ਬਠਿੰਡਾ, 29 ਮਈ (ਸੁਰੇਸ਼ ਰਹੇਜਾ) : ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ਼ ਟੂਰਿਜ਼ਮ ਵਲੋਂ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜ਼ਮੈਂਟ ਕੇਟਰਿੰਗ ਤਕਨਾਲੋਜ਼ੀ ਅਤੇ ਅਪਲਾਈਡ ਨਿਊਟਰੀਸ਼ੀਅਨ ਬਠਿੰਡਾ ਵਿਖੇ ਹੋਟਲ ਮੈਨੇਜ਼ਮੈਂਟ ਲਈ ਦਾਖਲਾ ਸ਼ੁਰੂ ਕੀਤਾ ਗਿਆ ਹੈ। ਇਹ ਦਾਖਲੇ ਕਰਾਫ਼ਟਮੈਨਸ਼ਿਪ ਸਰਟੀਫ਼ਿਕੇਟ ਕੋਰਸ, ਡਿਪਲੋਮਾ ਕੋਰਸ ਅਤੇ ਡਿਗਰੀ ਕੋਰਸਾਂ ਲਈ ਹੋਣਗੇ। ਇਹ ਜਾਣਕਾਰੀ ਆਈ.ਐਚ.ਐਮ. ਦੇ ਅਧਿਕਾਰੀ ਸ਼੍ਰੀਮਤੀ ਰੀਤੂ ਵਲੋਂ ਸਾਂਝੀ ਕੀਤੀ ਗਈ।
ਇੰਡਸਟਰੀਅਲ ਗਰੋਥ ਸੈਂਟਰ ਵਿਖੇ ਸਥਿਤ ਆਈ.ਐਚ.ਐਮ. ਵਿਖੇ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਰਾਫ਼ਟਮੈਨਸ਼ਿਪ ਸਰਟੀਫ਼ਿਕੇਟ ਕੋਰਸ ਫੂਡ ਅਤੇ ਬੈਵਰੇਜ਼ ਸਰਵਿਸ 6 ਮਹੀਨਿਆਂ ਤੇ ਫੂਡ ਪ੍ਰੋਡਕਸ਼ਨ ਅਤੇ ਪੇਸਟਰੀ ਡੇਢ ਸਾਲ ਦਾ ਕੋਰਸ ਹੋਵੇਗਾ। ਇਸ ਕੋਰਸ ਲਈ ਵਿਦਿਅਕ ਯੋਗਤਾ ਦਸਵੀਂ ਪਾਸ ਹੋਣੀ ਲਾਜ਼ਮੀ ਹੈ। ਇਸ ਕੋਰਸ ਨਾਲ ਹੋਟਲ ਇੰਡਸਟਰੀ ਵਿਚ ਜਾਣ ਦਾ ਸੁਨਿਹਰੀ ਮੌਕਾ ਮਿਲੇਗਾ।
ਇਸੇ ਤਰ੍ਹਾਂ ਡਿਪਲੋਮਾ ਕੋਰਸਾਂ ਵਿਚ ਫੂਡ ਪ੍ਰੋਡਕਸ਼ਨ, ਫ਼ਰੰਟ ਆਫ਼ਿਸ, ਹਾਊਸ ਕੀਪਿੰਗ, ਫ਼ੂਡ ਅਤੇ ਬੈਵਰੇਜ਼ ਸਰਵਿਸ ਤੋਂ ਇਲਾਵਾ ਬੇਕਰੀ ਤੇ ਕੰਨਫ਼ੇਕਸ਼ਨਰੀ ਸ਼ਾਮਲ ਹਨ। ਡੇਢ ਸਾਲਾਂ ਇਸ ਕੋਰਸ ਲਈ ਵਿਦਿਅਕ ਯੋਗਤਾ ਬਾਰਵੀਂ ਪਾਸ ਹੋਣੀ ਲਾਜ਼ਮੀ ਹੈ। ਉਨ੍ਹਾਂ ਡਿਗਰੀ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਤ ਬੀ.ਐਸ.ਸੀ. ਹੋਸਪੀਟੈਲਿਟੀ ਅਤੇ ਹੋਟਲ ਐਡਮਿਨੀਸਟ੍ਰੇਸ਼ਨ ਦਾ 3 ਸਾਲਾ ਕਰੋਸ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਚਾਹਵਾਨ ਵਿਦਿਆਰਥੀ ਕਿਸੇ ਵੀ ਕੰਮ ਵਾਲੇ ਦਿਨ ਵਧੇਰੇ ਜਾਣਕਾਰੀ ਲਈ ਇੰਡਸਟਰੀਅਲ ਗਰੋਥ ਸੈਂਟਰ ਚ ਸਥਿਤ ਆਈ.ਐਚ.ਐਮ. ਕਾਲਜ ਦੇ ਟੈਲੀਫੋਨ ਨੰਬਰ 0164-2430454, 2430654, 2921454, 2921654 ਤੇ ਮੋਬਾਇਲ ਨੰਬਰ 97800-02223 ਅਤੇ 98156-49642 ਤੇ ਸੰਪਰਕ ਕਰ ਸਕਦੇ ਹਨ।