ਅੰਮ੍ਰਿਤਸਰ, 15 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਦਮਦਮੀ ਟਕਸਾਲ ਦੇ ਮੁਖੀ ਅਤੇ ਸ਼ਬਦ ਗੁਰੂ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਬਾਬਾ ਰਾਮ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਅੱਜ ਉਨਾ ਦੇ ਗ੍ਰਹਿ ਵਿਖੇ ਨਜਰਬੰਦ ਕਰ ਦਿੱਤਾ ਗਿਆ। ਬਾਬਾ ਰਾਮ ਸਿੰਘ ਨੇ ਅੱਜ ਗੁਰਦਵਾਰਾ ਗੁਰੂ ਅਮਰਦਾਸ ਜੀ ਅਠਵਾਲ ਪੁਲ ਤੋ ਲੈ ਕੇ ਗੁਰਦਵਾਰਾ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਤਕ ਖਾਲਸਾ ਵਹੀਰ ਕਢਣ ਦਾ ਐਲਾਂਨ ਕੀਤਾ ਸੀ ਜਿਸ ਤੋ ਬਾਅਦ ਅੱਜ ਬਾਬਾ ਰਾਮ ਸਿੰਘ ਨੂੰ ਉਨਾਂ ਦੇ ਘਰ ਅੰਦਰ ਹੀ ਨਜਰਬੰਦ ਕਰ ਦਿੱਤਾ। ਬੀਤੇ ਕਲ ਅੰਮ੍ਰਿਤਸਰ ਦੇ ਥਾਨਾਂ ਮਕਬੂਲਪੁਰਾ ਤੋ ਪੁਲੀਸ ਕਰਮਚਾਰੀਆਂ ਨੇ ਉਨਾਂ ਦੇ ਘਰ ਤੇ ਨਜਰ ਰਖੀ ਹੋਈ ਸੀ। ਅੱਜ ਸਵੇਰੇ ਜਿਵੇ ਹੀ ਬਾਬਾ ਰਾਮ ਸਿੰਘ ਕੁਝ ਸਿੰਘਾਂ ਸਮੇਤ ਗੁਰਦਵਾਰਾ ਗੁਰੂ ਅਮਰਦਾਸ ਅਠਵਾਲ ਪੁਲ ਤੇ ਜਾਣ ਲਈ ਘਰੋ ਰਵਾਨਾ ਹੋਣ ਲਗੇ ਤਾਂ ਪੁਲੀਸ ਅਧਿਕਾਰੀਆਂ ਨੇ ਉਨਾਂ ਨੂੰ ਘਰ ਤੋ ਬਾਹਰ ਜਾਣ ਤੋ ਰੋਕ ਦਿੱਤਾ।
ਪੱਤਰਕਾਰਾਂ ਨਾਲ ਗਲ ਕਰਦਿਆਂ ਬਾਬਾ ਰਾਮ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦਾ ਮੁਖ ਕੰਮ ਗੁਰਮਤਿ ਪ੍ਰਚਾਰ ਕਰਨਾ ਹੈ। ਪਹਿਲਾਂ ਵੀ ਅਸੀ ਖਾਲਸਾ ਵਹਰਾਂ ਕੱਢਆਂ ਸਨ। ਅੱਜ ਵੀ ਉਸੇ ਕੜੀਹ ਵਿਚ ਪ੍ਰੋਗਰਾਮ ਉਲਕਿਆ ਗਿਆ ਸੀ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ ਕਾਫੀ ਦਿਨਾਂ ਤੋ ਉਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ ਤੇ ਵਾਰ ਵਾਰ ਖਾਲਸਾ ਵਹੀਰ ਕੈਂਸਲ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਉਨਾਂ ਦਸਿਆ ਕਿ ਅਠਵਾਲ ਪੁਲ, ਦਮਦਮੀ ਟਕਸਾਲ ਦੇ ਹੈਡ ਕੁਆਰਟਰ ਸੰਗਰਾਵਾਂ ਤੇ ਉਨਾਂ ਦੇ ਘਰ ਦੇ ਬਾਹਰ ਵੀ ਪੁਲੀਸ ਤੈਨਾਤ ਹੈ।ਉਨਾਂ ਕਿਹਾ ਕਿ ਜ਼ੇਕਰ ਗੁਰਮਤਿ ਪ੍ਰਚਾਰ ਲਈ ਵੀ ਪੁਲੀਸ ਦੀ ਇਜਾਜਤ ਲੈਣੀ ਪੈਂਦੀ ਹੈ ਤਾਂ ਫਿਰ ਪੰਜਾਬ ਦਾ ਰਬ ਹੀ ਰਾਖਾ ਹੈ। ਉਨਾਂ ਕਿਹਾ ਕਿ ਸਿੱਖਾਂ ਨੂੰ ਜ਼ੂਨ 1984 ਤੋ ਲੈ ਕੇ ਅੱਜ ਤਕ ਸਰਕਾਰੀ ਜਬਰ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਪਹਿਲਾਂ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ ਜਾਂਦੀ ਰਹੀ ਤੇ ਹੁਣ ਸਰਕਾਰੀ ਦਹਿਸ਼ਤ ਦੀ ਮੂੰਹ ਬੋਲਦੀ ਤਸਵੀਰ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਵਿਚ ਧਕੇਲਿਆ ਜਾ ਰਿਹਾ ਹੈ।ਊਨਾਂ ਕਿਹਾ ਕਿ ਸਰਕਾਰ ਨੂੰ ਵਹੀਰ ਸ਼ਬਦ ਤੋ ਘਬਰਾਹਟ ਹੋ ਰਹੀ ਹੈ। ਵਹੀਰ ਨਿਰੋਲ ਧਾਰਮਿਕ ਸੀ ਤੇ ਉਸ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ ਜਾਣਾ ਸੀ। ਊਨਾਂ ਸ਼ਪਸ਼ਟ ਕੀਤਾ ਕਿ ਵਹੀਰ ਸਾਡੀ ਵਿਰਾਸਤ ਦੇ ਨਾਲ ਜ਼ੁੜਿਆ ਸ਼ਬਦ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਟਕਸਾਲ ਵਿਚ ਇਹ ਸ਼ਬਦ ਆਮ ਹੀ ਵਰਤਿਆਂ ਜਾਂਦਾ ਹੈ। ਧਰਮ ਪ੍ਰਚਾਰ ਨੂੰ ਰੋਕਣਾ ਵੀ ਸਰਕਾਰੀ ਜਬਰ ਦੀ ਕੜੀ ਹੈ। ਉਨਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲੇਰਾ ਪ੍ਰੋਗਰਾਮ ਉਲੀਕਿਆ ਜਾਵੇਗਾ।