ਜੰਡਿਆਲਾ ਗੁਰੂ, 24 ਫਰਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਅਮ੍ਰਿਤਸਰ ਵਿਚ ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦੇ ਹੋਏ। ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਤੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਚਰਚਾ ਕਰਦੇ ਹੋਏ। ਹੱਥ ਨਾਲ ਹੱਥ ਜੋੜੋ ਮੁਹਿੰਮ ਨੂੰ ਹੋਰ ਤੇਜ ਕਰਨ ਦੀ ਲੋੜ ਹੈ ਪੰਜਾਬ ਵਿੱਚ ਏਕਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਘਰ-ਘਰ ਪਹੁੰਚਾਵਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਿੰਡ-ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗ ਕਰਾਂਗੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਅੱਜ ਪੂਰੇ ਦੇਸ਼ ਵਿਚ ਮੰਗਿਆਈ ਇੰਨੀ ਵੱਧ ਚੁੱਕੀ ਹੈ ਕਿ ਗਰੀਬ ਬੰਦੇ ਲਈ ਇੱਕ ਟਾਈਮ ਦੀ ਰੋਟੀ ਕਮਾਉਣੀ ਔਖੀ ਹੋ ਚੁੱਕੀ ਹੈ
ਮੰਗਿਆਈ ਨੂੰ ਰੋਕਣ ਦੇ ਲਈ ਪੂਰੇ ਦੇਸ਼ ਵਿਚ ਹੁਣ ਇਕ ਆਸ ਦੀ ਕਿਰਨ ਜਾਗੀ ਹੈ ਉਹ ਹੈ ਸ੍ਰੀ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਪੂਰੇ ਦੇਸ਼ ਵਿਚ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਭਾਰਤ ਜੋੜੇ ਯਾਤਰਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਨੂੰ ਤੇ ਦੇਸ਼ ਦੀ ਜਨਤਾ ਨੂੰ ਕਿਨਾ ਪਿਆਰ ਕਰਦੇ ਨੇ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਜਨਤਾ ਦੀਆਂ ਦੁੱਖ-ਤਕਲੀਫ਼ਾਂ ਤੇ ਮੁਸ਼ਕਲਾਂ ਸੁਣੀਆਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ।ਇਸ ਮੌਕੇ ਤੇ ਹਾਜਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਗੁਰਮੁਖ ਸਿੰਘ ਪਾਰਸ ਸ਼ਰਮਾ ਸਤਨਾਮ ਸਿੰਘ ਸੁਰਜੀਤ ਸਿੰਘ ਰਾਜੇਸ਼ ਮਲਹੋਤਰਾ ਗੁਰਤੇਜ ਸਿੰਘ ਹਰਜੀਤ ਸਿੰਘ ਵੇਰਕਾ ਰਣਜੀਤ ਸਿੰਘ ਬੱਬੂ ਵਿਰਕ ਹਰਜੀਤ ਸਿੰਘ ਆਦਿ ਹਾਜ਼ਰ ਸਨ।