ਚੰਡੀਗੜ੍ਹ, 14 ਜੁਲਾਈ (ਬਿਊਰੋ) : ਜੁਲਾਈ ‘ਚ ਆਏ ਹੜ੍ਹ ਨੇ 100 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇਹ 73 ਸਾਲ ਦੇ ਬਜ਼ੁਰਗ ਪਿੰਡ ਮਕੋਰੜ ਸਾਹਿਬ ਦੇ ਪੋਲੋਜੀਤ ਸਿੰਘ ਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈ 73 ਸਾਲ ਦਾ ਹੋ ਗਿਆ ਮੈ ਤਾਂ ਕੀ ਪੁਰਾਣੇ ਬਜ਼ੁਰਗਾਂ ਨੇ ਵੀ ਅਜਿਹਾ ਮੰਜਰ ਕਦੇ ਨਹੀ ਦੇਖਿਆ। ਉਨ੍ਹਾਂ ਨੇ ਕਿਹਾ 1993 ਵਿਚ 7 ਫੁੱਟ ਉੱਚੇ ਬੰਨ੍ਹ ਪਿੰਡਾਂ ‘ਚ ਲੈ ਦਿੱਤੇ ਗਏ ਸਨ। ਜਿਨ੍ਹਾਂ ਤੋਂ ਪਾਣੀ ਨਹੀ ਲੰਘਿਆ ਪਰ ਇਸ ਵਾਰ ਪਾਣੀ 1993 ਤੋਂ ਕਈ ਗੁਣਾ ਜ਼ਿਆਦਾ ਹੈ।
ਪਿੰਡਾਂ ‘ਤੇ ਖ਼ਤਰਾ ਹੋਣ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ, ਕਈ ਲੋਕ ਘਰੋਂ ਬੇਘਰ ਹੋ ਗਏ ਹਨ। ਹੁਣ ਇਸ ਵਾਰ ਜੋ ਫਿਰਨੀ ਹੈ, ਉੱਥੇ ਵੀ 60 ਟਰੈਕਟਰਾਂ ਰਾਹੀਂ ਬੰਨ੍ਹ ਲਾਇਆ ਜਾ ਰਿਹਾ ਹੈ ।ਜਿਸ ‘ਤੇ ਸਾਨੂੰ ਹੁਣ ਭਰੋਸਾ ਨਹੀ। ਡਰ ਹੈ ਕਿ ਕਿਤੇ ਇਹ ਬੰਨ੍ਹ ਵੀ ਨਾ ਟੁੱਟ ਜਾਵੇ, ਪੰਜਾਬ ‘ਚ ਕਈ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ ।ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਬੈਠੇ ਹਨ।