
ਜੰਡਿਆਲਾ ਗੁਰੂ, 03 ਫਰਵਰੀ (ਕੰਵਲਜੀਤ ਸਿੰਘ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗਦਲੀ ਵਿਖੇ ਅਹਿਮਦੀਆ ਭਾਈਚਾਰੇ ਦੀ ਕਾਦੀਆਂ ਸਥਿਤ ਸੰਸਥਾ ਵਲੋਂ ਪਿੰਡ ਨਿਵਾਸੀ ਮੁਸਲਿਮ ਭਾਈਚਾਰੇ ਅਤੇ ਪੰਚਾਇਤ ਦੇ ਸਹਿਯੋਗ ਨਾਲ ਹੋਮਿਓਪੈਥੀ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਪਹੁੰਚੇ ਸੀਨੀਅਰ ਡਾਕਟਰ ਸਾਹਿਬਾਨਾਂ ਵਲੋਂ ਭਾਰੀ ਗਿਣਤੀ ਵਿੱਚ ਪਹੁੰਚੇ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੌਕੇ ਉੱਤੇ ਹੀ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਪਿੰਡ ਦੇ ਸਰਪੰਚ ਪਰਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਕੈਂਪਾਂ ਨਾਲ ਜਿੱਥੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਇਲਾਜ ਪ੍ਰਾਪਤ ਹੁੰਦਾ ਹੈ ਉਥੇ ਸਮਾਜ ਵਿੱਚ ਭਾਈਚਾਰਕ ਸਾਂਝ ਵੀ ਵੱਧਦੀ ਹੈ। ਸਰਪੰਚ ਨੇ ਕੈਂਪ ਦੇ ਆਰਗੇਨਾਈਜਰ ਸ੍ਰੀ ਹਸੀਰ ਅਹਿਮਦ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਅਜਿਹੇ ਕੈਂਪ ਵਾਰ ਵਾਰ ਲਗਾਏ ਜਾਣ ਤਾਂ ਕਿ ਪਿੰਡ ਦੇ ਲੋੜਵੰਦ ਲੋਕਾਂ ਦੇ ਸਿਹਤ ਪੱਧਰ ਵਿੱਚ ਸੁਧਾਰ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਬਲਰਾਜ ਸਿੰਘ, ਜਸਵੰਤ ਸਿੰਘ, ਸਵਰਨਜੀਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।