰੀ ਸ਼ੀ ਸਿੰਚਾਈ ਯੋਜਨਾ, ਰਾਸ਼ਟਰੀ ਸ਼ੀ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਤੇ ਈ-ਨੈਸ਼ਨਲ ਐਗਰੀਕਲਚਰ ਮਾਰਕੀਟ ਆਦਿ ਲੋਕ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ ਗਈ । ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕ ਭਲਾਈ ਸਕੀਮਾਂ ਦਾ ਯੋਗ ਲਾਭਪਾਤਰੀਆਂ ਨੂੰ ਲਾਭ ਦੇਣਾ ਯਕੀਨੀ ਬਣਾਇਆ ਜਾਵੇ। ਦਿੱਤੇ ਗਏ ਟਾਰਗਿਟ ਸਮੇਂ ਸਿਰ ਪੂਰੇ ਕੀਤੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪਰਮਵੀਰ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਕਿ ਸਾਰੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇਗੀ। ਅਤੇ ਦਿੱਤੇ ਗਏ ਟਾਰਗਿਟ ਤਹਿ ਸਮੇਂ ਅਨੁਸਾਰ ਯਕੀਨੀ ਬਣਾਏ ਜਾਣਗੇ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜਦੀਪ ਸਿੰਘ ਬਰਾੜ, ਸਾਬਕਾ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਸਾਬਕਾ ਐਮ.ਐਲ.ਏ ਸ੍ਰੀ ਦਰਸ਼ਨ ਸਿੰਘ ਕੋਟਫੱਤਾ ਅਤੇ ਸ੍ਰੀ ਬਲਕਾਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।